ਪੰਨਾ:ਟੈਗੋਰ ਕਹਾਣੀਆਂ.pdf/121

ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ




ਜਾਨਨਾ ਇਸ ਵੇਲੇ ਮੇਰੇ ਲਈ ਬਹੁਤ ਜ਼ਰੂਰੀ ਸੀ।
ਬਾਂਕੇ ਬਿਹਾਰੀ ਲਾਲ ਨੂੰ ਇਸ ਨਾਟਕ ਦੇ ਸੁਨਾਉਨ ਦੀ ਸਲਾਹ ਮੈਨੂੰ ਵੀ ਬੁਰੀ ਨਾ ਲਗੀ ਕਿਉ ਕਿ ਇਸ ਨਾਟਕ ਵਿਚ ਕੋਈ ਵੀ ਭੈੜੀ ਗਲ ਯਾ ਗਲਤੀ ਨਹੀਂ ਸੀ, ਘਟ ਤੋਂ ਘਟ ਮੇਰਾ ਤਾਂ ਇਹ ਪੱਕਾ ਯਕੀਨ ਸੀ, ਬਹਿਸ਼ ਕਲਬ ਦਾ ਇਕ ਜਲਸਾ ਖਾਸ ਤੌਰ ਤੇ ਕੀਤਾ ਗਿਆ ਕਾਲਜ ਦੇ ਵਿਦਿਯਾਰਥੀਆਂ ਦੇ ਸਾਹਮਣੇ ਮੈਂ ਆਪਨਾ ਇਹ ਨਾਟਕ ਪੜ੍ਹਿਆ, ਫੇਰ ਬਾਕੇ ਬਿਹਾਰੀ ਲਾਲ ਇਸ ਤੇ ਨੁਕਤਾ ਚੀਨੀ ਕਰਨ ਲਈ ਖਲੋਤੇ ਹਰ ਪਾਸੇ ਚੁੱਪ ਚਾਂ ਛਾ ਗਈ ਅਤੇ ਸਾਰੇ ਇਸ ਗਲ ਦੀ ਉਡੀਕ ਕਰਨ ਲਗੇ ਕਿ ਦੇਖੀਏ ਹੁਣ ਕੀ ਗਲ ਹੁੰਦੀ ਹੈ।
ਇਸ ਘਟਨਾ ਨੂੰ ਮੈਂ ਇਸ ਥਾਂ ਤੇ ਪੂਰੀ ਤਰ੍ਹਾਂ ਦਸਣਾ ਨਹੀਂ ਚਾਹੁੰਦਾ ਛੋਟੀ ਤੌਰ ਤੇ ਐਨਾ ਹੀ ਕਹਿਣਾ ਠੀਕ ਹੋਵੇਗਾ ਕਿ ਇਹ ਘਟਨਾਂ ਮੇਰੇ ਪਸੰਦ ਹੀ ਨਹੀਂ ਸੀ, ਨੁਕਤਾ ਚੀਨੀ ਕਰਨ ਵਾਲੇ ਦੀ ਸਲਾਹ ਵਿਚ ਨਾਟਕ ਦੇ ਪਾਤ੍ਰਾਂ ਦੇ ਚਾਲ ਚੱਲਣ ਦੇ ਰੁਹਾਨੀ ਨਮੈਸ਼ ਵਿਚ ਕੋਈ ਖਾਸ ਗਲ ਨਹੀਂ ਦਿਖਾਈ ਗਈ, ਇਸ ਵਿਚ ਲੰਮੀ ਗਲ ਬਾਤ ਨੂੰ ਸਾਦਾਪਨ ਵੀ ਵਧ ਹੀ ਸੀ ਪਰ ਉਹ ਗੱਲਾਂ ਭਾਵ ਦੀ ਤਰਾਂ ਗਰਮ ਨਹੀਂ ਇਹ ਨੁਕਤਾ ਚੀਨੀ ਕਰਨ ਵਾਲਾ ਕਹਿੰਦਾ ਸੀ, ਡਰਾਮਾ ਬਨਾਣ ਵਾਲੇ ਦੇ ਦਿਲ ਵਿਚ ਸੂਰਤ ਅਤੇ ਜ਼ਿੰਦਗੀ ਵਿਚੋਂ ਦੋ ਚਾਰ ਹੋਕੇ ਇਸ ਕੋਲੋਂ ਓਹ ਗਲਾਂ ਨਹੀਂ ਸੀ ਨਿਕਲੀਆਂ, ਜੇ ਇਸ ਵੇਲੇ ਮੇਰਾ ਦਿਲ ਇਹ ਕਹਿ ਉਠਦਾ ਕਿ ਹਨੇਰੇ ਵਿਚ ਅੰਨ੍ਹੇ ਨੂੰ ਬਹੁਤ ਦੂਰ ਦੀ ਸੁਝੀਂ, ਤਾਂ ਇਹ ਗਲ ਮੇਰੇ ਚਾਲ ਚਲਨ ਤੇ ਅਸਰ ਨਾ ਕਰਦੀ ਕਿਉਂਕਿ ਇਸ ਕਹਾਵਤ ਦਾ ਹਿਨਾ ਮੇਰੇ ਦਿਲ ਵਿਚ ਚੁਪ ਚਾ ਨਾਲ ਹੁੰਦਾ ਪਰ ਸ਼ੋਕ, ਕਿ ਇਹ ਨਹੀਂ ਹੋਇਆ ਇਸ ਕਰਕੇ ਮੈਨੂੰ ਬਹੁਤ ਖੁਸ਼ੀ ਹੈ।

-੧੨੧-