ਪੰਨਾ:ਟੈਗੋਰ ਕਹਾਣੀਆਂ.pdf/127

ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ




ਇਕ ਦਿਨ ਲਈ ਵੀ ਉਸਨੇ ਆਪਣੀ ਸੌਂਹ ਨਾ ਭੱਨੀ, ਭਰੋਸੇ ਵਿਚ ਕਿਸ ਤਰ੍ਹਾਂ ਜਾ ਰਹੇ ਪ੍ਰੇਮੀ ਦੀ ਯਾਦ ਦਾ ਜਾਦੂ ਵੀ ਇਸ ਉਤੇ ਅਸਰ ਨਹੀਂ ਕਰਦਾ।
ਇਸ ਤੋਂ ਪਹਿਲਾਂ ਮੈਂ ਜਦੋਂ ਸ਼ਹਿਰ ਦੇ ਐਨ ਵਿਚਕਾਰ ਰਹਿੰਦਾ ਸਾ ਤਾਂ ਸੋਚਿਆ ਸੀ ਕਿ ਗੂੜੀ ਛਾਂ ਵਾਲੇ ਬ੍ਰਿਛ ਦੇ ਥਲੇ ਪੈਰ ਪਸਾਰ ਕੇ ਬੈਠਾਂਗਾ, ਪੈਰਾਂ ਦੇ ਨੇੜੇ ਹੀ ਸ਼ਾਂ ਸ਼ਾਂ ਕਰਦੀ ਗੰਗਾ ਆਪਣੀ ਮੌਜ ਵਿਚ ਵਹਿੰਦੀ ਰਹੇਗੀ, ਵਿਚ ਮਸਤ ਖਿਆਲਾਂ ਵਾਲਾ ਕਵੀ ਹੋਵੇਗਾ ਅਤੇ ਇਸ ਦੇ ਆਲੇ ਦੁਆਲੇ ਖਿਆਲੀ ਹਕੂਮਤ ਤੇ ਨੰਗਾ ਬ੍ਰਹਮੰਡ ਹੋਵੇਗਾ। ਬੋਹੜ ਦੀ ਟਾਹਨੀ ਤੇ ਗੌਣ ਵਾਲੇ ਜਾਨਵਰ ਹੋਣਗੇ ਅਤੇ ਅਸਮਾਨ ਤੇ ਤਾਰੇ, ਬੱਸ ਦਿਲ ਵਿਚ ਰੱਬ ਦੀ ਲੱਗਣ ਤੇ ਕਲਮ ਦੇ ਮੂੰਹ ਤੇ ਖਿਆਲਾਂ ਦੀ ਇਕ ਨਦੀ ਹੋਵੇਗੀ। ਪਰ ਏਸ ਵੇਲੇ ਕਿਥੇ ਹੈ ਕੁਦਰਤ ਤੇ ਕੁਦਰਤ ਦਾ ਕਵੀ। ਕਿਥੇ ਹੈ ਰੱਬ ਤੇ ਉਸ ਦਾ ਪ੍ਰੇਮੀ। ਇਕ ਦਿਨ ਲਈ ਵੀ ਮੈਂ ਬਾਗ ਵਿਚ ਨਹੀਂ ਗਿਆ। ਦਰੱਖਤ ਤੇ ਫੁਲ ਖਿਲਦੇ ਸੀ ਡਾਲੀਆਂ ਤੇ ਜਾਨਵਰ
ਬੈਠੇ ਰਹਿੰਦੇ ਸੀ। ਅਸਮਾਨ ਤੇ ਤਾਰੇ ਚਮਕਦੇ ਸਨ। ਬੋਹੜ ਦੀ ਛਾਂ ਉਸ ਦੇ ਥਲੇ ਈ ਪਈ ਰਹਿੰਦੀ ਸੀ। ਪਰ ਮੈਂ ਬਾਗ ਵਿਚ ਬਣੇ ਹੋਏ ਘਰ ਦੇ ਅੰਦਰ ਹੀ ਪਿਆ ਰਹਿੰਦਾ ਸਾਂ, ਏਹ ਮੇਰੇ ਦਿਨ ਰਾਤ ਦੇ ਕੰਮ ਸਨ।
ਆਪਣੀ ਇਜ਼ਤ ਨੂੰ ਕਿਸੇ ਤਰ੍ਹਾਂ ਵੀ ਨਾ ਘਟਾਉਣ ਦੀ ਵਜਾ ਨਾਲ ਬਾਂਕੇ ਬਿਹਾਰੀ ਨਾਲ ਮੇਰੀ ਦੁਸ਼ਮਨੀ ਨਿਤ ਵਧਣ ਲੱਗੀ।
ਕੁਦਰਤੀ ਗੱਲ ਕਿਸਤਰ੍ਹਾਂ ਉਲਟ ਹੋ ਸਕਦੀ ਹੈ।
ਇਸ ਸਮੇਂ ਕਲਕਤੇ ਦੇ ਮਸ਼ਹੂਰ ੨ ਅਖਬਾਰਾਂ ਵਿਚ ਛੋਟੀ ਉਮਰ ਦੀ ਸ਼ਾਦੀ ਦੇ ਵਿਰੁਧ ਤੇ ਹੱਕ ਵਿਚ ਪ੍ਰਸਤਾਵ ਨਿਕਲ ਰਹੇ ਸਨ। ਬਾਂਕੇ

-੧੨੭-