ਪੰਨਾ:ਟੈਗੋਰ ਕਹਾਣੀਆਂ.pdf/103

ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ




ਪੈਂਦਾ ਹੈ, ਫੁਲਾਂ ਦੀ ਤਰ੍ਹਾਂ ਇਸ ਦਿਲ ਵਿਚੋਂ ਇਕ ਮੈਹਕ ਨਿਕਲਦੀ ਹੈ, ਅਤੇ ਪੰਜੇਬਾਂ ਦੀ ਛਨ ਛਨ ਦੀ ਤਰ੍ਹਾਂ ਇਕ ਛਨ ਛਨ ਦੀ ਅਵਾਜ਼ ਸੁਨਾਈ ਦੇਂਦੀ ਹੈ ਪਤਾ ਨਹੀਂ ਮੰਗਲ ਕੇਹੜੀ ਗੱਲ ਸੋਚ ਰਿਹਾ ਸੀ, ਸੋਚਦੇ ਸੋਚਦੇ ਮੰਗਲ ਨੂੰ ਪਤਾ ਲਗਾ ਕਿ ਜਿਸ ਤਰ੍ਹਾਂ ਅਜ ਸਾਰੇ ਨਿਯਮ ਤੋੜੇ ਗਏ ਹਨ, ਅਜ ਬਰਸਾਤ ਦੀ ਰਾਤ ਨੇ ਆਪਣੇ ਮੂੰਹ ਤੋਂ ਬਦਲਾਂ ਦਾ ਪੜ੍ਹਦਾ ਲਾਹ ਦਿੱਤਾ ਹੈ ਉਸ ਨੂੰ ਅੱਜ ਰਾਧਾ ਪਹਿਲਾਂ ਵਾਂਗੂੰ ਜਵਾਨੀ ਵਿਚ ਭਰਪੂਰ ਅਤੇ ਸੋਹਣੀ ਨਜ਼ਰ ਆਉਨ ਲਗੀ, ਇਸਦੀਆਂ ਸਾਰੀਆਂ ਤਾਕਤਾਂ ਕੱਠੀਆਂ ਹੋਕੇ ਖਿਆਲ ਦੀ ਲਹਿਰ ਵਿਚ ਰਾਧਾ ਵਲ ਦੌੜ ਪਈਆਂ।
ਕਿਸੇ ਜਾਦੂ ਭਰੀ ਤਾਕਤ ਦੇ ਹੇਠਾਂ ਮੰਗਲ ਉਥੋਂ ਉਠਿਆ, ਅਤੇ ਜਿਥੇ ਰਾਧਾ ਸੁਤੀ ਹੋਈ ਸੀ ਜਾਕੇ ਖੜਾ ਹੋ ਗਿਆ ਸਿਰ ਨੀਂਵਾਂ ਕਰ ਕੇ ਵੇਖਿਆ, ਰਾਧਾ ਦੇ ਮੂੰਹ ਤੇ ਚਾਂਦਨੀ ਨਾਚ ਕਰ ਰਹੀ ਹੈ, ਪਰ ਹਾਏ ਏਹ ਕੀ, ਓਹ ਚਮਕਦਾ ਹੋਇਆ ਮੂੰਹ ਕਿਥੇ, ਚਿਖਾ ਦੀ ਅਗ ਨੇ ਆਪਣੀ ਡਰਾਉਣੀ ਜੀਭ ਨਾਲ ਉਸ ਦੇ ਇਕ ਹਿੱਸੇ ਨੂੰ ਚਟ ਲਿਆ ਅਤੇ ਬਾਕੀ ਹਿਸੇ ਨੂੰ ਖਰਾਬ ਕਰ ਦਿਤਾ ਹੈ।
ਇਹ ਵੇਖ ਕੇ ਮੰਗਲ ਤ੍ਰਬਕ ਉਠਿਆ ਅਤੇ ਸ਼ਾਇਦ ਉਸ ਦੇ ਮੂੰਹ ਵਿਚੋਂ ਹੌਲੀ ਚੀਕ ਨਿਕਲ ਗਈ, ਰਾਧਾ ਤ੍ਰਬਕ ਕੇ ਜਾਗ ਪਈ, ਉਸਨੇ ਵੇਖਿਆ ਸਾਹਮਣੇ ਮੰਗਲ ਖੜਾ ਹੈ,ਉਸੇ ਵੇਲੇ ਘੁੰਡ ਕੱਢ ਕੇ ਇਕ ਦਮ ਮੰਜੀ ਤੋਂ ਥਲੇ ਉਤਰ ਕੇ ਖੜੀ ਹੋ ਗਈ, ਮੰਗਲ ਨੂੰ ਇਸ ਤਰ੍ਹਾਂ ਪ੍ਰਤੀਤ ਹੋਇਆ ਕਿ ਹੁਣ ਬਿਜਲੀ ਡਿਗਨ ਵਾਲੀ ਹੈ, ਮੰਗਲ ਨੇ ਪੈਰਾਂ ਤੇ ਸਿਰ ਰਖਦੇਹੋਏ ਕਿਹਾ
"ਮੁਆਫ ਕਰ ਦਿਓ।"
ਰਾਧਾ ਨੇ ਕੁਝ ਵੀ ਜੁਆਬ ਨਾ ਦਿਤਾ ਅਤੇ ਨਾ ਹੀ ਪਿਛੇ ਦੇਖਿਆ,

-੧੦੩-