ਪੰਨਾ:ਟੈਗੋਰ ਕਹਾਣੀਆਂ.pdf/102

ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ




ਰਹਿੰਦੀ ਹੋਈ ਵੀ ਚੁਪ ਚਾ ਵਿਚ ਘਬਰਾਹਟ ਪੈਦਾ ਕਰਨ ਲਗੀ। ਮੰਗਲ ਸੋਚਦਾ ਸੀ, ਕਿ ਸਾਰੇ ਮਨੁੱਖਾਂ ਵਿਚ ਇਕ ਤਰ੍ਹਾਂ ਦਾ ਕੁਦਰਤੀ ਫਰਕ ਮਲੂਮ ਹੁੰਦਾ ਹੈ, ਅਤੇ ਖਾਸ ਤੌਰ ਤੇ ਰਾਧਾ ਤਾਂ ਆਪਣੀ ਆਦਤ ਵਿਚ ਸਾਰੇ ਪਾਸੇ ਇਹੋ ਜਿਹਾ ਖਿਆਲ ਲੈ ਕੇ ਜੰਮੀ ਹੈ, ਅਤੇ ਹੁਣ ਇਸ ਦੇ ਜਿਸਮ ਤੇ ਵੀ ਇਕ ਦੂਸਰਾ ਚੋਲਾ ਬਦਲ ਗਿਆ ਹੈ ਹਰ ਵਕਤ ਕੋਲ ਰਹਿਕੇ ਵੀ ਉਸਨੂੰ ਇਹ ਮਲੂਮ ਹੁੰਦਾ ਸੀ ਕਿ ਜਿਸਤਰ੍ਹਾਂ ਓਹ ਬਹੁਤ ਦੂਰ ਚਲੀ ਗਈ ਹੈ, ਅਤੇ ਓਹ ਉਸਨੂੰ ਛੋਹ ਨਹੀਂ ਸੀ ਸਕਦਾ, ਓਹ ਜਿਸਤਰ੍ਹਾਂ ਜਾਦੂ ਦੀ ਪਰੀ ਬਣਕੇ ਅਸਮਾਨ ਵਿਚ ਉਡ ਰਹੀ ਹੈ, ਅਤੇ ਮੰਗਲ ਜ਼ਮੀਨ ਤੇ ਬਣਕੇ ਉਸ ਨੂੰ
ਸਮਝਾਉਣ ਦੀ ਕੋਸ਼ਸ਼ ਕਰ ਰਿਹਾ ਹੈ, ਤਾਰੇ ਜਿਸ ਤਰ੍ਹਾਂ ਰੋਜ਼ ਰਾਤ ਨੂੰ ਨੀਂਦ ਤੋਂ ਅਨਜਾਣੂੰ ਨਸ਼ੀਲੀ ਨਜ਼ਰਾਂ ਨਾਲ ਹਨੇਰੀ ਰਾਤ ਦਾ ਭੇਦ ਮਲੂੰਮ ਕਰਨ ਲਈ ਬੇ-ਫਾਇਦਾ ਚਾਹ ਕਰਦੇ ਹਨ, ਬਿਲਕੁਲ ਓਹ ਹੀ ਹਾਲ ਮੰਗਲ ਦਾ ਸੀ।
ਇਸ ਤਰ੍ਹਾਂ ਇਹ ਦੋਵੇਂ ਵਖੋ ਵਖ ਸੁਰ ਦੀ ਜ਼ਿੰਦਗੀ ਲੈ ਕੇ ਇਕੋ ਜਗ੍ਹਾਂ ਤੇ ਰਹੇ। ਬਰਸਾਤ ਦੇ ਦਿਨਾਂ ਵਿਚ ਅਧੀਂ ਰਾਤੀਂ ਬਦਲ ਫਟਨ ਨਾਲ ਚੰਦ ਦੇ ਦਰਸ਼ਨ ਹੋਏ, ਨਿਖਰੀ ਹੋਈ ਚਾਂਦਨੀ ਸੁਤੀ ਹੋਈ ਜ਼ਮੀਨ ਦੇ ਸਿਰ੍ਹਾਨੇ ਬੈਠੀ ਸੀ, ਮੰਗਲ ਨੂੰ ਵੀ ਨੀਂਦ੍ਰ ਨਹੀਂ ਆਈ, ਓਹ ਵੀ ਕੁਦਰਤ ਦੇ ਰੰਗ ਨੂੰ ਵੇਖ ਰਿਹਾ ਸੀ, ਖੁਲ੍ਹੀ ਹੋਈ ਬਾਰੀ ਵਿਚੋਂ ਮੰਗਲ ਨੇ ਵੇਖਿਆ, ਚੰਦ ਦੀ ਚਮਕ ਨਾਲ ਗੰਗਾ ਜੀ ਦੀ ਸ਼ਾਨ ਬੇ-ਹਦ ਹੋ ਰਹੀ ਹੈ, ਨੇੜੇ ਦੇ ਇਕ ਬਗੀਚੇ ਵਿਚੋਂ ਰਾਤ ਦੀ ਰਾਣੀ ਦੀ ਖੁਸ਼ਬੋ ਆ ਰਹੀ ਸੀ, ਹਰ ਪਾਸਿਓਂ ਸਾਜ਼ ਦੀ ਵਨ ਵਨ ਸੁਨਾਈ ਦੇਂਦੀ, ਇਹ ਨਾ ਮੁਸ਼ਕਲ ਹੈ, ਕਿ ਇਹੋ ਜਿਹੇ ਵੇਲੇ ਆਦਮੀ ਦਾ ਖਿਆਲ ਕੰਮ ਕਰ ਸਕਦਾ ਹੈ ਯਾ ਨਹੀਂ, ਸਿਰਫ ਏਨਾਂ ਹੀ ਕਿਹਾ ਜਾਂਦਾ ਹੈ ਕਿ ਇਸ ਦਾ ਦਿਲ ਕਿਸੇ ਪਾਸੇ ਜਾਨ ਲਗ

-੧੦੨-