ਪੰਨਾ:ਟੈਗੋਰ ਕਹਾਣੀਆਂ.pdf/148

ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ




ਛੇੜੀ ਜਿਸਤਰ੍ਹਾਂ ਨਲਨੀ ਨੂੰ ਇਹਦੇ ਬਾਰੇ ਵਿਚ ਕੋਈ ਪਤਾ ਹੈ। ਮੇਰੇ ਦਿਲੀ ਖਿਆਲ ਅੰਗਰੇਜ਼ੀ ਕਵੀਆਂ ਪਾਸੋਂ ਨਲਨੀ ਨੂੰ ਪਤਾ ਲੱਗ ਜਾਣ ਇਸ ਵੇਲੇ ਤਿੱਖੀ ਧੁੱਪ ਵਿਚ ਹਰ ਇਕ ਚੀਜ਼ ਸੋਹਣੀ ਜਾਪਦੀ ਸੀ।
ਨਲਨੀ ਘਬਰਾ ਜਹੀ ਗਈ, ਉਸਨੇ ਆਖਿਆ। "ਬਾਬੂ ਜੀ ਕੱਲੇ ਬੈਠੇ ਨੇ। ਕੀ ਤੁਸੀਂ ਆਪਨੇ ਪੈਹਲੇ ਪ੍ਰਸਤਾਵ ਨੂੰ ਖਤਮ ਨਹੀਂ ਕਰੋਗੇ?"
ਮੈਂ ਦਿਲ ਵਿਚ ਆਖਿਆ-"ਮਜ਼ਮੂਨ ਤਾਂ ਹੁੰਦੇ ਹੀ ਰਹਿਣਗੇ ਸ਼ੈਦ ਸਾਰਾ ਜੀਵਨ ਮੁਕਨ ਹੀ ਨਾ, ਉਮਰ ਥੋੜੀ ਐ ਅਤੇ ਇਹੋ ਜਿਹਾ ਦਿਲ ਖਿਚਵਾਂ ਸਮਾਂ ਕਦੇ ਕਦੇ ਕਿਸਮਤ ਨਾਲ ਹੀ ਮਿਲਿਆ ਕਰਦਾ ਹੈ।"
ਨਲਨੀ ਦੀ ਕਿਸੇ ਗੱਲ ਦਾ ਜਵਾਬ ਨਾ ਦੇ ਕੇ ਮੈਂ ਆਖਿਆ,
"ਮੈਂ ਕੁਝ ਗੀਤ ਲਿਖੇ ਨੇ ਕਉ ਤਾਂ ਸਨਾਵਾਂ।"
"ਕਲ ਸੁਨਾਂਗੀ।"
ਨਲਨੀ ਨੇ ਬੇ-ਪਰਵਾਹੀ ਨਾਲ ਆਖਿਆ। ਅਤੇ ਖੜੀ ਹੋ ਗਈ, ਝੱਟ ਬੰਗਲੇ ਵੱਲ ਦੇਖ ਕੇ ਬੋਲੀ।
"ਬਾਬੂ ਜੀ! ਨਵਲ ਕਿਸ਼ੋਰ ਬਾਬੂ ਆਏ ਨੇ।"
ਸ਼ਿਆਮ ਚਰਨ ਅੱਖਾਂ ਮਲਦੇ ਮਲਦੇ ਉੱਠ ਖੜੇ ਹੋਏ। ਮੇਰੇ ਦਿਲ ਨੂੰ ਇਹੋ ਜਹੀ ਸੱਟ ਲਗੀ ਜਿਸਤਰ੍ਹਾਂ ਕਿਸੇ ਜ਼ਹਿਰ ਵਾਲੀ ਛੁਰੀ ਖਬੋ ਦਿਤੀ ਹੋਵੇ। ਸ਼ਿਆਮ ਚਰਨ ਦੇ ਕੋਲ ਜਾ ਕੇ ਮੈਂ ਅਸਮਾਨ ਦੇ ਬਾਰੇ ਵਿਚ ਬਹਿਸ ਸ਼ੁਰੂ ਕਰ ਦਿਤੀ। ਮੈਨੂੰ ਇੰਝ ਮਲੂਮ ਹੋਇਆ ਕਿ ਨਲਨੀ ਚਲੀ ਗਈ ਤੇ ਆਪਣੇ ਸੌਣ ਵਾਲੇ ਕਮਰੇ ਚਿਚ ਜਾਕੇ ਉਹ ਹੀ ਕਵਿਤਾ ਪੜ੍ਹਨ ਲਗੀ।
ਦੂਸਰੇ ਦਿਨ ਸਵੇਰ ਦੀ ਡਾਕ ਵਿਚ "ਸਟੇਟਸਮੈਨ" ਅਖਬਾਰ ਆਇਆ ਜਿਦ੍ਹੇ ਤੇ ਲਾਲ ਪਿਨਸਲ ਨਾਲ ਨਿਸ਼ਾਨ ਲਗੇ ਹੋਏ ਸਨ। ਇਸ

-੧੪੮-