ਪੰਨਾ:ਟੈਕਸੀਨਾਮਾ.pdf/22

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਘੰਟਿਆਂ ਦੀ ਸ਼ਿਫਟ ਤੋਂ ਬਾਅਦ ਦਸ-ਬਾਰਾਂ ਡਾਲਰ ਦੀ ਪਰੋਪੇਨ ਗੈਸ ਪੈਂਦੀ ਸੀ) ਅਤੇ ਲੀਜ਼ ਦੇ ਪੰਜਾਹ ਡਾਲਰ ਦੇ ਕੇ ਮੈਨੂੰ ਸੌ ਕੁ ਡਾਲਰ ਬਚਣ ਦੀ ਉਮੀਦ ਸੀ, ਜਿਹੜੀ ਕਿ ਉਨ੍ਹਾਂ ਦਿਨਾਂ 'ਚ ਔਸਤ ਸੀ। ਮੈਂ ਟੈਕਸੀ ਰਾਤ ਦੀ ਸਿਫਟ ਵਾਲੇ ਦੇ ਹਵਾਲੇ ਚਾਰ ਵਜੇ ਕਰਨੀ ਸੀ। ਹਾਲੇ ਗੈਸ ਪਵਾਉਣਾ ਸੀ। ਮੈਨੂੰ ਲਗਦਾ ਸੀ ਕਿ ਮੈਂ ਪੰਜ-ਦਸ ਮਿੰਟ ਲੇਟ ਹੋ ਜਾਵਾਂਗਾ। ਟੈਕਸੀ ਲੇਟ ਦੇਣੀ ਮੈਨੂੰ ਚੰਗੀ ਨਹੀਂ ਸੀ ਲੱਗਦੀ। ਜੇ ਲੇਟ ਹੋ ਜਾਵਾਂ ਤਾਂ ਰਾਤ ਵਾਲੇ ਡਰਾਈਵਰ ਨੂੰ ਲੇਟ ਦੇ ਹਿਸਾਬ ਨਾਲ ਪੰਜ-ਦਸ ਡਾਲਰ ਦੇਣੇ ਪੈਂਦੇ ਸਨ। ਬਹੁਤੀ ਵਾਰ ਅਗਲਾ ਇਹ ਲੈਂਦਾ ਨਹੀਂ ਸੀ। ਕਦੇ ਬੰਦਾ ਆਪ ਵੀ ਤਾਂ ਲੇਟ ਹੋ ਹੀ ਸਕਦਾ ਸੀ। ਖਾਸ ਕਰਕੇ ਪੰਜਾਬੀ ਬੰਦੇ ਮੂੰਹ -ਮੁਲਾਹਜੇ ਕਰਕੇ ਇਹ ਲੇਟ ਚਾਰਜ ਘੱਟ ਹੀ ਕਰਦੇ। ਸ਼ਰਮਿੰਦੇ ਹੋਣ ਨਾਲੋਂ ਵੇਲੇ ਸਿਰ ਪਹੁੰਚਣ ਨੂੰ ਮੈਂ ਤਰਜੀਹ ਦਿੰਦਾ। ਉਸ ਦਿਨ ਲੇਟ ਹੁੰਦਾ ਦੇਖ ਮੈਂ ਸਪੀਡ ਵਧਾ ਦਿੱਤੀ। ਅੱਗੋਂ ਪੁਲਸ ਵਾਲਾ ਸਪੀਡ ਚੈੱਕ ਕਰਨ ਵਾਲਾ ਰੇਡਾਰ ਫਿੱਟ ਕਰੀ ਬੈਠਾ ਸੀ। ਉਸ ਨੇ ਮੈਨੂੰ ਇਕ ਸੌ ਵੀਹ ਡਾਲਰ ਜੁਰਮਾਨਾ ਕਰ ਦਿੱਤਾ। ਤੇ ਮੇਰੀ ਦਿਹਾੜੀ ਘਾਟੇ ਵਿਚ ਚਲੀ ਗਈ।

