ਪੰਨਾ:ਟੈਕਸੀਨਾਮਾ.pdf/12

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਤੇ ਉਹ ਫਿਰ ਹੱਸ ਪਏ ਤੇ ਮੈਂ ਵੀ। ਅਸੀਂ ਇਸ ਤਰ੍ਹਾਂ ਹੱਸ ਹੀ ਰਹੇ ਸੀ ਕਿ ਰੇਡੀਓ 'ਤੇ ਇੱਕ ਹੋਰ ਡਰਾਈਵਰ ਦੀ ਆਵਾਜ਼ ਸੁਣਾਈ ਦਿੱਤੀ। ਉਹ ਡਿਸਪੈਚਰ ਤੋਂ ਪੁੱਛ ਰਿਹਾ ਸੀ, “ਪਲੀਜ਼, ਆਸਕ ਮਿਸਟਰ ‘ਟਾਇਰਪਾਨਾ’ ਦੈਟ ਵੇਅਰ ਅਬਾਊਟ ਹੀ ਇਜ਼। ਸੋ ਆਈ ਕੈਨ ਹੈਲਪ ਹਿਮ।”

“ਲੈ ਇੱਕ ਹੋਰ ਡਰਾਈਵਰ ਦੀ ਪਛਾਣ ਬਣ ਗਈ। ਚੱਲ, ਚੇਤੇ ਰੱਖਣਾ ਸੌਖਾ ਰਹੂ। ਐਨੀ ਖਲਕਤ ਦੇ ਨਾਂ ਕਿਹੜਾ ਚੇਤੇ ਰੱਖਣੇ ਆਸਾਨ ਹੁੰਦੇ ਐ। ‘ਟਾਇਰਪਾਨਾ’,” ਆਖ ਕੇ ਧੌਲ਼ਾ ਸਾਹਬ ਫਿਰ ਹੱਸ ਪਏ ਤੇ ਮੈਂ ਵੀ।

12/ਟੈਕਸੀਨਾਮਾ