ਪੰਨਾ:ਟੈਗੋਰ ਕਹਾਣੀਆਂ.pdf/126

ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ




ਪਾੜ ਦੇਂਦੇ ਹਨ, ਪਹਾੜਾਂ ਵਿਚੋਂ ਦਰਯਾ ਵਗਾ ਦੇਂਦੇ ਹਨ, ਗੰਗਾ ਦੇ ਕਿਨਾਰੇ ਕਿਸੇ ਗੇਰ ਅਬਾਦ ਮਕਾਨ ਵਿਚ ਬਹੁਤ ਬੇ-ਫਿਕਰੀ ਨਾਲ ਲੰਮਾ ਪੈ ਕੇ,"ਈਸ਼੍ਵਰ ਨਾਲ ਪਿਆਰ ਦੇ ਬਾਰੇ ਵਿਚ ਸੋਚਦਿਆਂ ਤੇ ਖਿਆਲ ਕਰਦਿਆਂ ਕਰਦਿਆਂ ਦੁਪਹਿਰ ਵੇਲੇ ਨੀਂਦਰ ਆ ਜਾਂਦੀ ਸੀ, ਅਤੇ ਤੀਸਰੇ ਪਹਿਰ ਸ਼ਾਮ ਪੈਣ ਤੋਂ ਪਿਛੋਂ ਅੱਖ ਖੁਲਦੀ ਸੀ, ਸਾਰੇ ਸਰੀਰ ਵਿਚ ਇਕ ਤਰ੍ਹਾਂ ਦੀ ਸੁਸਤੀ ਮਹਿਸੂਸ ਹੁੰਦੀ ਕਿਸੇ ਨਾ ਕਿਸੇ ਤਰ੍ਹਾਂ ਦਿਲ ਪਰਚਾਉਣ ਅਤੇ ਵੇਲਾ ਲੰਘਾਉਣ ਲਈ ਮੈਂ ਬਾਗ ਦੇ ਨਾਲ ਹੀ ਸੜਕ ਦੇ ਕੰਢੇ ਤੇ ਇਕ ਕੁਰਸੀ ਡਾਹ ਕੇ ਬਿਲਕੁਲ ਚੁਪ ਚਾਪ ਬੈਠ ਕੇ ਗੱਡੇ ਅਤੇ ਆਦਮੀਆਂ ਨੂੰ ਆਉਂਦੇ ਜਾਂਦੇ ਵੇਖਦਾ ਸਾਂ ਜਦੋਂ ਦਿਲ ਬਹੁਤ ਘਬਰਾਂਉਦਾ ਸੀ ਤਾਂ ਨਾਲ ਦੇ ਸਟੇਸ਼ਨ ਤੇ ਜਾ ਕੇ ਬੈਠ ਜਾਂਦਾ ਉਥੇ ਤਾਰ ਦੀ ਖਟ ਖਟ ਹੁੰਦੀ ਟਿਕਟ ਵੰਡਣ ਦੀ ਘੰਟੀ ਵੱਜਦੀ ਸੀ, ਆਦਮੀ ਆਉਂਦੇ ਸਨ,ਲਾਲ ੨ ਅੱਖਾਂ ਕੱਢ ਕੇ ਹਜ਼ਾਰਾਂ ਹੀ ਪੈਰਾਂ ਵਾਲੇ ਕੀੜੇ ਦੀ ਤਰ੍ਹਾਂ ਰੇਲ ਗੱਡੀ ਰੌਲਾ ਪਾਂਦੀ ਹੋਈ ਆਉਂਦੀ ਅਤੇ ਦੂਰੋਂ ਹੀ ਸੀਟੀ ਵਜਾ ਕੇ ਗਰਜਦੀ ਹੋਈ ਦੌੜ ਜਾਂਦੀ, ਮੈਂ ਸਟੇਸ਼ਨ ਤੋਂ ਮੁੜ ਕੇ ਆਪਣੀ ਥਾਂ ਤੇ ਆ ਜਾਂਦਾ ਸਾਂ, ਕਿਸੇ ਦੇ ਕੋਲ ਨਾ ਹੋਣ ਕਰ ਕੇ ਮੈਂ ਜਲਦੀ ਹੀ ਰੋਟੀ ਖਾ ਕੇ ਸੌਂ ਜਾਂਦਾ, ਅਤੇ ਸਵੇਰੇ ਜਲਦੀ ਨਾ ਉਠਨ ਦੇ ਕਾਰਨ ਵਛਾਈ ਨਹੀਂ ਸੀ ਛਡਦਾ ਇਹੋ ਮੇਰੀ ਮੇਹਨਤ ਸੀ ਅਤੇ ਇਸੇ ਮੇਹਨਤ ਦੇ ਫਲ ਦੀ ਪ੍ਰਾਰਥਨਾ ਮੇਰੇ ਦਿਲ ਵਿਚ ਸੀ ਪਰ ਕੀ ਇਹ ਸਭ ਕੁਝ ਠੀਕ ਸੀ?
ਇਸ ਤਰ੍ਹਾਂ ਕਰਨ ਨਾਲ ਸਰੀਰ ਪਥਰ ਹੋ ਗਿਆ ਅਤੇ ਪ੍ਰਮਾਤਮਾਂ ਨਾਲ ਪਿਆਰ ਦਾ ਵੀ ਪਤਾ ਨਾ ਲੱਗਾ। ਇਹੋ ਜਹੀ ਜਗ੍ਹਾ ਉਤੇ ਰਹਿਣ ਦੀ ਆਦਤ ਨਾ ਹੋਣ ਕਰ ਕੇ ਉਹ ਗੰਗਾ ਤਦ ਦਾ ਮਕਾਨ ਸ਼ਮਸ਼ਾਨ ਭੂਮੀ ਵਾਂਗੂੰ ਮਲੂਮ ਹੋਣ ਲੱਗਾ, ਮੋਤੀ ਲਾਲ ਵੀ ਐਸਾ ਖੋਤਾ ਨਿਕਲਿਆ ਕਿ

-੧੨੬-