ਪੰਨਾ:ਟੈਗੋਰ ਕਹਾਣੀਆਂ.pdf/34

ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ



ਤਾਂ ਮੈਂ ਪ੍ਰਮਾਤਮਾਂ ਦੀ ਕ੍ਰਿਪਾ ਨਾਲ
ਉਨ੍ਹਾਂ ਦੀ ਦਾਸੀ ਨੂੰ ਉਨ੍ਹਾਂ ਦੇ ਚਰਨ
ਕਮਲਾਂ ਵਿਚ ਪਹੁੰਚਾਨ ਦੀ ਕੋਸ਼ਸ਼
ਕਰਾਂਗਾ।
ਫਗਣ ਵਦੀ ਪੰਚਮੀ ਨੂੰ, ਬੁਧਵਾਰ,
ਤੀਸਰੇ ਪਹਿਰ ਤਿੰਨ ਵਜੇ ਜੇ ਜੀ ਕਰੇ,
ਤਾਂ ਬਾਬੂ ਦੇ ਮੰਦ੍ਰ ਦੇ ਪਿਛੇ ਮੈਨੂੰ ਮਿਲ
ਸਕਦੀ ਹੈ।
"ਪ੍ਰਮਾਨੰਦ"
ਸੁੰਦ੍ਰਾ ਨੇ ਇਸ ਖਤ ਨੂੰ ਲਪੇਟ ਕੇ ਜੂੜੇ ਵਿਚ ਟੰਗ ਲਿਆ, ਫ਼ਗਨ ਵਧੀ ਪੰਜਸੀਂ ਦੇ ਦਿਨ ਨਾਹੁਣ ਵੇਲੇ ਗੁਤ ਖੋਲੀ ਤਾਂ ਸੁੰਦ੍ਰਾ ਨੇ ਦੇਖਿਆ ਕਿ ਖਤ ਨਹੀਂ ਹੈਗਾ, ਇਕ ਦਮ ਚੇਤਾ ਆਇਆ, ਕਿ ਸ਼ਾਇਦ ਕਿਸੇ ਵੇਲੇ ਜੂੜਾ ਢਿੱਲਾ ਹੋਂਦੇ ਤੇ ਖਤ ਪਲੰਘ ਤੇ ਡਿਗ ਪਿਆ ਹੋਵੇ ਫੇਰ ਉਨ੍ਹਾਂ ਨੇ ਚੁਕ ਲਿਆ ਹੋਵੇ, ਅਤੇ ਹੁਣ ਉਸਨੂੰ ਪੜ ਕੇ ਦਿਲ ਵਿਚ ਸੜਦੇ ਹੋਣਗੇ, ਇਹ ਸੋਚ ਕੇ ਸੁੰਦ੍ਰਾ ਨੂੰ ਇਕ ਤਰ੍ਹਾਂ ਦੀ ਖਾਸ ਖੁਸ਼ੀ ਮਿਲੀ, ਪਰ ਨਾਲ ਹੀ ਇਸ ਗਲ ਦਾ ਅਫਸੋਸ ਹੋਇਆ ਕਿ ਜਿਸ ਖਤ ਨੂੰ ਮੈਂ ਸਿਰ ਤੇ ਜਗ੍ਹਾ ਦਿਤੀ ਸੀ, ਉਹ ਹੀ ਅਜ ਬੇ-ਇਜ਼ਤ ਹੋ ਰਿਹਾ ਹੈ ਉਹ ਉਸੇ ਵੇਲੇ ਆਪਣੇ ਪਤੀ ਦੇ ਕਮਰੇ ਵਿਚ ਗਈ।
ਦੇਖਿਆ ਤਾਂ ਪਿਆਰੇ ਲਾਲ ਜ਼ਮੀਨ ਤੇ ਪਿਆ ਹੋਇਆ ਹੈ, ਮੂੰਹ ਵਿਚੋਂ ਝੱਗ ਨਿਕਲ ਰਹੀ ਸੀ, ਅੱਖਾਂ ਦੀਆਂ ਪੁਤਲੀਆਂ ਉਪਰ ਚੜ੍ਹ ਗਈਆਂ ਸਨ, ਮੌਤ ਦੇ ਸਾਰੇ ਨਿਸ਼ਾਨ ਦਿਸਦੇ ਸਨ, ਸਜੇ ਹਥ ਦੀ ਮੁੱਠ ਵਿਚੋਂ ਚਿੱਠੀ ਖੋਹ ਕੇ ਸੁੰਦ੍ਰਾ ਨੇ ਡਾਕਟਰ ਨੂੰ ਬੁਲਾਇਆ, ਡਾਕਟਰ ਨੇ ਵੇਖ ਕੇ ਕਿਹਾ।

-੩੪-