ਪੰਨਾ:ਟੈਕਸੀਨਾਮਾ.pdf/88

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਕਦਾ ਸੀ ਪਰ ਆਪਣੇ ਲਾਈਸੈਂਸ ਦੂਜੀ ਕੰਪਨੀ ਕੋਲ ਨਹੀਂ ਸੀ ਲਿਜਾ ਸਕਦਾ। ਇਸ ਤਰ੍ਹਾਂ ਟੈਕਸੀ ਕੰਪਨੀਆਂ ਹੋਂਦ ਵਿਚ ਆਉਣ ਲੱਗੀਆਂ। ਫਿਰ ਕੁਝ ਵੱਡੀਆਂ ਕੰਪਨੀਆਂ ਨੇ ਛੋਟੀਆਂ ਕੰਪਨੀਆਂ ਨੂੰ ਆਪਣੇ ਵਿਚ ਸਮਾਅ ਲਿਆ।

ਪਹਿਲੇ ਸਮਿਆਂ ਵਿਚ ਲੋਕੀਂ ਟੈਕਸੀ ਲੈਣ ਲਈ ਟੈਕਸੀ ਅੱਡਿਆਂ 'ਤੇ ਜਾਂਦੇ। ਉਨ੍ਹਾਂ ਨੂੰ ਪਤਾ ਹੁੰਦਾ ਕਿ ਫਲਾਣੇ ਥਾਂ ਟੈਕਸੀ ਖੜ੍ਹੀ ਹੁੰਦੀ ਹੈ। ਜੇ ਉੱਥੇ ਟੈਕਸੀ ਨਾ ਹੁੰਦੀ ਤਾਂ ਉੱਥੇ ਟੈਕਸੀ ਦੇ ਦਫਤਰ ਨਾਲ ਸਿੱਧਾ ਫੋਨ ਲੱਗਾ ਹੁੰਦਾ। ਉਹ ਫੋਨ ਰਾਹੀਂ ਦੱਸ ਦਿੰਦੇ ਕਿ ਅਸੀਂ ਉੱਥੇ ਉਡੀਕ ਕਰ ਰਹੇ ਹਾਂ। ਡਿਸਪੈਚਰ ਉੱਥੇ ਟੈਕਸੀ ਭੇਜ ਦਿੰਦੇ।

