ਪੰਨਾ:ਟੈਗੋਰ ਕਹਾਣੀਆਂ.pdf/147

ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ




ਲਾਲ ਲਕੀਰ ਖਿੱਚੀ ਹੋਈ ਸੀ ਏਸ ਕਵਿਤਾ ਨੂੰ ਪੜ੍ਹ ਕੇ ਨਲਨੀ ਨੇ ਇਕ ਠੰਢੀ ਸਾਹ ਲਈ ਸ਼ਾਇਦ ਪਿਆਰ ਦੀ। ਮਸਤ ਅੱਖਾਂ ਚੁਕ ਕੇ ਅਸਮਾਨ ਵਲ ਦੇਖਿਆਂ ਪਤਾ ਲੱਗਾ ਕਿ ਨਲਨੀ ਘੜੀ ਮੁੜੀ ਏਸੇ ਕਵਿਤਾ ਨੂੰ ਪੜ੍ਹ ਰਹੀ ਹੈ। ਸ਼ੈਲੇ ਨੇ ਪਤਾ ਨਹੀਂ ਉਹ ਕਵਿਤਾ ਕਿਸ ਵਾਸਤੇ ਲਿਖੀ ਸੀ ਇਸ ਵਿਚ ਸੰਦੇਹ ਨਹੀਂ ਕਿ ਉਹ ਬੰਗਾਲੀ ਨਵਲ ਕਿਸ਼ੋਰ ਵਾਸਤੇ ਨਹੀਂ ਲਿਖੀ ਗਈ ਸੀ। ਪਰ ਮੈਂ ਇਹ ਜ਼ਰੂਰ ਕਹਿ ਸਕਦਾ ਹਾਂ ਕਿ ਅਜ ਨਲਨੀ ਨਵਲ ਕਿਸ਼ੋਰ ਨੂੰ ਹੀ ਯਾਦ ਕਰ ਕੇ ਉਹ ਕਵਿਤਾ ਪੜ੍ਹ ਰਹੀ ਸੀ। ਨਵਲ ਕਿਸ਼ੋਰ ਦੀ ਮੇਹਰਬਾਨੀ ਨਾਲ ਹੀ ਸ਼ੈਲੇ ਦੀ ਕਿਸਮਤ ਜਾਗ ਪਈ ਸੀ ਕਿ ਇਨ੍ਹਾਂ ਦੀ ਕਵਿਤਾ ਨਲਨੀ ਨੂੰ ਇਨੀ ਦਿਲ-ਖਿਚਵੀਂ ਲੱਗੀ ਸੀ ਜ਼ਰੂਰ ਹੀ ਨਲਨੀ ਨੇ ਇਸ ਦੇ ਚਾਰੇ ਪਾਸੇ ਲਾਲ ਲਕੀਰ ਨਹੀਂ ਬਣਾਈ ਸੀ ਸਗੋਂ ਮੈਂ ਆਪਣੇ ਦਿਲ ਦੇ ਖੂਨ ਨਾਲ ਅਤੇ ਪਿਆਰ ਦੀ ਚੌਖਟ ਵੀ ਚੜਾ ਦਿਤੀ ਸੀ ਇਸ ਕੁਦਰਤੀ ਪਿਆਰ ਨਾਲ ਇਹ ਗੀਤ ਉਸਦਾ ਹੈ ਤੇ ਨਾਲ ਹੀ ਮੇਰਾ ਵੀ ਮੈਂ ਉਛਲਦੇ ਹੋਏ ਦਿਲ ਨੂੰ ਦੋਵੇਂ ਹੱਥਾਂ ਨਾਲ ਫੜ ਕੇ ਕਿਹਾ
"ਕੀ ਪੜ੍ਹ ਰਹੇ ਹੋ।"
ਜਿਸ ਤਰ੍ਹਾਂ ਬੇੜੀ ਚਲਦੀ ਚਲਦੀ ਰੁੱਕ ਜਾਵੇ, ਮੇਰੀ ਆਵਾਜ਼ ਨਾਲ ਨਲਨੀ ਘਬਰਾ ਗਈ। ਝਟ ਪੱਟ ਕਤਾਬ ਬੰਦ ਕਰ ਦਿਤੀ ਤੇ ਦੁਪੱਟੇ ਵਿਚ ਲੁਕਾ ਦਿਤੀ। ਮੈਂ ਹੱਸ ਕੇ ਆਖਿਆ, "ਕੀ ਮੈਂ ਇਹ ਕਿਤਾਬ ਦੇਖ ਸਕਦਾ ਹਾਂ?"
ਨਲਨੀ ਦੇ ਦਿਲ ਨੂੰ ਸੱਟ ਲਗੀ ਉਸਨੇ ਜਵਾਬ ਦਿਤਾ।
"ਨਹੀਂ ਨਹੀਂ ਏਹਨੂੰ ਰਹਿਣ ਦਿਉ।"
ਮੈਂ ਨਲਨੀ ਤੋਂ ਕੁਝ ਦੁਰ ਹੇਠਲੀ ਪੌੜੀ ਤੇ ਬੈਠ ਗਿਆ ਤੇ ਬੈਠਦਿਆਂ ਹੀ ਅੰਗਰੇਜ਼ੀ ਕਵਿਤਾ ਤੇ ਗੱਲ ਬਾਤ ਛੇੜ ਦਿਤੀ, ਗੱਲ ਇਸਤਰ੍ਹਾਂ

-੧੪੭-