ਪੰਨਾ:ਟੈਕਸੀਨਾਮਾ.pdf/8

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਸ ਕਿਤਾਬ ਲਈ ਸਮੱਗਰੀ ਇਕੱਠੀ ਕਰਨ ਲਈ ਬਹੁਤ ਸਾਰੇ ਦੋਸਤਾਂ ਨੇ ਸਹਿਯੋਗ ਦਿੱਤਾ ਮੈਂ ਉਨ੍ਹਾਂ ਸਭਨਾਂ ਦਾ ਧੰਨਵਾਦੀ ਹਾਂ। ਇਨ੍ਹਾਂ ਦੋਸਤਾਂ ਨੇ ਮੁਲਾਕਾਤਾਂ ਲਈ ਵਕਤ ਦਿੱਤਾ: ਜੈਰੀ ਸਹੋਤਾ, ਰਣਜੀਤ ਸਿੰਘ ਗਿੱਲ, ਮਹਿੰਦਰ ਸਿੰਘ ਮਾਨ, ਹੰਕਾਰ ਸਿੰਘ, ਪੀਟਰ ਬਰਾਇੰਟ, ਜੋਗਾ ਸਿੰਘ ਮਾਹੀ, ਅਜੀਤ ਸਿੰਘ ਥਾਂਦੀ, ਗੁਰਬਖਸ਼ ਸਿੰਘ ਤੂਰ, ਇਕਬਾਲ ਸਿੰਘ ਅਟਵਾਲ। ਮੈਂ ਇਨ੍ਹਾਂ ਸਭ ਦਾ ਸ਼ੁਕਰਗੁਜ਼ਾਰ ਹਾਂ। ਇਕ ਬਹੁਤ ਹੀ ਪੁਰਾਣਾ ਟੈਕਸੀ ਡਰਾਈਵਰ ਵਾਲਟਰ ਜਿਹੜਾ ਆਪਣੀ ਉਮਰ ਦਾ ਅੱਸੀਵਾਂ ਵਰ੍ਹਾ ਵੀ ਪਾਰ ਕਰ ਗਿਆ ਸੀ ਤੇ ਆਖਰੀ ਦਿਨਾਂ ਤੱਕ ਟੈਕਸੀ ਚਲਾਉਂਦਾ ਰਿਹਾ। ਮੈਂ ਉਸ ਨਾਲ ਮੁਲਾਕਾਤ ਦਾ ਸਮਾਂ ਮਿਥ ਲਿਆ ਪਰ ਮੁਲਾਕਾਤ ਤੋਂ ਇੱਕ ਦਿਨ ਪਹਿਲਾਂ ਉਸਦੀ ਘਰਵਾਲੀ ਦਾ ਫੋਨ ਆ ਗਿਆ ਕਿ ਵਾਲਟਰ ਬੀਮਾਰ ਹੈ। ਤੰਦਰੁਸਤ ਹੋਏ ਤੋਂ ਆਈਂ। ਪਰ ਉਹ ਮੁੜ ਤੰਦਰੁਸਤ ਨਾ ਹੋਇਆ ਤੇ ਚਲਾਣਾ ਕਰ ਗਿਆ। ਮੈਨੂੰ ਇਸਦਾ ਦੁੱਖ ਹੈ।

ਟੈਕਸੀ ਹੋਸਟ ਪ੍ਰੋਗਰਾਮ ਦੇ ਸੰਚਾਲਕ ਜਸਵੀਰ ਸਿੰਘ ਸੰਧੂ (ਐੱਮ ਪੀ) ਨੇ ਬਹੁਤ ਸਾਰੀ ਜਾਣਕਾਰੀ ਦਿੱਤੀ। ਮੈਂ ਉਨ੍ਹਾਂ ਦਾ ਆਭਾਰੀ ਹਾਂ। ਬਹੁਤ ਸਾਰੇ ਦੋਸਤਾਂ ਨੇ ਆਪਣੇ ਅਨੁਭਵ ਸਾਂਝੇ ਕੀਤੇ, ਜਿਨ੍ਹਾਂ ਵਿਚ ਗੋਲਡੀ, ਦਲਜੀਤ ਸਿੰਘ ਪੁਰਬਾ, ਹਰਜੀਤ ਜੱਸਲ, ਸੰਤੋਖ ਸਿੰਘ ਬਸਰਾ, ਜਸਵੀਰ ਪਰਮਾਰ, ਕੁਲਦੀਪ ਵੇਦ, ਭੋਲਾ, ਬੌਬ ਅਰਸ਼ੀ ਤੇ ਹੋਰ ਸ਼ਾਮਿਲ ਹਨ। ਮੈਂ ਇਨ੍ਹਾਂ ਦਾ ਧੰਨਵਾਦ ਕਰਦਾ ਹਾਂ। ਮੈਂ ਡਾ ਸਾਧੂ ਸਿੰਘ, ਵਰਿਆਮ ਸਿੰਘ ਸੰਧੂ, ਸੁਪਨ ਸੰਧੂ,ਸੁਖਵੰਤ ਹੁੰਦਲ, ਸਾਧੂ ਬਿਨਿੰਗ, ਸੁਕੀਰਤ ਤੇ ਬਲਵੀਰ ਪਰਵਾਨਾ ਹੋਰਾਂ ਦਾ ਧੰਨਵਾਦੀ ਹਾਂ, ਜਿਨ੍ਹਾਂ ਨੇ ਵੱਖ-ਵੱਖ ਮੌਕਿਆਂ ’ਤੇ ‘ਟੈਕਸੀਨਾਮਾ' ਲਈ ਕਿਸੇ ਨਾ ਕਿਸੇ ਤਰੀਕੇ ਨਾਲ ਸਹਿਯੋਗ ਦਿੱਤਾ।