ਇਸੇ ਤਰ੍ਹਾਂ ਘਾਟੇ ਵਾਲਾ ਇਕ ਹੋਰ ਦਿਨ ਚੇਤੇ ਆਉਂਦਾ ਹੈ। ਉਦੋਂ ਵੀ ਮੈਂ ਬਰਨਬੀ ਵਿਚ ਪੰਜਾਹ ਡਾਲਰ ਦਿਹਾੜੀ ਦੀ ਲੀਜ਼ 'ਤੇ ਟੈਕਸੀ ਚਲਾਉਂਦਾ ਸੀ। ਸਵੇਰ ਦੇ ਚਾਰ ਵਜੇ ਕੰਮ ਸ਼ੁਰੂ ਕੀਤਾ ਸੀ ਤੇ ਛੇਤੀ ਹੀ ਟ੍ਰਿੱਪ ਮਿਲ ਗਿਆ। ਟ੍ਰਿੱਪ ਵੀ ਲੰਮਾ ਸੀ। ਸਵਾਰੀ ਨੇ ਸਰੀ ਜਾਣਾ ਸੀ। ਉਸ ਨੇ ਪਤਾ ਦੱਸ ਕੇ ਪਿੱਛੇ ਵੱਲ ਸਿਰ ਸੁੱਟ ਲਿਆ ਅਤੇ ਅੱਖਾਂ ਮੀਚ ਲਈਆਂ। ‘ਸੌਣਾ ਚਾਹੁੰਦਾ ਹੋਵੇਗਾ,’ ਸੋਚ ਕੇ ਮੈਂ ਕੋਈ ਗੱਲ ਨਾ ਕੀਤੀ। ਟੈਕਸੀ ਪਟੱਲੋ ਬਰਿੱਜ ਦੇ ਅੱਧ-ਵਿਚਕਾਰ ਸੀ ਜਦੋਂ ਮੈਨੂੰ ਉਵੱਤਣ ਦੀ ਆਵਾਜ਼ ਸੁਣੀ। ਉਹ ਪਿਛਲੇ ਦਰਵਾਜ਼ੇ ਦਾ ਸ਼ੀਸ਼ਾ ਹੇਠ ਲਾਹੁਣ ਦੀ ਕੋਸ਼ਿਸ਼ ਕਰ ਰਿਹਾ ਸੀ। “ਕੁਝ ਸਕਿੰਟ ਰੋਕ ਲਾ ਆਪਣੇ ਆਪ ਨੂੰ ਪਲੀਅਅਅਅਜ਼,” ਮੈਂ ਕਿਹਾ। ਪਰ ਉਹ ਆਪਣੇ-ਆਪ ਨੂੰ ਨਹੀਂ ਰੋਕ ਸਕਿਆ ਹੋਵੇਗਾ। ਤੇ ਨਾ ਹੀ ਉਸ ਕੋਲੋਂ ਪੂਰੀ ਤਰ੍ਹਾਂ ਸ਼ੀਸ਼ਾ ਥੱਲੇ ਹੋਇਆ। ਉਸ ਨੇ ਉੱਥੇ ਹੀ ਉਲਟੀ ਕਰ ਦਿੱਤੀ। ਟੈਕਸੀ ਸੜ੍ਹਿਆਂਧ ਨਾਲ ਭਰ ਗਈ। ਟੈਕਸੀ ਪੁਲ ਦੇ ਵਿਚਕਾਰ ਮੈਂ ਕਿੱਥੇ ਰੋਕਦਾ। ਜਦੋਂ ਪੁਲ ਪਾਰ ਕਰਕੇ ਮੈਂ ਟੈਕਸੀ ਰੋਕੀ ਉਹ ਕਹਿੰਦਾ ਕਿ ਉਹ ਠੀਕ ਸੀ। ‘ਸੌਰੀ ਮੈਨ, ਸੌਰੀ ਮੈਨ’ ਆਖਦੇ ਨੇ ਉਸ ਫਿਰ ਅੱਖਾਂ ਮੀਚ ਲਈਆਂ। ਮੈਂ ਘੁੱਟ- ਵੱਟ ਕੇ ਟੈਕਸੀ ਚਲਾਈ ਗਿਆ। ਇੱਕ ਵਾਰ ਉਹ ਫਿਰ ਉਵੱਤਿਆ ਤੇ ਉਸ ਨੇ ਸੀਟ ਵਾਲੇ ਪਾਸੇ ਢੇਰੀ ਲਾ ਦਿੱਤੀ। ਉਸਦਾ ਟਿਕਾਣਾ ਬਿਲਕੁਲ ਨੇੜੇ ਹੀ ਸੀ। ਸਪੀਡ ਵਧਾ ਕੇ ਟੈਕਸੀ ਉੱਥੇ ਲਾ ਦਿੱਤੀ। ਉਸ ਨੇ ਵੀਹ ਡਾਲਰ ਦਾ ਨੋਟ ਫੜਾਉਂਦਿਆਂ ਫਿਰ ‘ਸੌਰੀ’ ਕਿਹਾ। ਮੈਂ ਉਸ ਨੂੰ ਕਿਹਾ ਵੀ ਕਿ ਟੈਕਸੀ ਸੈਂਪੂ ਕਰਵਾਉਣੀ ਪਵੇਗੀ ਇਸ ਲਈ ਹੋਰ ਪੈਸੇ ਦੇਵੇਂ ਪਰ ਉਹ “ਸੌਰੀ ਹੋਰ ਨਹੀਂ

ਹਨ,” ਆਖਕੇ ਤੁਰਦਾ ਬਣਿਆ। ਮੈਂ ਨੇੜੇ ਦੇ ਗੈਸ ਸਟੇਸ਼ਨ 'ਤੇ ਜਾ ਕੇ ਖਿਝਦੇ-

22/ ਟੈਕਸੀਨਾਮਾ