ਪੰਨਾ:ਟੈਕਸੀਨਾਮਾ.pdf/96

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

85 ਕਾਰਾਂ ਵਾਲੀ ‘ਯੈਲੋ ਕੈਬਸ ਕੰਪਨੀ’ ਬਣਾਈ। ਯੈਲੋ ਕੈਬਸ ਨੇ 1977 ਵਿੱਚ ‘ਫੋਰਮ ਇਮਪਰੈੱਸ ਟੈਕਸੀ’ ਨੂੰ ਆਪਣੇ ਵਿੱਚ ਰਲਾ ਲਿਆ। ‘ਫੋਰਮ ਇਮਪਰੈੱਸ ਦੀਆਂ ਦਸ ਟੈਕਸੀਆਂ ਅਤੇ ਨੌਂ ਹੋਰ ਟੈਕਸੀ ਮਾਲਕਾਂ ਨੇ ਰਲ ਕੇ 1964 ਵਿੱਚ ‘ਗਰੈਂਡਵਿਊ ਫੋਰਮ ਇਮਪਰੈੱਸ ਐਂਡ ਹੇਸਟਿੰਗਸ' ਦਾ ਸਮੂਹ ਬਣਾ ਲਿਆ ਸੀ। ਸੰਨ 1997 ਵਿੱਚ ਐਡਵਾਂਸ ਕੈਬਸ ਵੀ ਯੈਲੋ ਕੈਬਸ ਵਿੱਚ ਰਲ ਗਈ। ਵੈਨਕੂਵਰ ਦੀ ਦੂਜੀ ਵੱਡੀ ਟੈਕਸੀ ਕੰਪਨੀ ‘ਬਲੈਕ ਟੌਪ’ 1947 ਵਿੱਚ ਹੋਂਦ 'ਚ ਆਈ। ਇਸ ਨੂੰ ਸੱਤ ਸਾਬਕਾ ਫੌਜੀਆਂ(ਵਾਰ ਵੈਟਰਨ) ਨੇ ਰਲ ਕੇ ਬਣਾਇਆ। ਉਨ੍ਹਾਂ ਕੋਲ ਇੱਕ-ਇੱਕ ਕਾਰ ਸੀ। ਇਸ ਵਿੱਚ ਰੇਡੀਓ ਡਿਸਪੈਚ ਸਿਸਟਮ ਹੋਣ ਕਰਕੇ ਇਹ ਮਸ਼ਹੂਰ ਹੋ ਗਈ । 1960 ਤੱਕ ਇਸ ਕੰਪਨੀ ਦੀਆਂ 60 ਕਾਰਾਂ ਹੋ ਗਈਆਂ। ਬਲੂਅ ਕੈਬਸ ਦੀਆਂ 48 ਟੈਕਸੀਆਂ ਦੇ ਰਲਣ ਨਾਲ ਇਹ ਉਨ੍ਹਾਂ ਦਿਨਾਂ ਵਿੱਚ ਪੱਛਮੀ ਕਨੇਡਾ ਦੀ ਸਭ ਤੋਂ ਵੱਡੀ ਟੈਕਸੀ ਕੰਪਨੀ ਬਣ ਗਈ। ਬਲੂਅ ਕੈਬ 1935 ਵਿੱਚ ਏ ਪਾਸ਼ੋਸ ਨੇ ਸ਼ੁਰੂ ਕੀਤੀ ਸੀ।

ਫਰੇਜ਼ਰ ਦਰਿਆ ਦੇ ਦੂਜੇ ਪਾਸੇ ਵ੍ਹਾਈਟ ਰੌਕ ਵਿੱਚ ਜੌਰਜ ਹਕਿੰਨ ਮੈਕਲਾਗਲਿਨ ਟੈਕਸੀ ਚਲਾਉਂਦਾ ਸੀ। ਉਸ ਕੋਲ ਬਿਊਕ ਕਾਰ ਸੀ। ਇਸ ਉੱਪਰ 1915 ਦੀ ਲਾਈਸੈਂਸ ਪਲੇਟ ਲੱਗੀ ਹੈ। ਇਹ ਵ੍ਹਾਈਟ ਰੌਕ ਦੀ ਪਹਿਲੀ ਟੈਕਸੀ ਸੀ। 1920 ਵਿੱਚ ਇੰਡ ਡੂਪਰਜ਼ ਗਰਮੀਆਂ ਦੇ ਦਿਨਾਂ ਵਿੱਚ ਟੈਕਸੀ ਚਲਾਉਂਦਾ ਸੀ। ਇਸ ਸ਼ਹਿਰ ਵਿੱਚ ਦੂਜੇ ਸੰਸਾਰ ਯੁੱਧ ਤੋਂ ਥੋੜ੍ਹਾ ਪਹਿਲਾਂ ਹੀ ਪੂਰੀ ਤਰ੍ਹਾਂ ਟੈਕਸੀ ਦੀਆਂ ਸੇਵਾਵਾਂ ਸ਼ੁਰੂ ਹੋਈਆਂ। ਸਿਡ ਸੀਬਰੁੱਕ, ਸੀਬਰੁੱਕ ਕੈਫੇ ਤੋਂ ਸੀਬਰੁੱਕ ਟੈਕਸੀ ਚਲਾਉਂਦਾ ਸੀ। ਬਾਅਦ ਵਿੱਚ ਇਸ ਕੈਫੇ ਦਾ ਨਾਂ ਜੌਹਨੀਜ਼ ਕੈਫ਼ੇ ਬਣ ਗਿਆ। ਇਹ ਆਰਮੀ ਐਂਡ ਨੇਵੀ ਕਲੱਬ ਦੇ ਪੱਛਮ ਵਿੱਚ ਸੀ। ਰਿਗ ਟੇਲਰ ਅਤੇ ਜੇ ਡੀ ਮੈਕਮਿਲਨ ‘ਟੇਲਰਸ ਟੈਕਸੀ ਚਲਾਉਂਦੇ ਸਨ। ਉਨ੍ਹਾਂ ਦਾ ਅੱਡਾ ਸੈਮੀਆਮੋ ਸਟੇਜ ਡੀਪੂ ਸੀ, ਜਿਹੜਾ ਵਾਈਟ ਰੌਕ ਟ੍ਰੇਨ ਸਟੇਸ਼ਨ ਦੇ ਪੱਛਮ ਵਿੱਚ ਸੀ। ਬਿਲ ਮੋਫਟ ਵ੍ਹਾਈਟ ਰੌਕ ਦੇ ਪੂਰਬੀ ਹਿੱਸੇ 'ਚ ਬਣੇ ਪਾਰਕ ਕੈਫ਼ੇ ਤੋਂ ਵ੍ਹਾਈਟ ਰੌਕ ਟੈਕਸੀਜ਼' ਚਲਾਉਂਦਾ ਸੀ। ਹਰਲਡ ਮਕੈਨਜ਼ੀ ਅਤੇ ਸਟੈਨ ਮੈਕਲਿਊਡ ਬੈਨਟਸ ਕੈਫੇ ਤੋਂ ਟੈਕਸੀ ਚਲਾਉਂਦੇ ਸਨ। ਜੈਕ ਵ੍ਹਾਈਟ ਆਪਣੀ ਟੈਕਸੀ ਵ੍ਹਾਈਟ ਗਰੋਸਰੀ ਤੋਂ ਚਲਾਉਂਦਾ ਸੀ। ਇਨ੍ਹਾਂ ਡਰਾਈਵਰਾਂ ਦੀਆਂ ਆਪਣੀਆਂ ਕਾਰਾਂ ਸਨ ਤੇ ਇਨ੍ਹਾਂ ਨੂੰ ਨਗਰਪਾਲਿਕਾ ਨੇ ਆਪਣੇ-ਆਪਣੇ ਅੱਡੇ ਦਿੱਤੇ ਹੁੰਦੇ ਸਨ। ਉਹ ਉਸ ਅੱਡੇ ਤੋਂ ਹੀ ਕੰਮ ਕਰਦੇ। ਸਮੇਂ ਦੇ ਨਾਲ-ਨਾਲ ਇਨ੍ਹਾਂ ਡਰਾਈਵਰਾਂ ਨੇ ਇਕ-ਦੂਜੇ ਨਾਲ ਭਾਈਵਾਲੀ ਪਾਉਣੀ ਸ਼ੁਰੂ ਕਰ ਦਿੱਤੀ। ਉਹ ਇੱਕ-ਦੂਜੇ ਦੇ ਅੱਡੇ ਨੂੰ ਵਰਤਣ ਲਈ ਸੰਧੀ ਕਰ ਲੈਂਦੇ। ਫਿਰ ਕਈ ਵਾਰ ਇਸ ਤਰ੍ਹਾਂ ਹੁੰਦਾ ਕਿ ਕੋਈ ਟੈਕਸੀ ਵਾਲਾ ਦੂਜਿਆਂ ਨਾਲ ਗੁੱਸੇ ਹੋ ਜਾਂਦਾ ਤੇ ਉਹ ਆਪਣੇ ਨਾਲ ਹੋਰ ਭਾਈਬੰਦ ਰਲਾ ਲੈਂਦਾ ਤੇ ਉਹ ਆਪਣੀਆਂ ਟੈਕਸੀਆਂ ਕਿਸੇ ਹੋਰ ਨਾਲ ਰਲਾ ਲੈਂਦੇ। ਇਸ ਤਰਾਂ ਕੁਝ ਵੀ ਸਥਿਰ ਨਹੀਂ ਸੀ। ਜਿਸ ਕੰਪਨੀ ਨਾਲੋਂ ਉਹ ਪਾਸੇ ਹੋਏ ਹੁੰਦੇ, ਉਹ ਕੰਪਨੀ ਡਾਵਾਂਡੋਲ

96/ ਟੈਕਸੀਨਾਮਾ