ਪੰਨਾ:ਟੈਗੋਰ ਕਹਾਣੀਆਂ.pdf/117

ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ




ਵਿੱਚੋਂ ਕੁਝ ਤਾਂ ਮੈਨੂੰ ਦੇਖ ਕੇ ਸੜਦੇ ਸਨ,ਅਤੇ ਕੁਝ ਮੈਨੂੰ ਚੰਗੀ ਨਜ਼ਰ ਨਾਲ ਵੇਖਦੇ ਸਨ, ਦੁਨੀਆਂ ਦੇ ਲੋਕ ਟਕਰਾਵੇਂ ਖਿਆਲ ਅਤੇ ਸ਼ਕਲਾਂ ਦੇ ਮਾਲਕ ਹਨ, ਪੰਜੇ ਉਂਗਲਾਂ ਇਕੋ ਜਹੀਆਂ ਨਹੀਂ ਹੁੰਦੀਆਂ।
ਕਾਲਜ ਵਿਚ, ਕਾਲਜ ਦੀ ਅਖੀਰੀ ਪੌੜੀ ਅਥਵਾ ਅਖੀਰਲਾ ਇਮਤਿਹਾਨ ਪਾਸ ਕਰਨ ਵੇਲੇ ਤਕ ਪਹਿਲਾਂ ਦੀ ਤਰ੍ਹਾਂ ਆਪਣੀ ਇਜ਼ਤ ਨੂੰ ਕਾਇਮ ਰੱਖਦਿਆਂ ਹੋਇਆਂ ਕਾਲਜ ਛਡਨ ਵਾਲਾ ਹੀ ਸੀ, ਪਰ ਇਸੇ ਸਮੇਂ ਵਿਚ ਮੇਰੀ ਰਾਸ ਦਾ ਮਸ਼ਹੂਰ ਮਾਲਕ ਛਨਿਛਰ ਦਿਉਤਾ ਇਕ ਪ੍ਰੋਫੈਸਰ ਦੇ ਰੂਪ ਵਿਚ ਕਾਲਜ ਵਿਚ ਆਇਆ, ਆਸਾਂ ਦੇ ਸਮੁੰਦਰ ਨੂੰ ਠਲਨਾਂ ਕੁਦਰਤ ਲਈ ਨਵੀਂ ਗੱਲ ਨਹੀਂ।
ਸਾਡੇ ਓਹ ਨਵੇਂ ਉਸਤਾਦ ਅਜ ਕਲ ਦੇ ਇਕ ਮਸ਼ਹੂਰ ਆਦਮੀ ਹਨ ਅਤੇ ਜੇ ਮੈਂ ਆਪਣੀ ਜੀਵਨ ਕਹਾਨੀ ਵਿਚ ਉਨ੍ਹਾਂ ਦਾ ਨਾਂ ਲੁਕਾ ਰਖਾਂ ਤਾਂ ਵੀ ਉਨ੍ਹਾਂ ਦੇ ਰੋਸ਼ਨ ਨਾਂ ਦੀ ਕੁਝ ਬਹੁਤੀ ਬੁਰਿਆਈ ਨਹੀਂ ਹੋਵੇਗੀ, ਪਰ ਆਪਣੀ ਵਲੋਂ ਮੈਂ ਉਨ੍ਹਾਂ ਦੇ ਇਖਲਾਕ ਕਲਮ ਬੰਦ ਕਰਕੇ ਇਸ ਕਹਾਨੀ ਵਿਚ ਉਨ੍ਹਾਂ ਨੂੰ 'ਬਾਂਕੇ ਬਿਹਾਰੀ' ਦੇ ਨਾਮ ਨਾਲ ਲਿਖਾਂਗਾ, ਕਿਉਂਕਿ ਬਹੁਤੀ ਅਕਲ ਦਾ ਮਾਲਕ ਇਕ ਅਮਰ ਖਿਆਲ ਰੱਖਦਾ ਹੈ, ਉਹ ਇਹ ਕਿ ਸੱਪ ਵੀ ਮਰ ਜਾਵੇ ਅਤੇ ਲਾਟੀ ਵੀ ਨਾ ਟੁੱਟੇ।
ਉਸਤਾਦ ਜੀ ਦੀ ਉਮਰ ਸਾਡੇ ਕੋਲੋਂ ਕੁਝ ਵਡੀ ਨਹੀਂ ਸੀ, ਕੁਝ ਦਿਨ ਹੀ ਬੀਤੇ ਸੀ ਕਿ ਉਨ੍ਹਾਂ ਨੇ ਐਮ. ਏ. ਦਾ ਇਮਤਿਹਾਨ ਵਧਦੇ ਹੋਏ ਨੰਬਰਾਂ ਵਿਚ ਪਾਸ ਕਰਕੇ ਡਿਗਰੀ ਲਈ ਸੀ। ਪਰ ਬ੍ਰਹਮ ਸਮਾਜੀ ਹੋਨ ਦੇ ਕਾਰਨ ਯਾ ਕਿਸੇ ਹੋਰ ਕਾਰਨ ਕਰਕੇ ਸਾਡੇ ਕੋਲੋ ਬਿਲਕੁਲ ਹੀ ਵਖਰੇ ਵਖਰੇ ਲਗਦੇ ਸਨ। ਇਸ ਤਰਾਂ ਪ੍ਰਤੀਤ ਹੁੰਦਾ ਸੀ ਕਿ ਓਹ ਸਾਡੇ ਵਰਗੇ ਯਾ ਸਾਡੇ ਵੇਲੇ ਦੇ ਆਦਮੀ ਹੀ ਨਹੀਂ ਓਹ

-੧੧੭-