ਪੰਨਾ:ਟੈਕਸੀਨਾਮਾ.pdf/83

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੰਕਾਰ ਸਿੰਘ: ਟੈਕਸੀ ਚਲਾਏ ਬਿਨਾਂ ਰਿਹਾ ਨੀਂ ਜਾਂਦਾ

“ਦੂਸਰੇ ਡਰਾਈਵਰ ਮੁਝੇ ਦਾਦਾ ਬੋਲਤੇ ਹੈਂ।ਮੇਰੀ ਇੱਜ਼ਤ ਕਰਤੇ ਹੈਂ। ਉਨਹੇਂ ਮਾਲੂਮ ਹੈ ਕਿ ਮੈਂਨੇ ਉਨਕੇ ਲੀਏ ਰਾਸਤਾ ਬਨਾਇਆ ਹੈ।” ਹੈ

ਮੈਂ ਸੱਤਰ ਸਾਲ ਦਾ ਹਾਂ। ਬੁਢਾਪਾ-ਪੈਨਸ਼ਨ ਲੱਗੀ ਹੋਈ ਹੈ। ਮੇਰਾ ਬੇਟਾ ਵੀ ਹਰ ਮਹੀਨੇ ਪੈਸੇ ਭੇਜਦਾ ਹੈ, ਪਰ ਮੈਂ ਫਿਰ ਵੀ ਕਦੇ-ਕਦਾਈਂ ਟੈਕਸੀ ਚਲਾਉਣ ਚਲਿਆ ਜਾਂਦਾ ਹਾਂ। ਜਦੋਂ ਟੈਕਸੀ ਚਲਾਉਣ ਜਾਂਦਾ ਹਾਂ ਤਾਂ ਪ੍ਰਭੂ ਮੂਹਰੇ ਬੇਨਤੀ ਕਰਕੇ ਜਾਨਾਂ ਕਿ ਅੰਗ-ਸੰਗ ਰਹੀਂ। ਇਹ ਖਤਰਨਾਕ ਕੰਮ ਐ। ਇੱਕ ਗੱਲ ਸਵੇਰੇ ਘਰੋਂ ਨਿਕਲਿਦਿਆਂ ਮਨ ਵਿਚ ਜ਼ਰੂਰ ਆਉਂਦੀ ਹੈ ਕਿ ਵਾਪਸ ਘਰ ਮੁੜ ਕੇ ਆਊਂਗਾ ਵੀ ਕਿ ਨਹੀਂ। ਪਰ ਫਿਰ ਵੀ ਪਤਾ ਨੀ ਕਿਓਂ ਟੈਕਸੀ ਚਲਾਉਣ ਬਿਨਾਂ ਰਿਹਾ ਨਹੀਂ ਜਾਂਦਾ। ਪੈਸੇ ਦਿੱਤੇ ਬਿਨ੍ਹਾਂ ਭੱਜਣ ਵਾਲੇ ਤਾਂ ਕਈ ਵਾਰੀ ਮਿਲੇ ਹਨ। ਨਿੱਕੇ-ਮੋਟੇ ਐਕਸੀਡੈਂਟ ਵੀ ਹੋਏ। ਪਰ ਇਕ ਘਟਨਾ ਨੂੰ ਯਾਦ ਕਰਕੇ ਹਾਲੇ ਵੀ ਲੂੰ ਕੰਡੇ ਖੜ੍ਹੇ ਹੋ ਜਾਂਦੇ ਹਨ। ਇਕ ਵਾਰੀ ਪਿਛਲੀ ਸੀਟ 'ਤੇ ਬੈਠੀ ਇਕ ਸਵਾਰੀ ਨੇ ਮੇਰੀ ਸੀਟ ਬੈਲਟ ਪਿੱਛੋਂ ਖਿੱਚ ਲਈ। ਮੇਰਾ ਸਾਹ ਰੁਕਣ ਲੱਗਾ। ਮੇਰੇ ਪੈਰ ਚੁੱਕੇ ਗਏ। ਈਸ਼ਵਰ ਦੀ ਕ੍ਰਿਪਾ ਨਾਲ ਜਦੋਂ ਉਸ ਨੇ ਬੈਲਟ ਖਿੱਚੀ ਮੇਰਾ ਹੱਥ ਉਸ ਦੀ ਕੂਹਣੀ ਨੂੰ ਪੈ ਗਿਆ। ਮੈਂ ਉਹ ਪਿਛਾਂਹ ਧੱਕ ਦਿੱਤੀ। ਉਸਦੀ ਪਕੜ ਢਿੱਲੀ ਪੈ ਗਈ। ਪਰ ਮੇਰਾ ਗਲਾ ਫੁੱਲ ਗਿਆ। ਮੈਂ ਦੋ ਹਫ਼ਤੇ ਹਸਪਤਾਲ ਰਿਹਾ। ਉਹ ਪੈਸੇ ਲੈ ਕੇ ਭੱਜ ਗਿਆ। ਪੁਲੀਸ ਵੀ ਆਈ। ਐਂਬੂਲੈਂਸ ਆ ਕੇ ਮੈਨੂੰ ਹਸਪਤਾਲ ਲੈ ਗਈ। ਪਰ ਉਹ ਬੰਦਾ ਫੜਿਆ ਨੀ ਗਿਆ।

ਮੈਂ 1964 ਵਿਚ ਫਿਜੀ ਤੋਂ ਕਨੇਡਾ ਆਇਆ। ਪਹਿਲਾਂ ਮੈਂ ਇਕੱਲਾ ਆਇਆ ਸੀ ਫਿਰ 1965 ਵਿਚ ਆਪਣੇ ਬੀਵੀ-ਬੱਚਿਆਂ ਨੂੰ ਵੀ ਨਾਲ ਲੈ ਆਇਆ। । ਸ਼ੁਰੂ 'ਚ ਮੈਂ ਦੋ ਥਾਵਾਂ ’ਤੇ ਕੰਮ ਕਰਦਾ ਸੀ। ਇੱਕ ਫੈਕਟਰੀ ਵਿਚ ਪੱਕੀ ਨੌਕਰੀ ਸੀ। ਲੋਹੇ ਨੂੰ ਪਾਲਿਸ਼ ਕਰਨ ਦਾ ਕੰਮ ਸੀ। ਕੰਮ ਬਹੁਤ ਭਾਰਾ ਸੀ। ਮੈਨੂੰ ਲੋਹੇ ਦੀ ਧੂੜ ਚੜ੍ਹਦੀ ਸੀ। ਸੁਨਿੱਚਰ-ਐਤਵਾਰ ਨੂੰ ਟੈਕਸੀ ਚਲਾਉਂਦਾ ਸੀ।

ਮੈਂ 1966-67 ਵਿਚ ਬਲੈਕ ਟਾਪ ਕੰਪਨੀ ਦੀ ਟੈਕਸੀ ਚਲਾਉਣ ਲੱਗਾਂ।

ਫਿਜੀ ਵਿਚ ਵੀ ਮੈਂ ਟੈਕਸੀ ਚਲਾਉਂਦਾ ਸੀ। ਇੱਥੇ ਵੀ ਮੈਂ ਪੱਕੀ ਹੀ ਟੈਕਸੀ

ਟੈਕਸੀਨਾਮਾ/83