ਪੰਨਾ:ਟੈਗੋਰ ਕਹਾਣੀਆਂ.pdf/140

ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ




ਅਫਸੋਸ ਹੁੰਦਾ। ਇਕ ਤਰਾਂ ਮੈਨੂੰ ਆਪਣੇ ਦਿਲ ਵਿਚ ਮਾਨ ਜਿਹਾ ਮਲੂੰਮ ਹੁੰਦਾ। ਮੈਂ ਸਮਝਦਾ ਸੀ ਕਿ ਨਲਨੀ ਇਸ ਮਜ਼ਮੂਨ ਨੂੰ ਨਹੀਂ ਸਮਝ ਸਕਦੀ। ਓਹ ਦਿਲ ਹੀ ਦਿਲ ਵਿਚ ਜਦ ਮੇਰੀ ਲਿਆਕਤ ਦੇ ਇਸ ਪਹਾੜ ਨੂੰ ਮਾਪਦੀ ਹੋਵੇਗੀ ਤਦ ਓਹਨੂੰ ਬਹੁਤ ਉਚੇਰੀ ਥਾਂ ਤੇ ਨਜ਼ਰ ਮਾਰਨੀ ਪੈਂਦੀ ਹੋਵੇਗੀ।
ਨਲਨੀ ਨੂੰ ਜਦ ਮੈਂ ਦੂਰ ਤੋਂ ਦੇਖਦਾ ਸਾਂ ਤਾਂ ਓਹਨੂੰ ਸ਼ਕੁੰਤਲਾ ਸੰਜੋਗਤਾ ਵਗੈਰਾ ਨਾਂ ਨਾਲ ਯਾਦ ਕਰਦਾ ਹੁੰਦਾ ਸੀ ਪਰ ਹੁਣ ਓਸ ਦੇ ਘਰ ਜਾ ਕੇ ਮੈਨੂੰ ਮਲੂਮੰ ਹੋਇਆ ਕਿ ਓਹ ਸੰਜੋਗਤਾ ਯਾ ਸ਼ਕੁੰਤਲਾ ਨਹੀਂ ਇਹ ਬੰਗਾਲੀ ਦੀ ਧੀ ਹੈ ਇਸ ਦਾ ਨਾਂ ਨਲਨੀ ਸੀ।
ਇਸ ਸਮੇਂ ਉਹ ਮੇਰੀ ਨਜ਼ਰ ਵਿਚ ਦੁਨੀਆਂ ਦੀ ਅਜੀਬ ਰੂਹਾਂ ਦਾ ਪਰਛਾਵਾਂ ਨਹੀਂ ਸਗੋਂ ਮਨੁੱਖ ਦੀ ਸ਼ਕਲ ਵਿਚ ਨਲਨੀ ਸੀ ਉਹ ਮੇਰੇ ਨਾਲ ਕਦੀ ਹਿੰਦੁਸਤਾਨੀ ਤੇ ਕਦੀ ਅੰਗਰੇਜ਼ੀ ਵਿਚ ਗੱਲਾਂ ਕਰਦੀ ਹੈ ਨਿੱਕੀ ਜਿੰਨੀ ਗੱਲ ਤੇ ਕਦੀ ਬਿਲਕੁਲ ਸਾਦੇ ਪਨ ਨਾਲ ਹੱਸ ਦਿੰਦੀ ਹੈ ਉਹ ਸਾਡੇ ਘਰ ਦੀਆਂ ਤੀਵੀਆਂ ਦੀ ਤਰ੍ਹਾਂ ਦੋਵੇਂ ਹੱਥਾਂ ਵਿਚ ਕੜੇ ਪਾ ਰੱਖਦੀ ਹੈ। ਗਲ ਵਿਚ ਸੋਨੇ ਦੀ ਸਤ ਲੜੀ ਮਾਲਾ ਹੈ ਸਾੜੀ ਦਾ ਲੜ ਕਦੀ ਸਿਰ ਤੇ ਰੈਂਹਦਾ ਹੈ ਤੇ ਕਦੀ ਖਿਸਕ ਕੇ ਮੋਢਿਆਂ ਤੇ ਆ ਜਾਂਦਾ ਹੈ। ਹੁਣ ਉਹ ਮੇਰੀ ਨਜ਼ਰ ਵਿਚ ਖਿਆਲੀ ਤਸਵੀਰ ਨਹੀਂ ਸੀ ਸਗੋਂ ਇਕ ਮਨੁੱਖ ਹੈ ਅਤੇ ਉਹਦਾ ਨਾਂ ਨਲਨੀ ਹੈ ਉਹ ਭਾਵੇਂ ਮੇਰੀ ਤੇ ਨਹੀਂ ਪਰ ਫੇਰ ਵੀ ਉਸ ਨੇ ਮੇਰੇ ਦਿਲਾਂ ਤੇ ਕਬਜ਼ਾ ਕੀਤਾ ਹੋਇਆ ਹੈ।
ਇਕ ਦਿਨ ਮੈਂ ਅਸਮਾਨ ਦੇ ਬਾਰੇ ਬੜੀ ਦਲੇਰੀ ਨਾਲ ਸ਼ਿਆਮ ਚਰਨ ਦੇ ਸਾਹਮਣੇ ਆਪਣੀ ਲਿਆਕਤ ਜ਼ਾਹਰ ਕਰ ਰਿਹਾ ਸੀ ਥੋੜੀ ਦੇਰ ਪਿਛੋਂ ਨਲਨੀ ਉਥੋਂ ਉਠ ਕੇ ਚਲੀ ਗਈ ਅਤੇ ਕੁਝ ਮਿੰਟਾਂ ਪਿਛੋਂ ਸਾਹਮਣੇ

-੧੪੦-