ਪੰਨਾ:ਟੈਗੋਰ ਕਹਾਣੀਆਂ.pdf/44

ਇਹ ਸਫ਼ਾ ਪ੍ਰਮਾਣਿਤ ਹੈ
ਟੈਗੋਰ ਕਹਾਣੀਆਂ

ਦੇ ਬੂਹੇ ਤੇ ਸਨ ਤੇ ਖਿਯਾਲ ਉਸਦੇ ਕਮਰੇ ਵਿਚ।
ਸ਼ਾਮ ਹੋ ਗਈ, ਰਾਤ ਪੈ ਗਈ, ਤਾਰੇ ਅਸਮਾਨ ਤੇ ਨਿਕਲ ਆਏ, ਚੰਦ ਨੇ ਬਦਲਾਂ ਝੂੰਡਲਾ ਬਦਲ ਦਿਤਾ,ਰਮੇਸ਼ ਦੇ ਘਰ ਦਾ ਦਰਵਾਜ਼ਾ ਬੰਦ ਹੋਇਯਾ ਕਮਰੇ ਦਾ ਚਾਨਣ ਖਤਮ ਹੋ ਗਿਯਾ,ਪਰ ਰਮੇਸ਼ ਨਾ ਆਇਯਾ; ਬਿਲਕੁਲ ਨਾ ਆਇਯਾ। ਇਸੇ ਤਰ੍ਹਾਂ ਸੋਮਵਾਰ ਤੋਂ ਐਤਵਾਰ ਤੱਕ ਦੁਸਰੇ ਹਫਤੇ ਦੇ ਸਾਰੇ ਦਿਨ ਵੀ ਖਤਮ ਹੋ ਗਏ, ਆਸ ਨੂੰ ਵਧਾਉਣ ਵਾਸਤੇ ਹੁਣ ਇਕ ਦਿਣ ਵੀ ਨਾ ਰਿਹਾ, ਤਦ ਇਹ ਅਨਬਨ ਹੋਣ ਕਰਕੇ ਮਨੋਹਰ ਨੂੰ ਜੇਹੜਾ ਦੁਖ ਹੋਇਯਾ ਉਸ ਨੂੰ ਯਾਦ ਕਰਕੇ ਇਕ ਠੰਡਾ ਹਾਉਕਾ ਭਰਕੇ ਉਸ ਨੇ ਰਮੇਸ਼ ਦੇ ਘਰ ਵਲ ਦੇਖਿਆ ਤੇ ਕਿਹਾ।
"ਪ੍ਰਮਾਤਮਾਂ-ਕੀ ਦੌਲਤ ਇਸੇ ਦਾ ਨਾਂ ਹੈ?"
ਇਕ ਪਾਸੇ ਰਮੇਸ਼ ਦਾ ਘਰ ਸੀ, ਦੂਸਰੇ ਪਾਸੇ ਪਿਯਾਰ ਦਾ ਲਹਿਰਾਂ ਮਾਰ ਰਿਹਾ ਗਹਿਰਾ ਸਮੁੰਦ੍ਰ ਤੇ ਦੋਨਾਂ ਦੇ ਵਿਚਕਾਰ ਉਸ ਰੇਤਲੀ ਜ਼ਮੀਨ ਉਤੇ ਸੁੱਕਾ ਹੋਇਯਾ ਅੰਬ ਦਾ ਦਰਖਤ।
ਇਹ ਹੈ ਦੁਨੀਯਾ, ਦੁਨੀਯਾ ਦੀ ਦੌਲਤ ਪਿਯਾਰ ਅਤੇ ਨਫ਼ਰਤ।

-੪੪-