ਪੰਨਾ:ਟੈਕਸੀਨਾਮਾ.pdf/90

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਚ ਉਹ ਗਾਹਕ ਹੋਵੇਗਾ ਜਿਸ ਨੂੰ ਗਵਾਉਣ ਨਾਲ ਟੈਕਸੀ ਕੰਪਨੀ ਨੂੰ ਵਧੀਆ ਗਾਹਕ ਗਵਾਉਣ ਦਾ ਖਤਰਾ ਹੋਵੇ। ਉਸ ਵਿਤਕਰੇ ਨੂੰ ਤੁਸੀਂ ਕੋਈ ਵੀ ਨਾਮ ਦਿਓ। ਹੋ ਸਕਦਾ ਹੈ ਕਿ ਕੋਈ ਡਰਾਈਵਰ ਇਸ ਨੂੰ ਨਸਲਵਾਦ ਆਖ ਕੇ ਇਲਜ਼ਾਮ ਲਾ ਦੇਵੇ। ਹਾਂ, ਬਹੁਤ ਪਹਿਲਾਂ ਇਸ ਤਰ੍ਹਾਂ ਕਈ ਵਾਰ ਹੋਣਾ ਕਿ ਕਿਸੇ ਗਾਹਕ ਨੇ ਫੋਨ ਕਰਨਾ ਕਿ ਮੈਨੂੰ ਭੂਰੀ ਚਮੜੀ ਵਾਲਾ ਡਰਾਈਵਰ ਨਾ ਭੇਜਿਓ। ਅਸੀਂ ਇਸ ਤਰ੍ਹਾਂ ਦੇ ਗਾਹਕਾਂ ਨੂੰ ਟੈਕਸੀ ਭੇਜਦੇ ਹੀ ਨਹੀਂ ਸੀ। ਟੈਕਸੀ ਕੰਪਨੀ ਆਪਣੇ ਡਰਾਈਵਰਾਂ ਦੀ ਪਿੱਠ 'ਤੇ ਖੜ੍ਹਦੀ ਸੀ। ਗਾਹਕ ਨੂੰ ਅਸੀਂ ਆਖ ਦੇਣਾ ਕਿ ਟੈਕਸੀ ਆ ਰਹੀ ਹੈ। ਉਡੀਕ ਕੇ ਉਸ ਨੇ ਫਿਰ ਫੋਨ ਕਰਨਾ ਅਸੀਂ ਫਿਰ ਆਖ ਦੇਣਾ ਕਿ ਆ ਰਹੀ ਹੈ। ਫਿਰ ਜਦੋਂ ਗਾਹਕ ਨੂੰ ਹੱਥ ਲੱਗ ਜਾਂਦੇ ਤਾਂ ਉਸਦੇ ਨਿੱਕੇ ਦਿਮਾਗ ਵਿਚ ਇਹ ਗੱਲ ਆ ਜਾਂਦੀ ਕਿ ਅਸੀਂ ਕਿਓਂ ਨਹੀਂ ਟੈਕਸੀ ਭੇਜੀ। ਪਰ ਜੇ ਕੋਈ ਗਾਹਕ ਆਖਦਾ ਕਿ ਫਲਾਣੇ ਨੰਬਰ ਦੀ ਕੈਬ ਮੈਨੂੰ ਨਾ ਭੇਜੋ ਤਾਂ ਅਸੀਂ ਉਸ ਨੰਬਰ ਦੀ ਕੈਬ ਨੀਂ ਸੀ ਭੇਜਦੇ। ਹੋ ਸਕਦਾ ਹੈ ਕਿ ਕਦੇ ਉਸ ਡਰਾਈਵਰ ਨਾਲ ਗਾਹਕ ਦਾ ਮਾੜਾ ਤਜਰਬਾ ਹੋਵੇ, ਪਰ ਜੇ ਕੋਈ ਨਸਲ ਦੇ ਅਧਾਰ 'ਤੇ ਕਹਿੰਦਾ ਤਾਂ ਅਸੀਂ ਬਿਲਕੁਲ ਹੋਰ ਟੈਕਸੀ ਨਹੀਂ ਸੀ ਭੇਜਦੇ। ਡਰਾਈਵਰ ਵੀ ਬਹੁਤ ਤਰ੍ਹਾਂ ਦੇ ਹੁੰਦੇ ਹਨ। ਕਈ ਬਹੁਤ ਹੀ ਪੜ੍ਹੇ ਲਿਖੇ। ਮੈਂ ਕਈ ਡਾਕਟਰਾਂ, ਵਕੀਲਾਂ ਅਤੇ ਜੱਜਾਂ ਨੂੰ ਜਾਣਦਾ ਹਾਂ, ਜਿਨ੍ਹਾਂ ਨੇ ਜਿੰਦਗੀ ਵਿਚ ਕਦੇ ਟੈਕਸੀ ਚਲਾਈ ਸੀ। ਤੇ ਕਈ ਬਹੁਤ ਘੱਟ ਪੜ੍ਹੇ ਵੀ ਹੁੰਦੇ ਹਨ। ਕਈ ਬਹੁਤੇ ਸਾਫ਼ ਵੀ ਨਹੀਂ ਸੀ ਹੁੰਦੇ। ਚੰਗੀ ਹਜ਼ਾਮਤ ਵੀ ਨਹੀਂ ਸੀ ਕੀਤੀ ਹੁੰਦੀ। ਮੇਰੇ ਤੋਂ ਪਹਿਲਿਆਂ ਸਮਿਆ ਵਿਚ ਡਰਾਈਵਰਾਂ ਲਈ ਵਰਦੀ ਜ਼ਰੂਰੀ ਹੁੰਦੀ ਸੀ। ਮੈਂ ਵੀ ਪਹਿਲੇ ਕੁਝ ਸਾਲ ਉਹ ਵਰਦੀ ਪਾਈ ਸੀ। ਜਿਵੇਂ ਗਰੇਹਾਊਂਡ ਬੱਸ ਡਰਾਈਵਰਾਂ ਦੀ ਹੁੰਦੀ ਹੈ। ਉਸਦਾ ਇਕ ਫਾਇਦਾ ਵੀ ਸੀ। ਡਰਾਈਵਰ ਪੇਸ਼ੇਵਰ ਲੱਗਦੇ ਸਨ। ਜ਼ਿਆਦਾ ਟਿੱਪ ਮਿਲਦੀ ਸੀ। ਫਿਰ ਸੱਠਵਿਆਂ ਦੇ ਅਖੀਰ ਵਿਚ ਕੰਪਨੀ ਨੇ ਰੂਲ ਬਣਾ ਦਿੱਤਾ ਕਿ ਜੀਨ ਪਹਿਨ ਕੇ ਟੈਕਸੀ ਨਹੀਂ ਸੀ ਚਲਾ ਸਕਦੇ। ਕਾਲਰਾਂ ਵਾਲੀ ਕਮੀਜ਼ ਜ਼ਰੂਰੀ ਸੀ। ਸਿਰ ਦੇ ਵਾਲ ਛੋਟੇ ਹੋਣ। ਉਦੋਂ ਲੰਮੇ ਵਾਲਾਂ ਦਾ ਆਮ ਰਿਵਾਜ਼ ਸੀ। ਇਕ ਡਰਾਈਵਰ ਆਪਣੇ ਵਾਲ ਨਹੀਂ ਸੀ ਕਟਵਾਉਣੇ ਚਾਹੁੰਦਾ ਤੇ ਲੰਮੇ ਵਾਲਾਂ ਨਾਲ ਕੰਪਨੀ ਉਸ ਨੂੰ ਟੈਕਸੀ ਨਹੀਂ ਸੀ ਚਲਾਉਣ ਦਿੰਦੀ। ਫਿਰ ਉਸ ਨੇ ਛੋਟੇ ਕੇਸਾਂ ਵਾਲਾ ਵਿੰਗ ਖ੍ਰੀਦ ਲਿਆ। ਆਪਣੇ ਲੰਮੇ ਵਾਲ ਉਹ ਵਿੰਗ ਦੇ ਹੇਠ ਇਕੱਠੇ ਕਰ ਲੈਂਦਾ।

ਟੈਕਸੀ ਹੋਸਟ ਪ੍ਰੋਗਰਾਮ ਸ਼ੁਰੂ ਹੋਣ ਨਾਲ ਇਸ ਇੰਡਸਟਰੀ ਵਿਚ ਬਹੁਤ ਚੰਗੇ ਸਿੱਟੇ ਨਿਕਲੇ ਹਨ। ਜਦੋਂ ਇਹ ਕੋਰਸ ਸ਼ੁਰੂ ਹੋਇਆ ਸੀ ਉਦੋਂ ਬਹੁਤ ਸਾਰੇ ਲੋਕਾਂ ਵੱਲੋਂ ਇਸਦਾ ਵਿਰੋਧ ਹੋਇਆ। ਇਸ ਕੋਰਸ ਦੇ ਸ਼ੁਰੂ ਹੋਣ ਤੋਂ ਪਹਿਲਾਂ ਮੇਰੇ ਖਿਆਲ ਵਿਚ ਟੈਕਸੀ ਸਨਅਤ ਮੁੱਢਲੀ ਸੇਵਾ ਦੇਣ ਵਿਚ ਵੀ ਨਾਕਾਮਯਾਬ ਰਹੀ ਸੀ। ਡਰਾਈਵਰ ਲਈ ਘੱਟੋ-ਘੱਟ ਕੋਈ ਯੋਗਤਾ ਤਾਂ ਚਾਹੀਦੀ ਹੀ ਸੀ। ਲੋਕਾਂ ਨਾਲ਼ ਵਿਹਾਰ ਕਰਨ ਦਾ ਸਲੀਕਾ ਤੇ ਅੰਗ੍ਰੇਜ਼ੀ ਦੀ ਮੁੱਢਲੀ ਜਾਣਕਾਰੀ ਵਗੈਰਾ। ਸੱਠਵਿਆਂ90/ ਟੈਕਸੀਨਾਮਾ