ਵੈਨਕੂਵਰ ਵਿਚ, ਹੋ ਸਕਦਾ ਹੈ ਕਿ ਹੋਰ ਸ਼ਹਿਰਾਂ ਵਿਚ ਵੀ, ਟੈਕਸੀ ਦੇ ਕਿੱਤੇ ਨਾਲ ਪ੍ਰਵਾਸੀ ਲੋਕ ਜੁੜੇ ਰਹੇ ਹਨ। ਨਵੇਂ ਦੇਸ਼ ਵਿਚ ਸ਼ੁਰੂਆਤ ਦੇ ਦਿਨਾਂ ਵਿਚ ਇਹ ਕੰਮ ਹੈ ਵੀ ਵਧੀਆ, ਜਿੰਨਾ ਚਿਰ ਕਿਸੇ ਕੋਲ ਕੋਈ ਹੋਰ ਹੁਨਰ ਨਹੀਂ ਆ ਜਾਂਦਾ। ਕਈ ਲਗਾਤਾਰ ਚਲਾਉਂਦੇ ਰਹਿੰਦੇ ਹਨ। ਕਈ ਆਪਣੀ ਲਾਈਨ ਦਾ ਕੰਮ ਲੱਭ ਕੇ ਇਸ ਕਿੱਤੇ ਨਾਲੋਂ ਪਾਸੇ ਹੋ ਜਾਂਦੇ ਹਨ। ਜਦੋਂ ਮੈਂ ਟੈਕਸੀ ਚਲਾਉਣ ਲੱਗਾ, ਉਦੋਂ ਇਸ ਕਿੱਤੇ 'ਤੇ ਇਟਾਲੀਅਨ ਤੇ ਗਰੀਕ ਲੋਕਾਂ ਦਾ ਕਬਜ਼ਾ ਸੀ। ਜਿਵੇਂ ਸਭ ਨੂੰ ਪਤਾ ਹੀ ਹੈ ਕਿ ਹੁਣ ਇੰਡੋ-ਕਨੇਡੀਅਨ ਲੋਕ ਛਾਏ ਹੋਏ ਹਨ। ਪਰ ਪਿਛਲੇ ਦਸ ਕੁ ਸਾਲਾਂ ਤੋਂ ਥੋੜ੍ਹਾ ਜਿਹਾ ਬਦਲਾਵ ਆਉਂਦਾ ਲੱਗ ਰਿਹਾ ਹੈ। ਹੁਣ ਬਹੁਤ ਸਾਰੇ ਇਰਾਨੀਅਨ ਤੇ ਸੁਮਾਲੀਅਨ ਲੋਕ ਵੀ ਇਸ ਕਿੱਤੇ ਵੱਲ ਆ ਰਹੇ ਹਨ। ਪਰ ਇੰਡੀਆ ਵੱਲੋਂ ਪ੍ਰਵਾਸ ਦਾ ਜ਼ੋਰ ਘੱਟ ਨਹੀਂ ਹੋਇਆ ਇਸ ਕਰਕੇ ਹਾਲੇ ਇੰਡੋ-ਕਨੇਡੀਅਨ ਲੋਕ ਹੀ ਪ੍ਰਮੁੱਖ ਹਨ। ਪਿਛਲੇ ਚਾਲੀ-ਪੰਜਾਹ ਸਾਲਾਂ ਤੋਂ ਮੈਂ ਇਹੀ ਨੋਟ ਕੀਤਾ ਹੈ ਕਿ ਪ੍ਰਵਾਸੀਆਂ ਦੀ ਦੂਜੀ ਪੀੜ੍ਹੀ ਇਸ ਕਿੱਤੇ ਵਿਚ ਨਹੀਂ ਆਉਂਦੀ। ਉਹ ਹੋਰ ਹੁਨਰਾਂ ਵਾਲੇ ਕੰਮਾਂ ਨਾਲ ਜੁੜ ਜਾਂਦੀ ਹੈ। ਅਜੀਤ ਥਾਂਦੀ ਪਹਿਲਾ ਇੰਡੋਕਨੇਡੀਅਨ ਸੀ, ਜਿਹੜਾ ਬਲੈਕ ਟਾਪ ਟੈਕਸੀ ਚਲਾਉਣ ਲੱਗਾ। ਉਹ ਵੀ ਬਾਕੀਆਂ ਵਾਂਗ ਡਰਾਈਵਰ ਦੇ ਤੌਰ ਤੇ ਹੀ ਇਸ ਕਿੱਤੇ ਵਿਚ ਆਇਆ। ਉਦੋਂ ਇਸ ਤਰ੍ਹਾਂ ਨਹੀਂ ਸੀ ਹੁੰਦਾ ਕਿ ਕੋਈ ਆਖੇ ਕਿ ਮੇਰੇ ਕੋਲ ਧਨ ਹੈ ਤੇ ਮੈਂ ਟੈਕਸੀ ਦਾ ਲਾਈਸੈਂਸ ਖ੍ਰੀਦਣਾ ਹੈ। ਆਪਣਾ ਲਾਈਸੈਂਸ ਲੈਣ ਲਈ ਘੱਟੋ-ਘੱਟ ਦੋ ਸਾਲ ਲਗਾਤਾਰ ਹਫ਼ਤੇ 'ਚ ਪੰਜ ਦਿਨ ਟੈਕਸੀ ਚਲਾਉਣੀ ਜ਼ਰੂਰੀ ਹੁੰਦੀ ਸੀ। ਫਿਰ ਉਹ ਪ੍ਰਬੰਧਕ ਕਮੇਟੀ ਕੋਲ ਲਾਈਸੈਂਸ ਖ੍ਰੀਦਣ ਲਈ ਅਰਜ਼ੀ ਦੇ ਸਕਦਾ ਸੀ। ਪ੍ਰਬੰਧਕ ਬਾਕੀ ਡਰਾਈਵਰਾਂ ਅਤੇ ਡਿਸਪੈਚਰ ਨੂੰ ਪੁੱਛਦੇ ਕਿ ਇਹ ਬੰਦਾ ਕੰਮ-ਕਾਰ ਨੂੰ ਕਿਸ ਤਰ੍ਹਾਂ ਹੈ, ਗਾਹਕਾਂ ਪ੍ਰਤੀ ਇਸਦਾ ਕੀ ਵਤੀਰਾ ਹੈ, ਕੀ ਗਾਹਕ ਇਸ ਨੂੰ ਪਸੰਦ ਕਰਦੇ ਹਨ ਵਗੈਰਾ। ਜੇ ਉਹ ਟੈਕਸੀ ਸਨਅਤ ਦੇ ਮਿਆਰ ’ਤੇ ਪੂਰਾ ਉੱਤਰਦਾ ਤਾਂ ਉਸ ਨੂੰ ਪ੍ਰਬੰਧਕ ਕਮੇਟੀ ਕੰਪਨੀ ਵਿਚ ਟੈਕਸੀ ਲਾਈਸੈਂਸ ਖ੍ਰੀਦਣ ਦੀ ਇਜ਼ਾਜਤ ਦੇ ਦਿੰਦੀ ਜੇ ਕੋਈ ਹੋਰ ਵੇਚਦਾ ਹੁੰਦਾ। ਮੇਰੇ ਖਿਆਲ ਵਿਚ ਨਸਲ ਨੂੰ ਧਿਆਨ88/ਟੈਕਸੀਨਾਮਾ