ਪੰਨਾ:ਟੈਕਸੀਨਾਮਾ.pdf/78

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਣਜੀਤ ਸਿੰਘ ਗਿੱਲ

ਮੈਂ ਬੀ ਸੀ ਰੇਲ ਕੰਪਨੀ 'ਚ ਕੰਮ ਕਰਦਾ ਸੀ। ਜਦੋਂ ਉੱਥੋਂ ਜੌਬ ਖਤਮ ਹੋ ਗਈ ਮੈਂ ਸਰੀ ਆ ਗਿਆ। 1976 ਵਿਚ ਮੈਂ ‘ਡੈਲਟਾ ਸੰਨ ਸ਼ਾਈਨ ਕੈਬ ਕੰਪਨੀ ਵਿਚ ਟੈਕਸੀ ਚਲਾਉਣ ਲੱਗ ਪਿਆ। ਚਲਾਉਣ ਵਾਸਤੇ ਮੈਨੂੰ ਟੈਕਸੀ ਸਾਊਥ ਡੈਲਟਾ ’ਚੋਂ ਚੁੱਕਣੀ ਪੈਂਦੀ ਸੀ । ਘਰੋਂ ਦੂਰ ਪੈਂਦਾ ਸੀ। ਮੈਂ ਸੋਚਿਆ ਕਿ ਜੇ ਟੈਕਸੀ ਚਲਾਉਣੀ ਹੀ ਹੈ ਤਾਂ ਕਿਉਂ ਨਾ ਸਰੀ ਚ ਚਲਾਵਾਂ। ਸਰੀ 'ਚ ਉਦੋਂ ਇਕ ਟੈਕਸੀ ਕੰਪਨੀ ਸੀ, ਜਿਸਦਾ ਨਾਂ ਸੀ ਪਰਾਈਡ ਡੈੱਲ ਟੈਕਸੀ। ਉਸ ਟੈਕਸੀ ਕੰਪਨੀ ਦੀ ਸ਼ੁਰੂਆਤ ਬਾਰੇ ਵੀ ਦੱਸ ਦਿਆਂ। ਇਕ ਕਾਲਾ ਸੀ। ਉਹ ਬਰਨਬੀ ਦੀ ਬੌਨੀਜ਼ ਟੈਕਸੀ ਚਲਾਉਂਦਾ ਸੀ। ਉਸ ਦੀ ਘਰਵਾਲੀ ਸਰੀ ਦੇ ਸਕੂਲ ਵਿਚ ਪੜ੍ਹਾਉਂਦੀ ਸੀ। ਉਹ ਬੰਦਾ ਆਪਣੀ ਘਰਵਾਲੀ ਨੂੰ ਸਰੀ ਛੱਡਣ ਆਉਂਦਾ ਸੀ। ਇਹ 73-74 ਦੀ ਗੱਲ ਹੈ। ਸਰੀ ਵਿਚ ਟੈਕਸੀ ਦੀ ਮੰਗ ਬਹੁਤ ਸੀ ਉਦੋਂ। ਉਸ ਨੇ ਏਥੇ ਕਿੰਗਜੌਰਜ ਹਾਈਵੇ ਤੇ ਖੜ੍ਹੀਆਂ ਸਵਾਰੀਆਂ ਚੁੱਕੀ ਜਾਣੀਆਂ ਨਾਲ ਦੀ ਨਾਲ ਉਨ੍ਹਾਂ ਤੋਂ ਪਟੀਸ਼ਨ ਤੇ ਸਾਈਨ ਕਰਵਾਈ ਜਾਣੇ ਕਿ ਸਰੀ ਵਿਚ ਹੋਰ ਟੈਕਸੀਆਂ ਦੀ ਜ਼ਰੂਰਤ ਹੈ। ਉਦੋਂ ਟੈਕਸੀਆਂ ਕੰਟਰੋਲ ਕਰਨ ਲਈ ਐੱਮ ਸੀ ਸੀ (ਮੋਟਰ ਕੈਰੀਅਰ ਕਮਿਸ਼ਨ) ਹੁੰਦਾ ਸੀ ਵਿਕਟੋਰੀਆ। ਉਸ ਬੰਦੇ ਨੇ ਕਮਿਸ਼ਨ ਕੋਲ ਪਟੀਸ਼ਨਾਂ ਲਿਜਾ ਕੇ ਅਪਲਾਈ ਕਰ ਦਿੱਤਾ। ਉਸ ਨੂੰ ਪੰਦਰਾਂ ਲਾਈਸੈਂਸ ਮਿਲ ਗਏ। ਤੇ ਉਸ ਨੇ ਪਰਾਈਡ ਟੈਕਸੀ ਕੰਪਨੀ ਖੋਲ੍ਹ ਲਈ। ਉਸ ਤੋਂ ਪਹਿਲਾਂ ਸਰੀ ਵਿਚ ਤਿੰਨ ਟੈਕਸੀ ਕੰਪਨੀਆਂ ਹੁੰਦੀਆਂ ਸਨ। ਇੱਕ ਸੀ ਨਿਊਟਨ, ਇੱਕ ਹੁੰਦੀ ਸੀ ਵਾਲ੍ਹੀ ਟੈਕਸੀ ਤੇ ਇਕ ਸੀ ਹਾਈਵੇ ਟੈਕਸੀ। ਤਿੰਨਾਂ ਕੋਲ ਪੰਜ-ਪੰਜ ਲਾਈਸੈਂਸ ਹੁੰਦੇ ਸੀ। ਬਾਅਦ ਵਿੱਚ ਉਹ ਤਿੰਨੇ ਰਲ ਕੇ ਇੱਕ ਟੈਕਸੀ ਕੰਪਨੀ ਬਣ ਗਈ, ਜਿਸਦਾ ਨਾਂ ਉਨ੍ਹਾਂ ਨਿਊਟਨ-ਵਾਲ਼ੀ ਹਾਈਵੇ ਟੈਕਸੀ ਰੱਖ ਲਿਆ। ਜਾਂ ਓਧਰ ਡੈਲਟਾ ਸੰਨ ਸ਼ਾਈਨ ਟੈਕਸੀ ਹੁੰਦੀ ਸੀ। ਉਹ ਸਕਾਟ ਰੋਡ ਤੱਕ ਹੀ ਹੁੰਦੀ ਸੀ। ਇੱਕ ਡੈੱਲ ਕੈਬ ਹੁੰਦੀ ਸੀ। ਉਸਦਾ ਮਾਲਕ ਸੀ ਐਨ ਰੇਲਵੇ ਵਿਚ ਲੋਕੋਮੋਟਿਵ ਇੰਜੀਨਿਅਰ ਸੀ। ਡੈੱਲ ਕੈਬ ਸਿਰਫ਼ ਸੀ ਐਨ ਰੇਲਵੇ ਦੇ ਕਾਮਿਆਂ ਨੂੰ ਘਰੋਂ ਕੰਮ 'ਤੇ ਅਤੇ ਕੰਮ ਤੋਂ ਘਰ ਛੱਡਣ ਦਾ ਕੰਮ ਕਰਦੀ ਸੀ। ਉਸ ਇੰਜੀਨਿਅਰ ਦੀ ਮੌਤ ਹੋ ਗਈ ਤੇ ਉਸਦੇ ਮੁੰਡਿਆਂ ਨੇ ਉਹ ਕੰਪਨੀ ਪਰਾਈਡ ਵਾਲੇ ਕਾਲੇ ਨੂੰ ਦਸ ਹਜ਼ਾਰ ਵਿਚ ਵੇਚ ਦਿੱਤੀ। ਉਸ ਕੰਪਨੀ ਕੋਲ ਦਸ78/ਟੈਕਸੀਨਾਮਾ