ਪੰਨਾ:ਟੈਗੋਰ ਕਹਾਣੀਆਂ.pdf/145

ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ




ਕੱਲਾ ਹੀ ਹੁੰਦਾ ਸਾਂ ਤਾਂ ਦੁਨੀਆਂ ਦੀ ਕਵਿਤਾ ਲਿਖਣ ਦੀ ਥਾਂ ਏਹੋ ਸੋਚਦਾ ਹੁੰਦਾ ਸਾਂ ਕਿ ਵਿਆਹ ਦੇ ਪਿਛੋਂ ਨਲਨੀ ਨੂੰ ਇਹ ਪੜ੍ਹਾਵਾਂ, ਇਹ ਲਿਖਾਵਾਂਗਾ, ਇਹ ਸਨਾਵਾਂਗਾ, ਮੈਂ ਦਿਲ ਵਿਚ ਪੱਕਾ ਖਿਆਲ ਕੀਤਾ ਹੋਇਆ ਸੀ ਕਿ ਜਰਮਨ ਪੰਡਤ ਦਾ ਲਿਖਿਆ ਹੋਇਆ ਉਹ ਇਤਿਹਾਸਕ ਪ੍ਰਸਤਾਵ ਵੀ ਨਲਨੀ ਨੂੰ ਪੜ੍ਹਾਵਾਂਗਾ। ਆਪ ਮਾਸਟਰ ਬਣ ਕੇ ਨਲਨੀ ਨੂੰ ਅੰਗਰੇਜ਼ੀ ਵਿਦਿਆ ਦੀ ਵੀ ਸੈਰ ਕਰਾਵਾਂਗਾ। ਇਹ ਸਨ ਮੇਰੇ ਪਕੇ ਇਰਾਦੇ। ਇਕ ਦਿਨ ਮੈਂ ਦਿਲ ਹੀ ਦਿਲ ਵਿਚ ਹੱਸਕੇ ਕਿਹਾ ਨਲਨੀ ਤੇਰੇ ਅੰਬ ਦੇ ਦਰੱਖਤ ਤੇ ਬਤਾਊਂ ਦੀ ਪੈਲੀ ਮੇਰੇ ਲਈ ਭਾਵੇਂ ਇਕ ਨਵੀਂ ਚੀਜ਼ ਹੈ। ਮੈਨੂੰ ਇਹ ਪਤਾ ਨਹੀਂ ਸੀ ਕਿ ਉਥੇ ਅੰਬ ਅਤੇ ਬਤਾਊਂ ਤੋਂ ਛੁਟ ਅੰਮ੍ਰਤ ਦੀ ਇਕ ਲੁਕੀ ਹੋਈ ਨਹਿਰ ਵੀ ਵੱਗਦੀ ਹੈ। ਜਦ ਸਮਾਂ ਆਵੇਗਾ ਮੈਂ ਭੀ ਤੈਨੂੰ ਇਕ ਐਸੀ ਥਾਂ ਤੇ ਲੈ ਜਾਵਾਂਗਾ ਜਿਥੇ ਅੰਬ ਤੇ ਬਤਾਊ ਨਹੀਂ ਹੁੰਦੇ ਪਰ ਇਕ ਐਸਾ ਅਮੋਲਕ ਪਦਾਰਥ ਮਿਲਦਾ ਹੈ ਜਿਸਦੇ ਸਾਮ੍ਹਣੇ ਬਤਾਉਂ ਅਤੇ ਅੰਬ ਕੁਝ ਵੀ ਚੀਜ਼ ਨਹੀਂ ਉਹ ਇਕ ਸਾਹਿਤਯਕ ਕੰਮ ਹੈ।
ਸੂਰਜ ਅਸਤ ਹੋਣ ਤੋਂ ਪਿਛੋਂ ਜਿਸ ਤਰ੍ਹਾਂ ਤਾਰੇ ਆਪਣੀ ਚਮਕ ਦਿਖਾਂਦੇ ਹਨ ਉਸੇ ਤਰ੍ਹਾਂ ਨਲਨੀ ਕੁਝ ਦਿਨਾਂ ਤੋਂ ਅੰਦਰੋਂ ਅਨੰਦ ਵਿਚ ਡੁਬੀ ਰਹਿਣ ਲੱਗੀ ਜਿਸ ਤਰ੍ਹਾਂ ਉਹ ਆਪਣੇ ਘਰ ਦੇ ਅਸਮਾਨ ਤੇ ਖੁਸ਼ੀ ਦੀ ਇਕ ਲਕੀਰ ਬਨਾਣ ਲੱਗੀ। ਇਸ ਚਾਨਣ ਦੀ ਪਵਿਤ੍ਰ ਲਕੀਰ ਉਹਦੇ ਪਿਤਾ ਦੇ ਚਿਟੇ ਵਾਲਾਂ ਤੇ ਕਾਮਯਾਬੀ ਦੇ ਆਰਾਮ ਦੀ ਤਰ੍ਹਾਂ ਵਧਣ ਲੱਗੀ। ਇਸ ਚਾਨਣ ਨੇ ਮੇਰੇ ਦਿਲੀ ਸਾਗਰ ਦੀ ਹਰ ਇਕ ਲਹਿਰ ਤੇ ਸੋਨੇ ਦੇ ਹਰਫਾਂ ਨਾਲ ਨਲਨੀ ਦਾ ਨਾਂ ਲਿਖ ਦਿਤਾ।
ਹੁਣ ਫੇਰ ਪਿਤਾ ਜੀ ਦੇ ਖਤ ਆਉਣ ਲੱਗੇ। ਵਿਆਹ ਵਾਸਤੇ ਪਿਤਾ ਜੀ ਦੇ ਪਰੇਮ ਭਰੇ ਖੱਤ ਹੌਲੀ ਹੌਲੀ ਹੁਕਮ ਦੀ ਸ਼ਕਲ ਬਨਣ ਲੱਗੇ,

-੧੪੫-