ਪੰਨਾ:ਟੈਕਸੀਨਾਮਾ.pdf/89

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਚ ਨਹੀਂ ਸੀ ਰੱਖਿਆ ਜਾਂਦਾ। ਮੈਂ ਕਦੇ ਨਹੀਂ ਸੀ ਸੁਣਿਆ ਕਿ ਫਲਾਣੇ ਬੰਦੇ ਨੂੰ ਲਾਈਸੈਂਸ ਨਹੀਂ ਖ੍ਰੀਦਣ ਦੇਣਾ ਕਿਉਂ ਕਿ ਉਸਦੀ ਚਮੜੀ ਦਾ ਰੰਗ ਹੋਰ ਹੈ। ਕਿਸੇ ਦੇ ਵਿਅਕਤੀਤਵ ਕਰਕੇ ਉਸ ਨੂੰ ਜਵਾਬ ਮਿਲ ਸਕਦਾ ਸੀ। ਕਿਸੇ ਇਕ ਅੱਧੇ ਦੇ ਦਿਮਾਗ ਵਿਚ ਨਸਲਵਾਦ ਦਾ ਕੀੜਾ ਹੋ ਸਕਦਾ ਹੈ ਪਰ ਸਾਰੀ ਸਨਅਤ ’ਤੇ ਇਹ ਦੋਸ਼ ਲਾ ਦੇਣਾ ਕਿਸੇ ਤਰ੍ਹਾਂ ਵੀ ਠੀਕ ਨਹੀਂ। ਇਸ ਤੋਂ ਉਲਟ ਜੇ ਗੱਲ ਕਰਨੀ ਹੋਵੇ ਤਾਂ ਜਿਸ ਵਕਤ ਇੰਡੋ-ਕਨੇਡੀਅਨ ਲੋਕਾਂ ਦਾ ਇਸ ਸਨਅੱਤ 'ਤੇ ਪੂਰਾ ਕਬਜ਼ਾ ਸੀ, ਉਸ ਵੇਲੇ ਮੈਂ ਆਪਣੇ ਦਫ਼ਤਰ ਵਿਚ ਕੰਪਿਊਟਰ ਸਕਰੀਨ ਦੇ ਪਿੱਛੇ ਬੈਠਾ ਸੀ। ਦੋ ਇੰਡੋ-ਕਨੇਡੀਅਨ ਬੰਦੇ, ਮੈਂ ਉਨ੍ਹਾਂ ਦੇ ਨਾਮ ਨਹੀਂ ਲਵਾਂਗਾ ਉਨ੍ਹਾਂ ਸਮਝਿਆ ਕਿ ਮੈਂ ਉੱਥੇ ਨਹੀਂ। ਉਨ੍ਹਾਂ ਚੋਂ ਇੱਕ ਆਖਣ ਲੱਗਾ ਕਿ ਕਿਸੇ ਦਿਨ ਆਪਾਂ ਇਨ੍ਹਾਂ ਸਾਰੇ ਗੋਰਿਆਂ ਨੂੰ ਇਸ ਦਫ਼ਤਰ 'ਚੋਂ ਬਾਹਰ ਧੱਕ ਦੇਣਾ ਹੈ। ਮੈਂ ਸੋਚਿਆ ਕਿ ਇਹ ਨਸਲਵਾਦੀ ਗੱਲ ਹੈ। ਇਸ ਨੇ ਨਿੱਜੀ ਤੌਰ ਤੇ ਮੈਨੂੰ ਦੁੱਖ ਪਹੁੰਚਾਇਆ। ਪਰ ਅਜੇਹੀ ਕਿਸਮ ਦੇ ਬੰਦੇ ਸਾਰੇ ਭਾਈਚਾਰਿਆਂ ਵਿਚ ਹੁੰਦੇ ਹਨ। ਮੇਰੇ ਖਿਆਲ ਵਿਚ ਟੈਕਸੀ ਦਾ ਕਿੱਤਾ ਸਭ ਨਾਲੋਂ ਘੱਟ ਨਸਲਵਾਦੀ ਹੈ। ਇਸ ਵਿਚ ਦੁਨੀਆਂ ਦੇ ਸਭ ਕੋਨਿਆਂ ਤੋਂ ਲੋਕ ਹੁੰਦੇ ਹਨ। ਮੈਨੂੰ ਚੇਤੇ ਹੈ ਜਦੋਂ ਅਜੀਤ ਥਾਂਦੀ ਨੇ ਆਪਣਾ ਲਾਈਸੈਂਸ ਖ੍ਰੀਦਿਆ ਸੀ। ਇਸ ਤਰ੍ਹਾਂ ਦੀ ਕੋਈ ਵੀ ਗੱਲਬਾਤ ਨਹੀਂ ਸੀ। ਸਗੋਂ ਅਜੀਤ ਵਰਗੇ ਮਿਲਣਸਾਰ,ਸਾਫ਼, ਮੇਹਨਤੀ ਤੇ ਦੂਜਿਆਂ ਦੀ ਇਜ਼ੱਤ ਕਰਨ ਵਾਲੇ ਤੇ ਚੰਗੀ ਅੰਗ੍ਰੇਜ਼ੀ ਵਾਲੇ ਬੰਦੇ ਨੂੰ ਕੋਈ ਵੀ ਟੈਕਸੀ ਕੰਪਨੀ ਆਪਣੇ ਨਾਲ ਰਲਾਉਣ ਵਿਚ ਖੁਸ਼ੀ ਮਹਿਸੂਸ ਕਰਦੀ। ਡਿਸਪੈਚਰਾਂ ’ਤੇ ਵੀ ਇਹ ਦੋਸ਼ ਲੱਗ ਜਾਂਦਾ ਹੈ ਕਿ ਉਹ ਆਪਣੇ ਦੋਸਤਾਂ ਨੂੰ ਚੰਗੇ ਟਰਿੱਪ ਦੇ ਦਿੰਦੇ ਹਨ। ਜਦੋਂ ਤੁਹਾਡਾ ਐਨੇ ਡਰਾਈਵਰਾਂ ਨਾਲ ਵਾਹ ਪੈਂਦਾ ਹੈ ਤਾਂ ਕੋਈ ਨਾ ਕੋਈ ਦੋਸ਼ ਤਾਂ ਲੱਗਣਾ ਹੀ ਹੁੰਦਾ ਹੈ। ਮੈਂ ਆਪ ਬਹੁਤ ਸਾਲ ਡਿਸਪੈਚ ਕੀਤੀ ਹੈ। ਜੇ ਮੈਂ ਕਦੇ ਕਿਸੇ ਨਾਲ ਵਿਤਕਰਾ ਕੀਤਾ ਹੋਵੇ ਤਾਂ ਮੈਂ ਐਥੇ ਬੈਠਾ ਹੀ ਗਰਕ ਜਾਵਾਂ ਤੇ ਰੱਬ ਮੈਨੂੰ ਹਮੇਸ਼ਾਂ ਨਰਕਾਂ ਵਿਚ ਭੇਜ ਦੇਵੇ। ਉਸ ਵੇਲੇ ਡਿਸਪੈਚਰ ਕੋਲ ਇਹੋ-ਜਿਹੀਆਂ ਗੱਲਾਂ ਸੋਚਣ ਦਾ ਮੌਕਾ ਹੀ ਕਦੋਂ ਹੁੰਦਾ ਹੈ। ਹਾਂ, ਮੈਂ ਵਿਤਕਰਾ ਕਰਦਾ ਸੀ ਜਦੋਂ ਕਦੇ ਕੋਈ ਮੌਕਾ ਆਉਂਦਾ ਸੀ। ਪਰ ਉਹ ਸਿਰਫ ਇਸ ਅਧਾਰ 'ਤੇ ਹੁੰਦਾ ਸੀ ਕਿ ਕੀ ਇਹ ਡਰਾਈਵਰ ਇਹ ਕੰਮ ਕਰ ਲਵੇਗਾ ਜਿਸ ਨੂੰ ਕਰਨ ਲਈ ਮੈਂ ਇਸ ਨੂੰ ਭੇਜ ਰਿਹਾ ਹਾਂ। ਗੱਲ ਨੂੰ ਸਾਫ ਕਰਨ ਲਈ ਮੈਂ ਦੱਸਦਾ ਹਾਂ: ਮੰਨ ਲਓ ਕੋਈ ਕੰਪਨੀ ਦਾ ਪੁਰਾਣਾ ਗਾਹਕ ਹੈ। ਉਹ ਕਿਸੇ ਵਿਉਪਾਰ ਦਾ ਮਾਲਕ ਹੈ। ਟੈਕਸੀ ਕੰਪਨੀ ਨਾਲ ਉਸਦੀ ਵਪਾਰਕ ਸੰਧੀ ਹੈ ਅਤੇ ਉਹ ਹਫਤੇ ਵਿਚ ਕਈ ਵਾਰ ਟੈਕਸੀ ਕਿਰਾਏ ’ਤੇ ਸੱਦਦੇ ਹਨ। ਕਿਸੇ ਦਿਨ ਉਨ੍ਹਾਂ ਨੇ ਕੋਈ ਚੀਜ਼ ਬਹੁਤ ਛੇਤੀ ਵਿਚ ਠੀਕ ਥਾਂ 'ਤੇ ਪੁੱਜਦੀ ਕਰਨੀ ਹੈ। ਉਸ ਵੇਲੇ ਮੈਂ ਜ਼ਰੂਰ ਸੋਚਾਂਗਾ ਕਿ ਇਹ ਜਿਸ ਡਰਾਈਵਰ ਨੂੰ ਮੈਂ ਭੇਜ ਰਿਹਾਂ ਹਾਂ ਕਿਤੇ ਇਹ ਨਵਾਂ ਤਾਂ ਨਹੀਂ ਜਾਂ ਕਿਤੇ ਅਜੇਹਾ ਡਰਾਈਵਰ ਤਾਂ ਨਹੀਂ ਜਿਸ ਨੂੰ ਅਕਸਰ ਰਾਹ ਲੱਭਣ ਵਿਚ ਔਖਾਆਈ ਆਉਂਦੀ ਹੋਵੇ। ਉਸ ਵੇਲੇ ਡਿਸਪੈਚਰ ਦੇ ਤੌਰ 'ਤੇ ਮੇਰੇ ਦਿਮਾਗ

ਟੈਕਸੀਨਾਮਾ/89