ਪੰਨਾ:ਟੈਗੋਰ ਕਹਾਣੀਆਂ.pdf/33

ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ



ਮਰਦ ਨੂੰ ਹਰਾ ਸਕਦੀ ਹੈ, ਜ਼ਨਾਨੀ ਦੇ ਸੁਭਾਓ ਨੂੰ ਸਮਝਨਾ ਆਦਮੀ ਦੀ ਅਕਲ ਤੋਂ ਬਾਹਰ ਹੈ।
ਉਸ ਦਿਨ ਤੋਂ ਬੂਹੇ ਤੇ ਪਹਿਰਾ ਲਗ ਗਿਆ ਨਤੀਜਾ ਇਹ ਹੋਇਆ ਕਿ ਸਾਰੇ ਸ਼ਹਿਰ ਵਿਚ ਇਸ ਜ਼ੁਲਮ ਦੀ ਚਰਚਾ ਹੋਣ ਲਗੀ ਪਿਆਰੇ ਲਾਲ ਬਦਨਾਮ ਹੋ ਗਿਆ, ਪਰ ਓਸਨੇ ਇਸ ਗਲ ਦੀ ਕੋਈ ਪ੍ਰਵਾਹ ਨਾ ਕੀਤੀ।
ਇਸ ਬਦਨਾਮੀ ਅਤੇ ਜੁਲਮ ਦੀ ਖਬਰ ਸੁਣਕੇ ਸਵਾਮੀ ਜੀ ਦਾ ਧਰਮ ਉਪਦੇਸ ਸਥਿਰ ਨਾ ਰਿਹਾ ਉਨ੍ਹਾਂ ਨੇ ਇਸ ਸ਼ਹਿਰ ਨੂੰ ਛਡਣਾ ਹੀ ਠੀਕ ਸਮਝਿਆ ਪਰ ਬੇ-ਇਜ਼ਤ ਅਤੇ ਜ਼ੁਲਮ ਸਹਾਰਨ ਵਾਲੇ ਭਗਤ ਨੂੰ ਛੱਡਕੇ ਓਥੋਂ ਨਾ ਜਾ ਸਕੇ, ਸਵਾਮੀ ਜੀ ਦੀ ਇਨ੍ਹਾਂ ਦਿਨਾਂ ਦੀ ਹਾਲਤ ਪ੍ਰਮਾਤਮਾਂ ਹੀ ਜਾਨਦਾ ਹੈ ਯਾ ਪਾਠਕ ਆਪ ਹੀ ਅੰਦਾਜ਼ਾ ਲਗਾ ਸਕਦੇ ਹਨ ਆਖਰ ਇਸੇ ਕੈਦ ਵਿਚ ਸੁੰਦ੍ਰਾਂ ਨੂੰ ਸਵਾਮੀ ਜੀ ਦਾ ਖਤ ਮਿਲਿਆ ਜਿਸ ਵਿਚ ਹੇਠ ਲਿਖੀਆਂ ਸਤਰਾਂ ਸਨ।

ਸੁੰਦ੍ਰਾਂ!



ਮੈਂ ਪਿਛੇ ਨਜ਼ਰ ਮਾਰਕੇ ਵੇਖਿਆ ਹੈ
ਕਿ ਇਸ ਤੋਂ ਪਹਿਲਾਂ ਕਈ ਭਗਤ
ਜਨਾਨੀਆਂ ਸ਼੍ਰੀ ਕ੍ਰਿਸ਼ਨ ਪ੍ਰੇਮ ਵਿਚ
ਘਰ ਬਾਰ ਛੱਡ ਕੇ ਚਲੀਆਂ ਗਈਆਂ
ਹਨ, ਜੋ ਦੁਨੀਆਂ ਦੇ ਜ਼ੁਲਮ ਨਾਲ
ਈਸ਼੍ਵਰ ਭਗਤੀ ਵਿਚ ਕੁਝ ਗੜ ਬੜ
ਪੈਂਦੀ ਹੋਵੇ, ਖਿਆਲ ਖਿਲਰੇ ਰਹਿੰਦੇ ਹੋ।
ਦਿਲ ਨਾਂ ਲਗਦਾ ਹੋਵੇ,

-੩੩-