ਪੰਨਾ:ਟੈਗੋਰ ਕਹਾਣੀਆਂ.pdf/151

ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ




ਓਹ ਆਪਨੀ ਧੀ ਦੇ ਪਾਸ ਹੋਣ ਦੀ ਖਬਰ ਨਾ ਸੁਨਾ ਸਕੇ। ਪਰ ਮੇਰੀ ਇਸ ਅਜੀਬ ਖੁਸ਼ੀ ਨੂੰ ਦੇਖ ਕੇ ਹੈਰਾਨ ਜ਼ਰੂਰ ਹੋਏ। ਓਹਨਾਂ ਦੇ ਬੁਢੇ ਤਜਰਬੇ ਨੂੰ ਮੇਰੀ ਇਸ ਖੁਸ਼ੀ ਦਾ ਕਾਰਨ ਮਲੂਮ ਨਾ ਹੋ ਸਕਿਆ।
ਇਸੇ ਸਮੇਂ ਸਾਡੇ ਕਾਲਜ ਦੇ ਪਰੋਫੈਸਰ ਬਾਂਕੇ ਬਿਹਾਰੀ ਲਾਲ ਦੇ ਨਾਲ ਨਲਨੀ ਚਮਕਦੇ ਤੇ ਰੋਅਬ ਵਾਲੇ ਮੱਥੇ ਨਾਲ ਕਮਰੇ ਵਿਚ ਆਈ। ਹੁਣ ਸਮਝਨ ਲਈ ਕੁਝ ਬਾਕੀ ਨਾ ਰਹਿਆ।
ਰਾਤ ਨੂੰ ਆਪਨੇ ਮਕਾਨ ਤੇ ਆਕੇ ਗੀਤਾਂ ਦੀ ਓਹ ਕਾਪੀ ਅੱਗ ਵਿਚ ਪਾ ਦਿਤੀ। ਦੂਸਰੇ ਦਿਨ ਆਪਣੇ ਘਰ ਨੂੰ ਚਲਿਆ ਗਿਆ ਅਤੇ ਮਾਂ ਪਿਉ ਦੀ ਖ਼ੁਸ਼ੀ ਅਨੁਸਾਰ ਵਿਆਹ ਕਰ ਲਿਆ।
"ਗੰਗਾ ਦੇ ਕਿਨਾਰੇ ਤੇ ਜਿਹੜੀ ਕਵਿਤਾ ਲਿਖਨੀ ਸੀ ਓਹ ਤਾਂ ਲਿਖੀ ਨਹੀਂ ਗਈ ਪਰ ਇਸ ਕਵਿਤਾ ਦਾ ਮਤਲਬ ਮੈਂ ਆਪਨੇ ਜੀਵਨ ਵਿਚ ਅੱਛੀ ਤਰਾਂ ਸਮਝ ਗਿਆ।"

÷ਸਮਾਪਤ÷