ਪੰਨਾ:ਟੈਗੋਰ ਕਹਾਣੀਆਂ.pdf/29

ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ


ਸੰਦੇਹ ਆਦਮੀ ਨੂੰ ਉਚਿਆਂ ਨਹੀਂ ਹੋਣ ਦੇਂਦਾ। ਪਿਆਰੇ ਲਾਲ ਫਤੇ ਪੁਰ ਵਿਚ ਵਕਾਲਤ ਕਰਦਾ ਸੀ ਟੱਬਰ ਵਿਚ ਵਹੁਟੀ ਤੋਂ ਛੁਟ ਹੋਰ ਕੋਈ ਇਸਤ੍ਰੀ ਨਹੀਂ ਸੀ, ਸਿਰਫ਼ ਪਤਨੀ ਵਾਸਤੇ ਹੀ ਹਰ ਵੇਲੇ ਡੂੰਘੀਆਂ ਸੋਚਾਂ ਵਿਚ ਪਿਆ ਰਹਿੰਦਾ ਸੀ ਕਦੀ ਕਦੀ ਅਚਾਨਕ ਹੀ ਕਚਿਹਰੀ ਦੇ ਵੇਲੇ ਹੀ ਟਾਂਗਾ ਲੈਕੇ ਘਰ ਆ ਜਾਂਦਾ। ਵਕਤ ਤੋਂ ਪਹਿਲਾ ਇਸ ਤਰ੍ਹਾਂ ਇਕ ਦਮ ਪਤੀ ਨੂੰ ਵੇਖਕੇ ਸੁੰਦ੍ਰਾਂ ਹੈਰਾਨ ਹੋ ਜਾਂਦੀ।
ਕਿਸੇ ਦੇ ਦਿਲੀ ਖਿਆਲ ਨੂੰ ਸਮਝਣ ਲਈ ਕੁਝ ਸਮਾਂ ਚਾਹੀਦਾ ਏ।
ਹੁਣ ਨਿਤ ਨਵੇਂ ਨੌਕਰਾਂ ਦੀ ਅਦਲਾ ਬਦਲੀ ਹੋਣ ਲਗੀ ਕੋਈ ਨੌਕਰ ਵੀ ਇਕ ਦੋ ਮਹੀਨਿਆਂ ਤੋਂ ਵੱਧ ਨਾ ਠੈਹਰ ਸਕਦਾ, ਕੰਮ ਕਾਰ ਦੀ ਵਧੀਕੀ ਯਾ ਚੰਗਿਆਈ ਵੇਖਕੇ ਸੁੰਦ੍ਰਾਂ ਜਦੋਂ ਕਦੀ ਕਿਸੇ ਦੀ ਸਫਾਰਸ਼ ਕਰਦੀ ਉਹ ਉਸੇ ਦਿਨ ਕਢ ਦਿਤਾ ਜਾਂਦਾ, ਸੁੰਦ੍ਰਾਂ ਨੂੰ ਜੇਹੜੀ ਗਲ ਬੁਰੀ ਲਗਦੀ, ਪਿਆਰੇ ਲਾਲ ਓਹ ਘੜੀ ਮੁੜੀ ਕਰਦਾ। ਇਸ ਅਜੀਬ ਵਰਤਾਰੇ ਤੋਂ ਸੁੰਦ੍ਰਾਂ ਤੰਗ ਆ ਗਈ, ਪਰ ਪਤੀ ਦਾ ਖਿਆਲ ਨਾ ਸਮਝ ਸਕੀ। ਅਮੀਰ ਘਰਾਣੇ ਵਿਚ ਪਲੀ ਹੋਈ ਕੁੜੀ ਏਸ ਅਜੀਬ ਵਰਤਾਰੇ ਨੂੰ ਕੀ ਸਮਝ ਸਕਦੀ ਸੀ।
ਐਨੀ ਖਬਰਦਾਰੀ ਦੇ ਹੁੰਦਿਆਂ ਵੀ ਪਿਆਰੇ ਲਾਲ ਆਪਣੇ ਖਿਆਲਾਂ ਦੇ ਹੜ ਨੂੰ ਰੋਕ ਨਾ ਸਕਿਆ, ਅਤੇ ਇਕ ਦਿਨ ਸਵੇਰੇ ਹੀ ਨੌਕਰ ਨੂੰ ਬੁਲਾ ਕੇ ਬਹੁਤ ਉਲਟ ਪੁਲਟ ਪ੍ਰਸ਼ਨ ਕੀਤੇ, ਉਸਦਾ ਸ਼ਕ ਚੰਦ ਵਿਚ ਕਾਲੇ ਦਾਗ ਦੀ ਤਰ੍ਹਾਂ ਚਮਕ ਪਿਆ। ਹੁਣ ਪਤੀ ਦੇ ਸੰਦੇਹ ਦੀ ਗਲ ਛੁਪੀ ਨਾ ਰਹੀ ਅਤੇ ਬੜੀ ਜਲਦੀ ਸੁੰਦ੍ਰਾਂ ਦੇ ਕੰਨਾਂ ਤਕ ਪਹੁੰਚ ਗਈ।
ਕੋਈ ਗਲ ਵੀ ਬੜੀ ਦੇਰ ਤੱਕ ਲੁਕੀ ਨਹੀਂ ਰਹਿ ਸਕਦੀ। ਚੁਪ ਚਾਪ, ਪਰ ਚਾਲਾਕ ਸੁੰਦ੍ਰਾਂ ਵੀ ਆਪਣੀ ਇਹ ਬੇਇਜ਼ਤੀ ਨੂੰ ਸਹਾਰ ਨਾ

-੨੯-