ਪੰਨਾ:ਟੈਕਸੀਨਾਮਾ.pdf/72

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਸਲ ਚ ਤਾਂ ਸਾਰਾ ਪੈਸਾ ਓਸੇ ਦਾ ਚਲਦਾ ਸੀ। ਤੇ ਉਸ ਨੇ ਬੌਬ ਲਸ਼ਿਓਰ, ਜਿਸ ਤੋਂ ਮੈਂ ਟੈਕਸੀ ਖ੍ਰੀਦੀ ਸੀ ਨੂੰ ਵਾਪਸ ਬੁਲਾ ਲਿਆ। ਬੌਬ ਲਸ਼ਿਓਰ ਮੈਨੂੰ ਟੈਕਸੀ ਵੇਚ ਕੇ ਟਰੱਕ ਚਲਾਉਣ ਲੱਗ ਗਿਆ ਸੀ। ਤੇ ਸਾਡੀ ਓਧਰ ਕਰਟਸੀ ਕੈਬ ਦੇ ਮਨੇਜਰ ਨਾਲ ਜੋਅ ਕਲੈਟ ਨਾਲ ਨਹੀਂ ਸੀ ਬਣਦੀ। ਉਹ ਸਾਨੂੰ ਐਵੇਂ ਬੌਨੀਜ਼ 'ਚੋਂ ਆਏ ਵਾਧੂ ਜਿਹੇ ਸਮਝਦਾ ਸੀ। ਜਦੋਂ ਮੈਂ ਕਲੇਰੈਂਸ ਅਰਬਰਟ ਨਾਲ ਗੱਲ ਕੀਤੀ ਕਿ ਜੇ ਅਸੀਂ ਤੇਰੇ ਨਾਲ ਆ ਰਲੇ ਤਾਂ ਕਰਟਸੀ ਕੈਬ ਨੇ ਤਾਂ ਛੇ ਮਹੀਨੇ ਨਹੀਂ ਚੱਲਣਾ। ਉਨ੍ਹਾਂ ਦੀ ਫਾਈਨੈਂਸ਼ੀਅਲ ਹਾਲਤ ਬਹੁਤੀ ਵਧੀਆ ਨਹੀਂ ਤੇ ਜਦੋਂ ਸਾਡੀਆਂ ਪੰਜ ਟੈਕਸੀਆਂ ਉਨ੍ਹਾਂ ਨਾਲੋਂ ਹਟ ਗਈਆਂ ਉਨ੍ਹਾਂ ਦੀ ਹਾਲਤ ਹੋਰ ਵੀ ਨਿੱਘਰ ਜਾਊ। ਓਹੀ ਗੱਲ ਹੋਈ ਸਾਡੇ ਬੌਨੀਜ਼ ਟੈਕਸੀ ਵਿਚ ਰਲਣ ਤੋਂ ਮਹੀਨਾ ਬਾਅਦ ਹੀ ਕਰਟਸੀ ਕੈਬ ਬੌਨੀਜ਼ ਵਿਚ ਰਲ ਗਈ। ਸਾਰਾ ਕੁਝ ਠੀਕ ਚੱਲਣ ਲੱਗਾ। ਫਿਰ ਮੈਨੂੰ ਇਕ ਚਾਨਸ ਮਿਲਿਆ ਕੁਕਿਟਲਮ ਟੈਕਸੀ ਕੰਪਨੀ ਖੁੱਲ੍ਹਣ ਦਾ। ਕੰਪਨੀ ਬੰਦ ਈ ਹੋਈ ਵੀ ਸੀ। ਓਹਨਾਂ ਕੋਲ ਪੰਜ-ਛੇ ਟੈਕਸੀ ਪਲੇਟਾਂ ਸੀ। ਮੈਂ ਉਹ ਕੰਪਨੀ ਹੀ ਖ੍ਰੀਦ ਲਈ। ਫਿਰ ਉਸ ਕੰਪਨੀ ਨੂੰ ਚਲਾਇਆ। ਏਧਰ ਬੌਨੀਜ਼ ਵਿਚ ਮੇਰੀਆਂ ਦੋ ਟੈਕਸੀਆਂ ਹੋਗੀਆਂ ਸੀ। ਓਹ ਮੈਂ ਵੇਚ ਦਿੱਤੀਆਂ। ਤੇ ਫੇਰ ਮੈਂ ਕੁਕਿਟਲਮ ਟੈਕਸੀ ਕੰਪਨੀ ਆਪਣੇ ਭਣੋਈਏ ਨੂੰ ਵੇਚ ਦਿੱਤੀ। ਬੌਨੀਜ਼ ਟੈਕਸੀ ਵਿਚ ਮੇਰਾ ਇਕ ਮਿੱਤਰ ਅਜੀਤ ਕੰਗ ਹੁੰਦਾ ਸੀ। ਉਹ ਮੈਨੂੰ ਜੋਰ ਪਾਇਆ ਕਰੇ ਕਿ ਮੈਂ ਵਾਪਸ ਮੁੜ ਕੇ ਬੌਨੀਜ਼ ਕੰਪਨੀ ਵਿਚ ਜਾਵਾਂ। ਉਹ ਆਖਿਆ ਕਰੇ ਕਿ ਯਾਰ ਸਾਨੂੰ ਤਾਂ ਕੋਈ ਪੁੱਛਦਾ ਈ ਨੀ। ਤੂੰ ਕਰ ਸਕਦੈਂ ਸਾਰਾ ਕੁਝ ਸਹੀ। ਇਕ ਦਿਨ ਬਹੁਤਾ ਹੀ ਖਹਿੜੇ ਪੈ ਗਿਆ ਕਹਿੰਦਾ ਕਿ ਇਕ ਟੈਕਸੀ ਵਿਕਾਊ ਆ, ਲੈ ਓਹ। ਸੋ ਮੈਂ ਫਿਰ ਬੌਨੀਜ਼ ਵਿਚ ਆ ਗਿਆ। ਇਥੇ ਬੌਬ ਲਸਿਓਰ ਪ੍ਰੈਜ਼ੀਡੈਂਟ ਸੀ ਤੇ ਉਸ ਨੇ ਭੋਲੀ ਨੂੰ, ਮਨਜੀਤ ਆ ਓਹਦਾ ਨਾਂ, ਸਾਡੇ ਪਿੰਡ ਦਾ ਈ ਆ, ਨੂੰ ਬਣਾਇਆ ਵਾਈਸ ਪ੍ਰੈਜ਼ੀਡੈਂਟ ਤੇ ਮਿੱਕੀ (ਅਮਰੀਕ ਸਹੋਤਾ)ਬਣਾਇਆ ਡਾਇਰੈਕਟਰ। ਇਕ ਹੋਰ ਗੋਰਾ ਸੀ ਓਹਨੂੰ ਵੀ ਡਾਇਰੈਕਟਰ ਬਣਾਇਆ ਵਿਐ, ਇਕ ਸੋਹਣ ਦੀਓ ਨੂੰ ਡਾਇਰੈਕਟਰ ਬਣਾਇਆ ਵਿਐ। ਪਰ ਇਹ ਸਾਰੇ ਨਾਂ ਨੂੰ ਹੀ ਸੀ। ਚਲਦੀ ਸਾਰੀ ਬੌਬ ਲਸ਼ਿਓਰ ਦੀ ਈ ਸੀ। ਕੋਈ ਓਹਦੇ ਮੂਹਰੇ ਬੋਲਦਾ ਨਹੀਂ ਸੀ। ਜੋਅ ਕਲੈਟ ਜਿਹੜਾ ਕਰਟਸੀ ਕੈਬ ਵਾਲਾ ਸੀ, ਓਹ ਬੌਨੀਜ਼ ਦਾ ਮਨੇਜਰ ਬਣਾਇਆ ਵਿਆ। ਮਿੱਕੀ ਨੇ ਮੈਨੂੰ ਆਵਦੀ ਪਰੌਕਸੀ ਦੇ ਦਿੱਤੀ। ਕਹਿੰਦਾ ਸਾਨੂੰ ਓਥੇ ਕੋਈ ਪੁੱਛਦਾ ਨੀ। ਪਹਿਲਾਂ ਮੈਂ ਜੋਅ ਕਲੈਟ ਨੂੰ ਕਢਾਇਆ। ਆਪਣੇ ਮੁੰਡੇ ਓਹਦੇ ਤੋਂ ਡਰਦੇ ਸੀ ਬਈ ਗੋਰਾ ਪਤਾ ਨੀ ਕੀ ਕਰਦੂ। ਸਾਡਾ ਕੰਮ ਚੱਲ ਪਿਆ। ਪਹਿਲਾਂ ਸਾਡੇ ਕੋਲ ਸ਼ੇਅਰ ਹੁੰਦੇ ਸੀ। ਸਾਨੂੰ ਵੋਟਿੰਗ ਦਾ ਹੱਕ ਨਹੀਂ ਸੀ। ਸਾਰੀ ਕੰਪਨੀ ਦਾ ਅਸਲੀ ਮਾਲਕ ਰੌਬਰਟ ਕਲੇਰੈਂਸ ਈ ਸੀ। ਉਸ ਕੋਲ ਈ ਏ ਸ਼ੇਅਰ ਸਨ। ਉਸ ਨੇ ਏ ਸ਼ੇਅਰ ਵੇਚਣੇ ਸ਼ੁਰੂ ਕਰ ਦਿੱਤੇ। ਏ ਸ਼ੇਅਰ ਦੀ ਕੀਮਤ ਜਿਆਦਾ ਸੀ। ਅਸੀਂ ਏ ਸ਼ੇਅਰ ਲੈ ਲਏ। ਹੌਲੀ-ਹੌਲੀ ਅਰਬਰਟ ਕਲੇਰੈਂਸ ਲਾਂਭੇ ਹੋ ਗਿਆ। ਫੇਰ ਬੌਬ72/ ਟੈਕਸੀਨਾਮਾ