ਪੰਨਾ:ਟੈਗੋਰ ਕਹਾਣੀਆਂ.pdf/37

ਇਹ ਸਫ਼ਾ ਪ੍ਰਮਾਣਿਤ ਹੈ
ਟੈਗੋਰ ਕਹਾਣੀਆਂ

ਵੀ ਛੋਟੇ ਭਰਾ ਨੂੰ ਬਹੁਤ ਕੀਮਤੀ ਬੂਟੇ ਦੀ ਤਰ੍ਹਾਂ ਦਿਲ ਵਿਚ ਰੱਖ ਕੇ ਪਿਆਰ ਦੇ ਪਾਣੀ ਨਾਲ ਪਾਲ ਰਿਹਾ ਸੀ, ਅਤੇ ਹੁਣ ਉਸਨੂੰ ਫਲ ਲੱਗਦਾ ਵੇਖ ਕੇ ਦਿਲ ਵਿਚ ਬਹੁਤ ਖੁਸ਼ ਹੁੰਦਾ ਅਤੇ ਕਦੀ ਕਦੀ ਤਾਂ ਉਹ ਇੰਨੀ ਖੁਸ਼ੀ ਨਾਲ ਨੱਚਣ ਵੀ ਲਗ ਪੈਂਦਾ।
ਇਹ ਕੁਦਰਤੀ ਨਿਯਮ ਹੈ, ਕਿ ਜਦੋਂ ਅਸੀਂ ਕਿਸੇ ਵਾਸਤੇ ਆਪਣਾ ਸਭ ਕੁਝ ਕੁਰਬਾਨ ਕਰ ਦੇਂਦੇ ਹਾਂ ਤਾਂ ਇਕ ਬੇ-ਹਦ ਅਤੇ ਅਨ-ਹੋਣੀ ਖੁਸ਼ੀ ਦਿਲ ਵਿਚ ਵਸ ਜਾਂਦੀ ਹੈ। ਜਦੋਂ ਪਿਆਰ ਖਤਮ ਹੋ ਜਾਂਦਾ ਹੈ, ਤਾਂ ਪਿਛੋਂ ਯਾਂ ਤਾਂ ਥੋੜੇ ਜਹੇ ਨਫੇ ਵਿਚ ਹੀ ਜੀਵਨ ਖਤਮ ਕਰਨਾ ਪੈਂਦਾ ਹੈ, ਯਾਂ ਸਭ ਕੁਝ ਗੁਆ ਕੇ ਗਰੀਬੀ ਵਿਚ ਰੁਲਨਾ ਪੈਂਦਾ ਹੈ, ਫੇਰ ਉਹ ਜੀਵਨ ਰਸਤੇ ਵਿਚ ਪਏ ਹੋਏ ਇਕ ਬੇ-ਸੁਧ ਤੀਲੇ ਤੋਂ ਜ਼ਿਆਦਾ ਕੀਮਤ ਨਹੀਂ ਰਖੀਦਾ। ਬੇ-ਫਾਇਦਾ।
ਭਾਵੇਂ ਰਮੇਸ਼ ਮਨੋਹਰ ਤੋਂ ਛੋਟਾ ਸੀ ਪਰ ਜਦੋਂ ਉਹ ਕੁਝ ਵਡਾ ਹੋਇਆ, ਦੋਨਾਂ ਵਿਚ ਡੂੰਘੀ ਮਿਤਰਤਾ ਹੋ ਗਈ, ਵਜਾ ਇਹ ਕਿ ਰਮੇਸ਼ ਪੜ੍ਹਿਆ ਹੋਇਆ ਸੀ, ਅਤੇ ਕੁਦਰਤੀ ਤੌਰ ਤੇ ਉਸ ਵਿਚ ਪਿਆਰ ਦਾ ਅਸਰ ਸੀ, ਉਹ ਕਿਤਾਬਾਂ ਪੜ੍ਹਨ ਦਾ ਸ਼ੌਕੀਨ ਸੀ, ਜਿਹੜੀ ਕਿਤਾਬ ਮਿਲਦੀ ਉਸਨੂੰ ਪੜ੍ਹ ਲੈਂਦਾ,ਉਸਨੇ ਬਹੁਤ ਸਾਰੀਆਂ ਬਿਨਾ ਜਰੂਰਤ ਤੋਂ ਵੀ ਕਿਤਾਬਾਂ ਪੜ੍ਹੀਆਂ ਬਿਨ ਜਰੂਰਤ ਕਹਿਣਾ ਤਾਂ ਮੁਨਾਸਿਬ ਨਹੀਂ ਕਿਉਂਕਿ ਉਸਨੂੰ ਉਨ੍ਹਾਂ ਵਿਚ ਬਹੁਤ ਫਾਇਦਾ ਹੋਇਆ, ਅਤੇ ਆਮ ਦੁਨੀਆਂ ਦੀ ਸਾਰੀ ਵਾਕਫੀ ਹੋ ਗਈ।
ਜਦੋਂ ਕਦੀ ਰਮੇਸ਼ ਦੁਨੀਆਂ ਦੀ ਕੋਈ ਗਲ ਕਰਦਾ ਤਾਂ ਮਨੋਹਰ ਬੜੀ ਗੌਰ ਨਾਲ ਉਸਦੀ ਗਲ ਸੁਣਦਾ ਅਤੇ ਉਸਨੂੰ ਸੋਚਦਾ। ਉਸ ਕੋਲੋਂ ਹਰ ਇਕ ਛੋਟੀ ਵੱਡੀ ਗਲ ਵਿਚ ਸਲਾਹ ਲੈਂਦਾ ਉਸਦੇ ਦਿਲ ਵਿਚ ਕਦੀ ਇਹ ਖਿਆਲ ਵੀ ਨਹੀਂ ਆਇਆ ਕਿ ਰਮੇਸ਼ ਬੱਚਾ ਹੈ ਇਸਨੂੰ ਕੀ ਸਮਝ

-੩੭-