ਪੰਨਾ:ਟੈਗੋਰ ਕਹਾਣੀਆਂ.pdf/149

ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ




ਦੇ ਵਿਚ ਬੀ. ਏ. ਦਾ ਨਤੀਜਾ ਸੀ। ਸਭ ਤੋਂ ਪਹਿਲਾਂ ਫਸਟ ਡਵੀਜ਼ਨ ਵਿਚ ਨਲਨੀ ਬਾਲਾ ਦਾ ਨਾਂ ਦਿਸਿਆ। ਮੇਰਾ ਨਾਂ ਕਿਸੇ ਡਵੀਜ਼ਨ ਵਿਚ ਨਹੀਂ ਸੀ।
ਇਮਤਿਹਾਨ ਵਿਚ ਫੇਲ ਹੋਣ ਦੇ ਅਫਸੋਸ ਦੇ ਨਾਲ ਹੀ ਇਹ ਸ਼ੱਕ ਮੇਰੇ ਦਿਲ ਨੂੰ ਤੀਰ ਦੀ ਨਿਆਈਂ ਲੱਗਾ।
"ਨਲਨੀ ਬਾਲਾ ਕੀ ਮੇਰੀ ਹੀ ਨਲਨੀ ਹੈ?"
ਭਾਵੇ ਉਹਨੇ ਮੈਨੂੰ ਕਦੇ ਵੀ ਨਹੀਂ ਸੀ ਆਖਿਆ ਕਿ ਮੈਂ ਕਾਲਜ ਵਿਚ ਪੜ੍ਹੀ ਹਾਂ ਯਾ ਇਮਤਿਹਾਨ ਦਿਤਾ ਹੋਇਆ ਹੈ ਪਰ ਫੇਰ ਵੀ ਮੇਰਾ ਸ਼ੱਕ ਵਧਨ ਲਗਾ। ਬੁਢੇ ਪਿਉ ਤੇ ਕੁੜੀ ਨੇ ਕਦੇ ਵੀ ਮੈਨੂੰ ਇਹ ਗੱਲ ਨਹੀਂ ਸੀ ਦੱਸੀ, ਮੈਂ ਵੀ ਆਪਨੀ ਕਹਾਣੀ ਸੁਨਾਣ ਵਾਸਤੇ ਅਤੇ ਆਪਨੀ ਹੁਸ਼ਿਆਰੀ ਦਿਖਲੌਨ ਲਈ ਇਨਾਂ ਬੇ-ਚੈਨ ਰਹਿੰਦਾ ਸਾਂ ਕਿ ਕਦੇ ਵੀ ਓਹਨਾਂ ਦਾ ਹਾਲ ਨਹੀਂ ਸੀ ਪੁਛਿਆ।
ਜਰਮਨ ਪੰਡਤ ਦੇ ਲਿਖੇ ਹੋਏ ਪ੍ਰਸਤਾਵ ਅਤੇ ਮੇਰੇ ਪੜ੍ਹੇ ਹੋਏ ਮਜ਼ਮੂਨ ਮੈਨੂੰ ਯਾਦ ਆਨ ਲਗੇ। ਫੇਰ ਮੈਨੂੰ ਯਾਦ ਆਇਆ ਕਿ ਇਕ ਦਿਨ ਮੈਂ ਨਲਨੀ ਨੂੰ ਆਖਿਆ ਸੀ, "ਜੇ ਤੁਹਾਨੂੰ ਕੁਝ ਦਿਨ ਇਹੋ ਜਿਹਾ ਇਤਿਹਾਸ ਪੜ੍ਹਨ ਦਾ ਸਮਾਂ ਮਿਲੇ ਤਾਂ ਮੈਂ ਅੰਗਰੇਜ਼ੀ ਗੀਤਾਂ ਵਾਸਤੇ ਤੁਹਾਡੇ ਦਿਲ ਵਿਚ ਇਕ ਚਾਹ ਪੈਦਾ ਕਰ ਸਕਦਾ ਹਾਂ।"
ਨਲਨੀ ਬਾਲਾ ਨੇ ਇਸ ਵਿਸ਼ੇ ਤੇ ਇਨਾਮ ਲਿਆ ਹੈ ਅਤੇ ਸਾਹਿਤਯ ਵਿਚ ਅਵਲ ਨੰਬਰ ਤੇ ਰਹੀ ਹੈ। ਜੇ ਇਹੋ ਨਲਨੀ ਹੋਵੇ?
ਆਖਰ ਮੈਂ ਆਪਣੇ ਹੰਕਾਰ ਨੂੰ ਇਕ ਚਪੇੜ ਮਾਰੀ ਤੇ ਦਿਲ ਵਿਚ ਕਿਹਾ।

-੧੪੯-