ਪੰਨਾ:ਟੈਗੋਰ ਕਹਾਣੀਆਂ.pdf/20

ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ


ਪੰਡਰਾਕ ਇਕ ਵਾਰੀ ਫੇਰ ਆਪਣੀ ਥਾਂ ਤੋਂ ਉਠਿਆ, ਸ਼ਕ ਭਰੀ, ਅਤੇ ਨਫ਼ਰਤ ਵਾਲੀ ਨਜ਼ਰ ਨਾਲ ਚਾਰੇ ਪਾਸੇ ਤਕਿਆ ਅਤੇ ਬੋਲਿਆ।
“ਬੰਦ ਅਤੇ ਖਿਆਲ ਦੋ ਹੀ ਚੀਜ਼ਾਂ ਸ਼ਾਇਰ ਦੀ ਸਜਾਵਟ ਹਨ।”
ਕੁਝ ਚਿਰ ਤਕ ਚੁਪ ਰਿਹਾ ਫੇਰ ਉਸ ਨੇ ਇਕ ਕੰਬਦੀ ਨਜ਼ਰ ਚਾਰੇ ਪਾਸੇ ਫੇਰੀ, ਅਤੇ ਸਾਰੇ ਦਰਬਾਰੀ ਕਵੀਆਂ ਅਤੇ ਅਕਲਮੰਦਾਂ ਨੂੰ ਮੁਕਾਬਲੇ ਲਈ ਵੰਗਾਰਿਆ ਪਰ ਕਿਸਦੀ ਤਾਕਤ ਸੀ ਕਿ ਉਸ ਨਾਲ ਮੁਕਾਬਲਾ ਕਰਦਾ ਸਭ ਉਸ ਵਲ ਹੈਰਾਨੀ ਦੀ ਨਜ਼ਰ ਨਾਲ ਦੇਖ ਰਹੇ ਸਨ ਅਤੇ ਕੰਵਲ, ਆਪ ਪਤਾ ਨਹੀਂ ਕੇਹੜੇ ਖਿਆਲ ਵਿਚ ਜ਼ਮੀਨ ਵਲ ਵੇਖ ਰਿਹਾ ਸੀ, ਜਿਸ ਤਰ੍ਹਾਂ ਉਸ ਨੂੰ ਕਿਸੇ ਗੱਲ ਦਾ ਪਤਾ ਹੀ ਨਹੀਂ ਸੀ।
ਦੂਸਰੇ ਦਿਨ, ਪਹਿਲਾਂ ਕੰਵਲ ਨੇ ਆਪਣੀ ਕਵਿਤਾ ਸ਼ੁਰੂ ਕੀਤੀ। ਇਸ ਕਵਿਤਾ ਵਿਚ ਬੀਤ ਚੁੱਕੇ ਸਮੇਂ ਦਾ ਹਾਲ ਸੀ, ਜਦੋਂ ਸ੍ਰੀ ਕ੍ਰਿਸ਼ਨ ਭਗਵਾਨ ਦੀ ਸੁਰੀਲੀ ਬੰਸਰੀ ਦੀ ਮਧ ਭਰੀ ਅਵਾਜ਼ ਬਿੰਦ੍ਰਾਬਨ ਦੀ ਧਰਤੀ ਤੇ ਹਿਲ ਜੁਲ ਪੈਦਾ ਕਰਦੀ ਸੀ, ਇਕ ਪਾਸੇ ਗਵਾਂਲ ਬਾਲ ਮੂੰਹ ਵਿਚ ਉਂਗਲੀ ਪਾਕੇ ਖੜੇ ਦਿਸਦੇ ਸਨ, ਦੂਸਰੇ ਪਾਸੇ ਗੋਪੀਆਂ ਹੈਰਾਨੀ ਵਿਚ ਸਾਂਵਲੇ ਚੇਹਰੇ ਵਲ ਵੇਖਦੀਆਂ ਸਨ ਸਾਹਮਣੇ ਜਮਨਾ ਵਹਿੰਦੀ ਦਿਸਦੀ ਸੀ, ਅਤੇ ਵਿਚਕਾਰ ਭਗਵਾਨ ਆਪਣੀ ਬੰਸਰੀ ਲੈ ਕੇ ਖੜੇ ਹੁੰਦੇ, ਖੁਸ਼ੀ ਵਾਲੀ, ਮਸਤੀ ਵਾਲੀ, ਜਿਸ ਦੀ ਯਾਦ ਅੱਜ ਤਕ ਵੀ ਭੁਲ ਨਹੀਂ ਸਕੀ।
ਬਹੁਤ ਦੂਰ ਪਹਾੜਾਂ ਦੀਆਂ ਚੋਟੀਆਂ ਉਤੇ ਬਦਲ ਝੂਲ ੨ ਆਉਂਦੇ ਦੂਸਰੇ ਪਾਸੇ ਬੰਸਰੀ ਆਪਣੀਆਂ ਦਿਲ-ਖਿਚਵੀਆਂ ਅਵਾਜ਼ਾਂ ਨਾਲ ਮਸਤ ਕਰਦੀ, ਜਮਨਾਂ ਦੇ ਪਰਲੇ ਕੰਢੇ ਦਰਖਤਾਂ ਦੇ ਝੁੰਡ ਦੇ ਪਿੱਛੇ ਡੁਬਦਾ ਹੋਇਆ ਸੂਰਜ ਮੈਲੇ ਪਾਣੀ ਵਿਚ ਚੁਬੀਆਂ ਲਗਾਂਦਾ, ਗੋਪਾਲ ਆਪਣੇ ਕੁਝ ਸਾਥੀਆਂ ਨਾਲ ਬੇੜੀ ਵਿਚ ਬੈਠਕੇ ਬਿੰਦ੍ਰਾਬਨ ਵਿਚ ਰਹਿਨ ਵਾਲਿਆਂ

-੨੦-