ਪੰਨਾ:ਟੈਕਸੀਨਾਮਾ.pdf/79

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਟੈਕਸੀਆਂ ਸੀ। ਕਾਲੇ ਨੇ ਉਸਦਾ ਨਾਂ ਰੱਖ ਦਿੱਤਾ ਪਰਾਈਡ ਡੈੱਲ ਟੈਕਸੀ। ਹੁਣ ਓਸ ਕੋਲ ਪੱਚੀ ਟੈਕਸੀਆਂ ਹੋ ਗਈਆਂ। ਉਸ ਕੰਪਨੀ ਦਾ ਦਫਤਰ ਹੁੰਦਾ ਸੀ ਕਿੰਗਜੌਰਜ ਹਾਈਵੇ ਤੇ 107 ਐਵੀਨਿਊ ’ਤੇ। ਮੇਰਾ ਘਰ ਨੇੜੇ ਹੀ ਹੁੰਦਾ ਸੀ। ਹੈ ਨਾ। ਤੇ ਮੈਂ ਤੁਰ ਕੇ ਅਪਲਾਈ ਕਰਨ ਚਲਿਆ ਜਾਣਾ। ਉਹ ਕਾਲਾ ਮੈਨੂੰ ਜੌਬ ਨਾ ਦੇਵੇ। ਮੈਨੂੰ ਲੱਗਿਆ ਕਰੇ ਬਈ ਇਹ ਵਿਤਕਰਾ ਕਰਦਾ। ਇੱਕ ਦਿਨ ਮੈਂ ਉਸ ਤੋਂ ਪੁੱਛ ਹੀ ਲਿਆ ਕਿ ਵਿੱਚੋਂ ਗੱਲ ਕੀ ਹੈ। ਉਹ ਕਹਿੰਦਾ ਕਿ ਤੂੰ ਟੈਕਸੀ ਤਾਂ ਚਲਾਉਣੀ ਨਹੀਂ ਤੇਰੇ ਕੋਲ ਟਰੱਕ ਦਾ ਲਾਈਸੈਂਸ ਹੈ, ਜਿਸ ਦਿਨ ਤੈਨੂੰ ਟਰੱਕ 'ਤੇ ਜੌਬ ਮਿਲ ਗਈ ਤੂੰ ਟਰੱਕ ’ਤੇ ਚਲਿਆ ਜਾਣੈ। ਮੇਰੇ ਕੋਲ ਕਲਾਸ ਵੰਨ ਲਾਈਸੈਂਸ ਸੀ। ਟੈਕਸੀ ਦਾ ਥੋਨੂੰ ਪਤਾ ਹੀ ਹੈ ਕਿ ਕਲਾਸ ਫੋਰ ਚਾਹੀਦਾ ਹੁੰਦਾ। ਕਲਾਸ ਵੰਨ ਨਾਲ ਤੁਸੀਂ ਸਾਰਾ ਕੁਛ ਹੀ ਚਲਾ ਸਕਦੇ ਹੁੰਨੇ ਆਂ। ਏਸ ਕਰਕੇ ਮੈਂ ਉਹ ਹੀ ਲੈ ਲਿਆ ਸੀ। ਹੈਨਾ । ਤੇ ਭਾਈ ਮੈਂ ਓਸ ਕਾਲ਼ੇ ਨੂੰ ਮੈਂ ਇਹ ਦੱਸ ਦਿੱਤਾ। ਓਸ ਨੇ ਮੈਨੂੰ ਜੌਬ ਦੇ ਦਿੱਤੀ। ਫੇਰ ਮੈਂ ਚਾਰ ਮਹੀਨੇ ਟੈਕਸੀ ਚਲਾਈ। ਫੇਰ ਮੈਨੂੰ ਲੱਕੜ ਮਿੱਲ ਵਿਚ ਜੌਬ ਮਿਲ ਗਈ। ਜਦੋਂ ਮੈਂ ਕਾਲੇ ਨੂੰ ਦੱਸਿਆ ਉਹ ਕਹਿੰਦਾ ਕਿਓਂ ਮੈਂ ਤੈਨੂੰ ਕਿਹਾ ਸੀ ਨਾ ਕਿ ਤੂੰ ਟੈਕਸੀ ਨੀ ਚਲਾਉਣੀ। ਮੈਂ ਕਿਹਾ ਬਈ ਮੈਂ ਘਰ ਖ੍ਰੀਦਿਆ। ਟੈਕਸੀ ਦੀ ਕਮਾਈ ਨਾਲ ਸਰਦਾ ਨੀ। ਵੀਕਐਂਡ ਤੇ ਟੈਕਸੀ ਚਲਾ ਲਿਆ ਕਰੂੰ। ਓਦੋਂ ਮਿੱਲ ਵਿਚ ਸੱਤ ਡਾਲਰ ਘੰਟਾ ਮਿਲਦੇ ਸੀ। ਸਾਰੇ ਹੋਰ ਬੈਨੀਫਿੱਟ ਹੁੰਦੇ ਸੀ। ਟੈਕਸੀ 'ਚ ਬਾਰ੍ਹਾਂ ਘੰਟਿਆਂ ਦੀ ਸਿਫ਼ਟ ਵਿਚ ਸੱਠ-ਪੈਂਹਟ ਡਾਲਰ ਬਣਦੇ ਹੁੰਦੇ ਸੀ ਤੇ ਓਹਦਾ ਅੱਧ ਤੀਹ ਕੁ ਡਾਲਰ ਘਰੇ ਲਿਆਉਂਦੇ ਸੀ। ਕੋਈ ਬੈਨੀਫਿਟ ਨਹੀਂ ਸੀ ਸੀ ਹੁੰਦਾ। ਹੈਨਾ। ਹਾਲੇ ਮੈਂ ਪੰਜ-ਛੇ ਵੀਕਐਂਡ ਹੀ ਟੈਕਸੀ ਚਲਾਈ ਹੋਣੀ ਐ ਤੇ ਟੈਕਸੀ ਦਫ਼ਤਰ ਦੇ ਮੂਹਰੇ ਕੰਪਨੀ ਦੇ ਬੈਂਕਰਪਟ ਹੋਣ ਦਾ ਵੱਡਾ ਨੋਟਿਸ ਟੰਗਿਆ ਵਿਆ। ਓਨ੍ਹਾਂ ਦਿਨਾਂ 'ਚ ਓਸ ਟੈਕਸੀ ਕੰਪਨੀ ਚ ਆਪਣੇ ਚਾਰ ਪੰਜਾਬੀ ਮੁੰਡੇ ਟੈਕਸੀ ਲੀਜ਼ ਕਰਦੇ ਹੁੰਦੇ ਸੀ। ਇੱਕ ਸਹੋਤਾ ਫੈਮਿਲੀ ਚੋਂ ਸੀ, ਜਿਹੜੇ ਐਬਸਫੋਰਡ ਵਿਚ ਗਾਜਰਾਂ ਉਗਾਉਂਦੇ ਆ, ਅਵਤਾਰ ਸੀ, ਸ਼ੋਕਰ ਸੀ, ਗੈਰੀ ਰਖਰਾ ਸੀ, ਇੱਕ ਗੋਰਾ ਸੀ ਡੇਵ ਯੰਗ। ਇਨ੍ਹਾਂ ਨੇ ਮੀਟਿੰਗ ਕਰਕੇ ਸਲਾਹ ਬਣਾਈ ਤੇ ਵਿਕਟੋਰੀਆ ਚਲੇ ਗਏ ਮੋਟਰ ਕੈਰੀਅਰ ਕਮਿਸ਼ਨ ਕੋਲ। ਓਹਨਾਂ ਨੂੰ ਦੋ ਲਾਈਸੈਂਸ ਮਿਲ ਗਏ। ਉਨ੍ਹਾਂ ਨੇ ਕੰਪਨੀ ਸ਼ੁਰੂ ਕਰ ਲਈ, ਨਾਂ ਰੱਖ ਲਿਆ ਸਰਡੈੱਲ ਟੈਕਸੀ। ਫੇਰ ਏਨ੍ਹਾਂ ਨੇ ਬੇਸਮੈਂਟ ਵਿੱਚੋਂ ਕੰਮ ਸ਼ੁਰੂ ਕਰ ਦਿੱਤਾ। ਕਿਸੇ ਨੇ ਸ਼ਕਾਇਤ ਕਰ ਦਿੱਤੀ ਕਿ ਘਰੋਂ ਬਿਜ਼ਨਿਸ ਕਰਦੇ ਆ। ਫੇਰ ਓਨ੍ਹਾਂ ਨੂੰ ਕਿੰਗਜੌਰਜ ਤੇ 107 ’ਤੇ ਆਫਿਸ ਲੈਣਾ ਪਿਆ। ਮੈਂ ਫੇਰ 1977 'ਚ ਡੇਵ ਯੰਗ ਵਾਸਤੇ ਪਾਰਟ ਟਾਈਮ ਟੈਕਸੀ ਚਲਾਉਣ ਲੱਗ ਪਿਆ। ਉਦੋਂ ਤੱਕ ਉਨ੍ਹਾਂ ਕੋਲ ਬਾਰ੍ਹਾਂ ਟੈਕਸੀਆਂ ਹੋ ਗਈਆਂ ਸਨ। ਫੇਰ 1979 ਵਿਚ ਮੇਰੀ ਮਿੱਲ ਰੈਨੋਵੇਸ਼ਨ ਵਾਸਤੇ ਬੰਦ ਹੋ ਗਈ। ਮੇਰਾ ਇੱਕ ਜੀਅ ਕਰੇ ਬਈ ਮੈਂ ਰਿਚਮੰਡ ਪਲਾਈ ਵੁੱਡ ਮਿੱਲ ਵਿਚ ਆਪਣਾ ਸ਼ੇਅਰ ਖ੍ਰੀਦ ਲਵਾਂ। ਉਦੋਂ

ਉਸਦਾ ਸ਼ੇਅਰ ਮੈਨੂੰ ਬਾਈ ਹਜ਼ਾਰ ਡਾਲਰ ਵਿਚ ਮਿਲਦਾ ਸੀ। ਫੇਰ ਸੋਚ ਸੋਚ ਕੇ

ਟੈਕਸੀਨਾਮਾ/79