ਪੰਨਾ:ਟੈਗੋਰ ਕਹਾਣੀਆਂ.pdf/16

ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ


ਤੇ ਬੈਹਕੇ ਓਸ ਦੀਆਂ ਅੱਖਾਂ ਨੂੰ ਨ੍ਰਗਸ, ਕੱਦ ਨੂੰ ਸਰੂ ਨਾਲ ਤੁਲਨਾ ਕਰਦਾ ਕਿਧਰੇ ਉਸ ਦੇ ਬੁਲ੍ਹਾਂ ਦੀ ਤਾਰੀਫ ਮਿਸਰੀ ਦੀਆਂ ਡਲੀਆਂ ਨਾਲੋਂ ਮਿਠੇ ਦਿਸਦੇ ਮਹਾਰਾਜ ਸ਼ਾਇਰ ਵਲ ਵੇਖਦੇ ਅਤੇ ਹਸ ਪੈਂਦੇ ਉਹ ਵੀ ਬੁਲ੍ਹਾਂ ਵਿਚ ਮੁਸਕਰਾ ਕੇ ਰਹਿ ਜਾਂਦਾ, ਮਹਾਰਾਜ ਪੁਛਦੇ?
"ਕੀ ਸ਼ਹਿਦ ਦੀ ਮੱਖੀ ਬਸੰਤ ਰੁਤ ਵਿਚ ਫੁਲਾਂ ਦੇ ਆਲੇ ਦੁਆਲੇ ਘੁੰਮਣਾ ਅਤੇ ਭੀਂ ਭੀਂ ਕਰਨਾ ਹੀ ਜਾਣਦੀ ਹੈ।"
"ਸਿਰਫ ਏਨਾ ਹੀ ਨਹੀਂ ਮਹਾਰਾਜ, ਫੁਲਾਂ ਦੇ ਜੋਬਨ ਦਾ ਰਸ ਚੂਸਨਾ ਵੀ ਉਸ ਦਾ ਕੰਮ ਹੈ।"
ਸਰੂ, ਅਖੀਰ, ਦਿਨ, ਰਾਤ, ਅਸਲੀ, ਨਕਲੀ, ਸਚ, ਅਤੇ ਝੂਠ, ਕੁਦਰਤ ਨੇ ਹਰ ਇਕ ਚੀਜ਼ ਦਾ ਜੋੜਾ ਬਨਾਇਆ ਹੈ ਪਰ ਇਹ ਗਲ ਨਹੀਂ ਸੀ, ਕਵੀ ਦੀ ਹਰ ਇਕ ਕਵਿਤਾ ਸਚਾਈ ਅਤੇ ਸਾਦੇ ਪਨ ਨਾਲ ਭਰੀ ਹੋਈ ਸੀ ਉਹ ਹਰ ਹਾਲ ਕੁਦਰਤੀ ਲਿਖਦਾ ਸੀ, ਜੋ ਗਲ ਉਸ ਦੇ ਦਿਲ ਦੇ ਅੰਦਰੋਂ ਨਿਕਲਦੀ, ਉਹ ਹੀ ਉਸਦੀ ਕਲਮ ਲਿਖ ਦੇਂਦੀ, ਉਸ ਵਿਚ ਬਨਾਵਟ ਦਾ ਨਾਂ ਨਹੀਂ ਸੀ ਹੁੰਦਾ, ਬਿਲਕੁਲ ਕੁਦਰਤੀ, ਹਰ ਇਕ ਦਾ ਦਿਮਾਗ ਉਸਦੇ ਗੀਤ ਦਾ ਅਸਲੀ ਮਤਲਬ ਨਹੀਂ ਸੀ ਸਮਝ ਸਕਦਾ ਉਸਦੇ ਗੀਤ ਵਿਚ ਉਹ ਹੀ ਦਿਲੀ ਪੀੜ ਸੀ, ਰੂਹ ਦਾ ਰੋਣਾ ਸੀ, ਉਸਦਾ ਉਹ ਹੀ ਅਰੰਭ ਸੀ, ਉਹ ਹੀ ਅੰਤ, ਨਕਲੀ ਅਤੇ ਝੂਠ ਤੋਂ ਉਚਾ।
ਵੇਲਾ ਲੰਘਦਿਆਂ ਚਿਰ ਨਹੀਂ ਲੱਗਦਾ ਉਹ ਬੀਤ ਦਾ ਗਿਆ, ਕਵੀ ਗੀਤ ਲਿਖਦਾ ਰਿਹਾ, ਮਹਾਰਾਜ ਖੁਸ਼ ਹੁੰਦੇ ਰਹੇ ਕਵੀ ਦੇ ਦਿਲ ਵਿਚ ਖਿਆਲੀ ਸੂਰਤ, ਪਲਦੀ ਰਹੀ, ਅਤੇ ਨਾਲ ਨਾਲ ਵੇਖਣ ਦੀ ਚਾਹ ਵੀ ਵਧਦੀ ਰਹੀ।
ਇਨ੍ਹਾਂ ਦਿਨਾਂ ਵਿਚ ਜਿਨ੍ਹਾਂ ਦਿਨਾਂ ਦੀ ਇਹ ਗਲ ਹੈ ਦੱਖਣ ਵਾਲੇ ਪਾਸੇ ਤੋਂ ਇਕ ਕਵੀ ਆਇਆ ਉਹ ਆਪਣੀ ਅਕਲ ਦੇ ਨਸ਼ੇ ਵਿਚ ਚੂਰ ਸੀ

-੧੬-