ਪੰਨਾ:ਟੈਗੋਰ ਕਹਾਣੀਆਂ.pdf/137

ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ




ਪਵਿਤ੍ਰ ਮੁਹੱਬਤ ਦੇ ਜ਼ਿਕਰ ਵਿਚ ਅੜਨ ਵਾਲੀ ਇਸ ਸਮੇਂ ਕੋਈ ਚੀਜ਼ ਨਹੀਂ ਸੀ। ਡੂੰਘੀ ਤ੍ਰਕਾਲਾਂ ਦੇ ਸਮੇਂ ਨਦੀ ਦੇ ਕੰਢੇ ਤੇ ਵੀ ਚੁਪ ਚਾਂ ਸੀ। ਜੇ ਘਾਟ ਤੇ ਕਿਸੇ ਆਦਮੀ ਦੇ ਤੁਰਨ ਦੀ ਅਵਾਜ਼ ਆਉਂਦੀ ਵੀ ਸੀ ਤਾਂ ਉਹ ਇਥੇ ਪਹੁੰਚ ਨਹੀਂ ਸੀ ਸਕਦੀ। ਦਰੱਖਤਾਂ ਤੇ ਕਦੀ ਕਦੀ ਕੋਈ ਜਾਨਵਰ ਬੋਲ ਪੈਂਦਾ ਸੀ। ਤਦ ਇਸ ਤਰ੍ਹਾਂ ਲੱਗਦਾ ਸੀ ਕਿ ਮੇਰਾ ਦਿਲ ਬੇ-ਹੱਦੀ ਖੁਸ਼ੀ ਨਾਲ ਫਟ ਜਾਵੇਗਾ ਜਿਸ ਤਰ੍ਹਾਂ ਆਪਣੇ ਦਿਲ ਦੇ ਉਪਰ ਹੀ ਮੈਨੂੰ ਗੋਰੀ ਦੇ ਹੌਲੀ ਹੌਲੀ ਪੈਰ ਰੱਖਣ ਦਾ ਖਿਆਲ ਆਇਆ। ਇਸ ਬੰਗਲੇ ਵਿਚ ਆਪਣੇ ਆਪ ਨੂੰ ਵਸਾ ਕੇ ਜਿਸ ਤਰ੍ਹਾਂ ਮੈਂ ਇਸ ਗੋਰੀ ਦੀ ਦਿਲ ਖਿਚਵੀਂ ਅਵਾਜ਼ ਨੂੰ ਸੁਨਣ ਲੱਗਾ। ਬੇਅੰਤ ਅਕਲ ਵਾਲੀ ਕੁਦਰਤ ਦੇ ਦਿਲ ਦੀ ਕੰਪਨੀ ਜਿਸਤਰ੍ਹਾਂ ਮੇਰੇ ਸਾਰੇ ਜਿਸਮ ਦੀਆਂ ਹੱਡੀਆਂ ਵਿਚ ਦੌੜਨ ਲੱਗੀ। ਮੈਨੂੰ ਇੰਝ ਜਾਪਨ ਲੱਗਾ ਜਿਸ ਤਰ੍ਹਾਂ ਪੈਰਾਂ ਦੇ ਹੇਠ ਦੀ ਜ਼ਮੀਨ ਇਸ ਗੋਰੀ ਦੇ ਪੈਰਾਂ ਨੂੰ ਕਾਬੂ ਨਾ ਰਖ ਸਕਨ ਦੇ ਕਾਰਨ ਅੰਦਰ ਹੀ ਅੰਦਰ ਧੱਸਦੀ ਜਾ ਰਹੀ ਹੈ। ਝੁਕੀਆਂ ਹੋਈਆਂ ਟੈਣੀਆਂ ਵਾਲੇ ਦ੍ਰਖੱਤਇਸ ਗੋਰੀ ਦੀਆਂ ਗੱਲਾਂ ਸੁਣਦੇ ਨੇ ਲੇਕਿਨ ਸਮਝ ਨਹੀਂ ਸਕਦੇ ਇਸ ਵਾਸਤੇ ਓਹਨਾਂ ਦੇ ਦਿਲ ਵਿਚ ਜਿਹੜਾ ਰੌਲਾ ਪਿਆ ਹੋਇਆ ਹੈ ਉਹ ਪਤਿਆਂ ਦੀ ਖੜ ਖੜ ਤੋਂ ਜ਼ਾਹਰ ਹੋ ਰਿਹਾ ਹੈ।
ਮੈਂ ਵੀ ਆਪਣੇ ਸਾਰੇ ਜਿਸਮ ਤੇ ਦਿਲ ਨਾਲ ਇਸ ਗੋਰੀ ਦੀ ਸੋਹਣੀ ਗਲ ਬਾਤ ਦਾ ਖਿਆਲ ਕਰਦਾ ਹੋਇਆ ਇਸ ਦੇ ਪੈਰਾਂ ਨੂੰ ਨਾ ਫੜ ਸਕਨ ਤੇ ਇਸ ਦੀਆਂ ਗੱਲਾਂ ਨੂੰ ਨਾ ਸਮਝ ਸਕਨ ਦੇ ਕਾਰਨ ਦਿਲ ਵਿਚ ਹੀ ਕੁੜ ਰਿਹਾ ਸੀ।
ਦੂਸਰੇ ਦਿਨ ਮੈਥੋਂ ਰਿਹਾ ਨਾ ਗਿਆ। ਅਗਲੇ ਦਿਨ ਇਸ ਗੋਰੀ ਦੇ ਪਿਤਾ ਨੂੰ ਮਿਲਨ ਦਾ ਇਰਾਦਾ ਕਰ ਕੇ ਮੈਂ ਉਨ੍ਹਾਂ ਦੇ ਘਰ ਗਿਆ।

-੧੩੭-