ਪੰਨਾ:ਟੈਗੋਰ ਕਹਾਣੀਆਂ.pdf/110

ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ




ਅਮਰੂਦ ਖਾਂਦੀ ਸੀ, ਮਾਲਕ ਦੀ ਅਵਾਜ਼ ਸੁਣਕੇ ਦੌੜੀ ਆਈ ਅਤੇ ਹਫਦੇ ਹਫਦੇ ਕਹਿਨ ਲੱਗੀ।
"ਬਾਬੂ ਜੀ ਤੁਸੀ ਮੈਨੂੰ ਬੁਲਾਂਦੇ ਸੀ।"
ਹਾਂ, ਮੈਂ ਤੈਨੂੰ ਲਿਖਾਨਾ ਪੜ੍ਹਾਨਾ ਸਿਖਾਨਾ ਚਾਹੁੰਦਾ ਹਾਂ।
ਉਸ ਦਿਨ ਸਾਰੀ ਦੁਪਹਿਰ ਓਹ ਹੀਰਾਂ ਨੂੰ ਪੜਾਂਦੇ ਰਹੇ, ਕੁਝ ਦਿਨਾਂ ਵਿਚ ਹੀਰਾਂ ਸਭ ਅਖਰ ਪਛਾਨਣ ਲਗ ਪਈ।
ਸਾਵਨ ਦੇ ਮਹੀਨੇ ਵਿਚ ਐਸੀ ਵਰਖਾ ਹੋਈ ਕਿ ਹੌਜ਼, ਝੀਲ ਅਤੇ ਨਾਲੇ ਪਾਨੀ ਨਾਲ ਭਰ ਗਏ ਰਾਤ ਦਿਨ ਡਡੂਆਂ ਦੀ ਨਾ ਹਟਨ ਵਾਲੀ ਅਵਾਜ਼ ਅਤੇ ਬਦਲਾਂ ਦੀ ਗੜ ਗੜ ਸਨਾਈ ਦੇਂਦੀ ਸੀ ਪਾਨੀ ਫਿਰਨ ਨਾਲ ਪਿੰਡ ਦੇ ਰਾਹ ਉਤੋਂ ਆਉਨਾ ਜਾਨਾਂ ਬੰਦ ਹੋ ਚੁਕਾ ਸ਼ੀ।
ਇਕ ਦਿਨ ਸਵੇਰੇ ਹੀ, ਬਰੁਤ ਬੱਦਲ ਆਏ ਹੋਏ ਸਨ, ਡਾਕ ਬਾਬੂ ਦੀ ਵਿਦਯਾਰਥਨ ਬਹੁਤ ਚਿਰ ਤੋਂ ਬੂਹੇ ਦੇ ਕੋਲ ਬੈਠੀ ਅਵਾਜ਼ ਦੀ ਉਡੀਕ ਕਰ ਰਹੀ ਸੀ, ਪਰ ਠੀਕ ਵਕਤ ਤੇ ਅਵਾਜ਼ ਨਾ ਸੁਨਣ ਕਰਕੇ ਓਹ ਆਪ ਹੀ ਕਿਤਾਬ ਲੈਕੇ ਅੰਦ੍ਰ ਗਈ, ਦੇਖਿਆ ਬਾਬੂ ਸਾਹਿਬ ਮੰਜੀ ਤੇ ਲੰਮੇਂ
ਪਏ ਹਨ, ਉਸਨੇ ਸੋਚਿਆ, ਅਰਾਮ ਕਰ ਰਹੇ ਹਨ ਉਹ ਚੁਪ ਚਾਪ ਦੱਬੇ ਪੈਰ ਮੁੜਨ ਲੱਗੀ, ਅਵਾਜ਼ ਆਈ।
"ਹੀਰਾ।"
ਜਲਦੀ ਨਾਲ ਆ ਕੇ ਹੀਰਾ ਨੇ ਪੁਛਿਆ।
"ਤੁਸੀਂ ਸੁਤੇ ਹੋਏ ਸੌ?"
ਅਜ ਸੇਹਤ ਠੀਕ ਨਹੀਂ, ਮੇਰੇ ਮਥੇ ਤੇ ਹਥ ਰਖ ਕੇ ਵੇਖ ਲੈ, ਅਵਾਜ਼ ਚੰਗੀ ਤਰ੍ਹਾਂ ਮੂੰਹੋਂ ਨਹੀਂ ਨਿਕਲ ਰਹੇ ਸਨ।
ਇਹੋ ਜਹੇ ਪਰਦੇਸ ਵਿਚ, ਐਠੀ ਗੁੜ੍ਹੀ ਬਰਸਾਤ ਵਿਚ, ਜੀ ਨਾ

-੧੧੦-