ਪੰਨਾ:ਟੈਗੋਰ ਕਹਾਣੀਆਂ.pdf/31

ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ


ਪਿਆਰੇ ਲਾਲ ਉਨ੍ਹਾਂ ਦੇ ਬਾਰੇ ਕਿਸੇ ਤਰ੍ਹਾਂ ਦਾ ਬੁਰਾ ਖਿਆਲ ਨਹੀਂਂ ਸੀ ਕਰ ਸਕਦਾ, ਪਰ ਇਹ ਸ਼ਕ ਅੰਦਰੋਂ ਅੰਦਰ ਇਕ ਫੋੜੇ ਦੀ ਸ਼ਕਲ ਬਣ ਰਿਹਾ ਸੀ, ਜਿਸ ਵਿਚੋਂ ਚੀਸਾਂ ਨਿਕਲਦੀਆਂ ਸਨ ਅਤੇ ਉਹ ਤੜਫ ਕੇ ਰਹਿ ਜਾਂਦਾ ਸੀ, ਉਸਦਾ ਅਸਰ ਅੰਦਰੋਂ ਅੰਦਰ ਜਮਾਂ ਹੁੰਦਾ ਰਿਹਾ ਜਦੋਂ ਛੁਪਾਨ ਦੀ ਤਾਕਤ ਨਾ ਰਹੀ ਤਾਂ ਉਹ ਫੁਟ ਪਿਆ ਇਕ ਛੋਟੀ ਜਿਹੀ ਗਲ ਤੇ ਹੀ ਪਿਆਰੇ ਲਾਲ ਨੇ ਜ਼ਹਿਰ ਕੱਢ ਦਿਤੀ, ਅਤੇ ਸੁੰਦ੍ਰਾਂ ਦੇ ਸਾਹਮਣੇ ਪ੍ਰਮਾ ਨੰਦ ਨੂੰ ਬਦਮਾਸ਼, ਬਗਲਾ ਭਗਤ ਆਦਿਕ ਕਹਿ ਕੇ ਉਸਦੀ ਬੇਇਜ਼ਤੀ ਕੀਤੀ, ਅਤੇ ਫਿਰ ਪੁਛਿਆ, "ਤੂੰ ਪ੍ਰਮਾਤਮਾਂ ਦੀ ਸੌਂਹ ਖਾ ਕੇ ਕਹਿ ਕਿ ਤੈਨੂੰ ਉਸ ਨਾਲ ਇਸ਼ਕ ਨਹੀਂ?"
ਬੇ-ਖਬਰ ਪਿਆਰੇ ਲਾਲ ਨੇ ਨਤੀਜੇ ਤੋਂ ਬੇ-ਸਮਝ ਨਿਸ਼ਾਨਾ ਬਣ ਕੇ ਤੀਰ ਚਲਾ ਦਿਤਾ।
ਸਟ ਖਾਧੀ ਰੋਈ ਸਪੱਨੀ ਦੀ ਤਰ੍ਹਾਂ ਪਤੀ ਨੂੰ ਸਟ ਪਹੁੰਚਾਣ ਲਈ ਸੁੰਦਰਾਂ ਨੇ ਝਟ ਪਟ ਕਹਿ ਦਿਤਾ।
"ਹੈਗਾ ਏ! ਤੁਸੀਂ ਜੋ ਕੁਝ ਕਰ ਸਕਦੇ ਹੋ ਕਰ ਲਓ।" ਸੁੰਦ੍ਰਾਂ ਦੇ ਬਚਨ ਅਤੇ ਅੱਖਾਂ ਨਫਰਤ ਜ਼ਾਹਰ ਕਰ ਰਹੀਆਂ ਸਨ।
ਪਿਆਰੇ ਲਾਲ ਨੇ ਸੁੰਦਰਾਂ ਨੂੰ ਅੰਦਰ ਬੰਦ ਕਰ ਦਿਤਾ ਅਤੇ ਆਪ ਕਚਹਿਰੀ ਚਲਾ ਗਿਆ, ਸਿਆਣਿਆਂ ਦਾ ਕਥਨ ਹੈ, ਕਿ ਗੁੱਸਾ ਆਦਮੀ ਦੀ ਅਕਲ ਨੂੰ ਘਟ ਕਰ ਦੇਂਦਾ ਹੈ, ਸੁੰਦਰਾਂ ਦੇ ਗੁਸੇ ਦਾ ਪਿਆਲਾ ਭਰ ਚੁਕਾ ਸੀ ਉਹ ਕਿਸੇ ਤਰ੍ਹਾਂ ਬੂਹਾ ਖੁਲਾ ਕੇ ਘਰੋਂ ਨਿਕਲ ਗਈ।
ਦਿਮਾਗ ਬੁਰਾ ਭਲਾ ਸੋਚਣ ਤੋਂ ਰਹਿ ਚੁੱਕਾ ਸੀ।
ਪਰਮਾ ਨੰਦ ਏਕਾਂਤ ਵਿਚ ਚੁਪ ਚਾਪ ਦੁਪਹਿਰ ਵੇਲੇ ਸ਼ਾਸ਼ ਦੇ ਪੜਨ ਵਿਚ ਮਸਤ ਸਨ ਬਦਲਾਂ ਤੋਂ ਬਿਨਾਂ ਬਿਜਲੀ ਦੀ ਤਰ੍ਹਾਂ ਸੁੰਦ੍ਰਾਂ ਉਨ੍ਹਾਂ ਦੇ ਪੈਰਾਂ

-੩੧-