ਪੰਨਾ:ਟੈਕਸੀਨਾਮਾ.pdf/71

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਟਿਕਾਣਾ ਸੀ। ਮੈਂ ਬੌਨੀਜ਼ ਵੱਲ ਚਲਾ ਗਿਆ। ਓਥੇ ਮੈਨੂੰ ਇੱਕ ਬੰਦਾ ਕਹਿੰਦਾ ਕਿ ਮੈਂ ਉਨ੍ਹਾਂ ਦੀ ਟੈਕਸੀ ਖ੍ਰੀਦ ਲਵਾਂ। ਓਥੇ ਇਕ ਵੇਨ ਫਿਸ਼ਰ ਨਾਂ ਦਾ ਬੰਦਾ ਸੀ। ਬਹੁਤ ਚੰਗਾ ਬੰਦਾ ਸੀ। ਉਹ ਕਹਿੰਦਾ ਕਿ ਬਹੁਤੀਆਂ ਕਾਰਾਂ ਵਾਲੇ ਮਾਲਕਾਂ ਤੋਂ ਨਾ ਟੈਕਸੀ ਖ੍ਰੀਦੀਂ। ਬੌਬ ਲਸ਼ਿਓਰ ਤੋਂ ਟੈਕਸੀ ਖ੍ਰੀਦ ਉਸ ਕੋਲ ਇੱਕ ਹੀ ਟੈਕਸੀ ਹੈ। ਬੌਬ ਨਾਲ ਮੇਰਾ ਸੌਦਾ ਹੋ ਗਿਆ। ਸੌਦਾ ਹੋਇਆ ਨੌਂ ਹਜ਼ਾਰ ਦਾ। ਟੈਕਸੀ ਨੰਬਰ ਸੀ 31। ਚਾਰ ਹਜ਼ਾਰ ਡਾਊਂਨ ਪੇਮੈਂਟ ਦੇ ਦਿੱਤੀ। ਟੈਕਸੀ ਲਈ ਨੂੰ ਹਾਲੇ ਮਹੀਨਾ ਹੀ ਹੋਇਆ ਸੀ ਕਿ ਮੈਨੂੰ ਗੌਰਮਿਟ ਵੱਲੋਂ ਜੌਬ ਆਫਰ ਆ ਗਈ। ਪਹਿਲਾਂ ਕਈ ਥਾਈਂ ਅਪਲਾਈ ਕੀਤਾ ਸੀ ਨਾ। ਜੌਬ ਸੀ ਜੇਲ ਗਾਰਡ ਦੀ। ਫਿਰ ਮੈਂ ਕਾਫ਼ੀ ਦੇਰ ਇਸੇ ਤਰ੍ਹਾਂ ਟੈਕਸੀ ਵੀ ਰੱਖੀ ਤੇ ਜੌਬ ਵੀ ਕਰਦਾ ਰਿਹਾ, ਟਿੰਡ ਮੈਕਲੌਡ ਤੇ ਡੈਨਿਸ ਹੌਰਟਨ ਮੇਰੇ ਨਾਲ ਲੱਗਦੇ ਸੀ ਕਿਓਂ ਕਿ ਮੈਂ ਉਨ੍ਹਾਂ ਦੀ ਟੈਕਸੀ ਨਹੀਂ ਸੀ ਖ੍ਰੀਦੀ। ਵੇਨ ਫਿਸ਼ਰ, ਮੈਂ ਤੇ ਰੌਡ ਮੈਕਡੌਨਲਡ ਰਲ ਗਏ। ਇੱਕ ਹੋਰ ਬੰਦਾ ਸੀ ਓਹ ਵੀ ਸਾਡੇ ਨਾਲ ਰਲ ਗਿਆ। ਚਾਰ-ਪੰਜ ਟੈਕਸੀਆਂ ਹੋ ਗਈਆਂ। ਸਾਡੇ ਬਹੁਤੀਆਂ ਕਾਰਾਂ ਵਾਲੇ ਟਿੱਡ ਮੈਕਲੌਡ ਹੋਰਾਂ ਨਾਲ ਸਿੰਗ ਫਸੇ ਹੀ ਰਹਿੰਦੇ। ਉਹ ਬਹੁਤ ਕੁਰੱਖਤ ਸੀ। ਉਹ ਸਮਝਦੇ ਸੀ ਕਿ ਉਨ੍ਹਾਂ ਕੋਲ ਜਿਆਦਾ ਟੈਕਸੀਆਂ। ਏਸ ਕਰਕੇ ਉਹ ਆਪਣੀ ਹੀ ਚਲਾਉਣਾ ਚਾਹੁੰਦੇ। ਬੌਨੀਜ਼ ਟੈਕਸੀ ਦਾ ਦਫਤਰ ਵੀ ਜਿੱਥੇ ਹੁਣ ਐ ਇੰਪੀਰੀਅਲ ਸਟਰੀਟ ’ਤੇ, ਉੱਥੇ ਚਲਾ ਗਿਆ। ਮੇਰਾ ਘਰ ਵੀ ਨਾਲ ਹੀ ਮੈਕਫਰਸਨ ਤੇ ਹੁੰਦਾ ਸੀ। ਜਦੋਂ ਅਸੀਂ ਟੈਕਸੀ ਖ੍ਰੀਦਦੇ ਸੀ, ਉਦੋਂ ਕੰਟਰੈਕਟ ਵਿਚ ਲਿਖਿਆ ਹੁੰਦਾ ਸੀ ਕਿ ਸਾਲ ਭਰ ਡਿਸਪੈਚ ਫੀਸ ਨਹੀਂ ਵਧੇਗੀ। ਪਰ ਇਨ੍ਹਾਂ ਨੇ ਨਵੇਂ ਦਫਤਰ ਵਿਚ ਜਾ ਕੇ ਫੀਸ ਵਧਾ ਦਿੱਤੀ। ਮੈਂ ਕਿਹਾ ਮੈਂ ਤਾਂ ਨਹੀਂ ਦੇਣੀ। ਮੇਰਾ ਤਾਂ ਹਾਲੇ ਸਾਲ ਵੀ ਪੂਰਾ ਨਹੀਂ ਹੋਇਆ। ਉਨ੍ਹਾਂ ਨੇ ਪਹਿਲਾਂ ਹੀ ਸਕੀਮ ਬਣਾਈ ਹੋਈ ਸੀ। ਜਿਸ ਦਿਨ ਡਿਸਪੈਚ ਫੀਸ ਦੇਣ ਦਾ ਅਖੀਰਲਾ ਦਿਨ ਹੋਇਆ। ਅਸੀਂ ਪੁਰਾਣੇ ਹਿਸਾਬ ਨਾਲ ਡਿਸਪੈਚ ਫੀਸ ਦੇ ਦਿੱਤੀ। ਮੇਰੇ ਬਾਕੀ ਤਿੰਨਾਂ ਸਾਥੀਆ ਨੇ ਵੀ ਇਵੇਂ ਹੀ ਕੀਤਾ। ਉਨ੍ਹਾਂ ਨੇ ਸਾਨੂੰ ਸਾਰਿਆਂ ਨੂੰ ਏਅਰ ਤੋਂ ਲਾਹ ਦਿੱਤਾ( ਟਰੈੱਪ ਡਿਸਪੈਚ ਕਰਨੋ ਹਟ ਗਏ)। ਅਸੀਂ ਪਹਿਲਾਂ ਕੋਈ ਤਿਆਰੀ ਨਹੀਂ ਸੀ ਕੀਤੀ ਇਸ ਹਾਲਤ ਲਈ। ਸੋ ਦੋ ਤਿੰਨ ਦਿਨ ਇਸੇ ਤਰ੍ਹਾਂ ਲੰਘ ਗਏ। ਫੇਰ ਅਸੀਂ ਕਰਟਸੀ ਕੈਬ ਕੰਪਨੀ ਨਾਲ ਜਾ ਰਲੇ। ਸਾਲ ਲੰਘ ਗਿਆ।'ਮੇਰਾ ਇਕ ਬੰਦਾ ਬੌਨੀਜ਼ ਟੈਕਸੀ ਵਿੱਚ ਛੱਡਿਆ ਹੋਇਆ ਸੀ। ਉਹ ਮੈਨੂੰ ਅੰਦਰਲੀਆਂ ਸਾਰੀਆਂ ਗਤੀਵਿਧੀਆਂ ਦੱਸਦਾ ਰਹਿੰਦਾ। ਉਸਦਾ ਮੈਨੂੰ ਫੋਨ ਆਇਆ, ਕਹਿੰਦਾ ਕਿ ਟਿੰਡ ਮੈਕਲੋਡ ਹੋਰਾਂ ਦੀਆਂ ਚਿਕਾਂ ਕੈੋਸ਼ ਨਹੀਂ ਹੋਈਆਂ। ਕੰਪਨੀ ਆਰਥਕ ਸੰਕਟ 'ਚ ਹੈ। ਮੈਂ ਸੋਚਿਆ ਕਿ ਇਸ ਤੋਂ ਵਧੀਆ ਮੌਕਾ ਮੇਰੇ ਕੋਲ ਕਦੋਂ ਆਉਣਾਂ। ਮੈਂ ਇਸ ਮੌਕੇ ਦਾ ਪੂਰਾ ਫਾਇਦਾ ਲਿਆ। ਮੈਂ ਬੁੜ੍ਹੇ ਨੂੰ ਫੋਨ ਕੀਤਾ। ਗੋਰਾ ਸੀ। ਨਾਂ ਸੀ ਓਹਦਾ ਅਰਬਰਟ ਕਲੇਰੈਂਸ ਅਸੀਂ ਓਹਨੂੰ ਬੁੜ੍ਹਾ ਸੱਦਦੇ। ਉਹ ਫਾਈਨੈਂਸਰ ਹੁੰਦਾ ਸੀ। ਮੈਂ ਓਹਦੇ ਨਾਲ ਗੱਲ ਕੀਤੀ । ਓਹਨੇ ਬੌਨੀਜ਼ ਟੈਕਸੀ ਨੂੰ ਟੇਕ ਓਵਰ ਕਰ ਲਿਆ।

ਟੈਕਸੀਨਾਮਾ/71