ਪੰਨਾ:ਟੈਕਸੀਨਾਮਾ.pdf/107

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੌਰਥ ਸ਼ੋਰ ਟੈਕਸੀ:ਸੰਨ 1966 ਵਿੱਚ ਬਣੀ ਇਸ ਟੈਕਸੀ ਕੰਪਨੀ ਕੋਲ 125 ਟੈਕਸੀਆਂ ਹਨ। ਇਹ ਕੰਪਨੀ ਨੌਰਥ-ਸ਼ੋਰ ਵਿੱਚ ਕੰਮ ਕਰਦੀ ਹੈ।

ਕੁਕਿਟਲਮ ਟੈਕਸੀ (1977) ਲਿਮਿਟਡ:ਇਹ ਟੈਕਸੀ ਕੰਪਨੀ ਪੋਰਟਮੂਡੀ, ਕੁਕਿਟਲਮ ਤੇ ਪੋਰਟ ਕੁਕਿਟਲਮ ਸ਼ਹਿਰਾਂ ਵਿੱਚ ਸੇਵਾਵਾਂ ਦਿੰਦੀ ਹੈ। ਇਸ ਕੰਪਨੀ ਦੀਆਂ 31 ਟੈਕਸੀਆਂ ਹਨ।

ਬਿੱਲ-ਏਅਰ ਟੈਕਸੀ (1982) ਲਿਮਿਟਡ:46 ਟੈਕਸੀਆਂ ਵਾਲੀ ਇਹ ਕੰਪਨੀ ਕੁਕਿਟਲਮ, ਪੋਰਟ ਕੁਕਿਟਲਮ ਤੇ ਪੋਰਟ ਮੂਡੀ ਸ਼ਹਿਰਾਂ ਵਿੱਚ ਸੇਵਾਵਾਂ ਦਿੰਦੀ ਹੈ।

ਐਲੁਇਟ ਟੈਕਸੀ:ਇਸ ਕੰਪਨੀ ਕੋਲ 10 ਟੈਕਸੀਆਂ ਹਨ ਅਤੇ ਇਸਦਾ ਕਾਰਜ-ਖੇਤਰ ਮੇਪਲਰਿੰਜ਼ ਤੇ ਪਿਟਮੀਡੋਜ਼ ਨਗਰਪਾਲਿਕਾਵਾਂ ਹਨ।

ਰਿੱਜ ਮੀਡੋਜ਼ ਟੈਕਸੀ:ਇਸ ਟੈਕਸੀ ਕੰਪਨੀ ਦੀਆਂ 10 ਟੈਕਸੀਆਂ ਹਨ ਅਤੇ ਇਹ ਮੇਪਲਰਿੱਜ ਤੇ ਪਿਟਮੀਡੋਜ਼ ਵਿੱਚੋਂ ਸਵਾਰੀਆਂ ਚੁੱਕਦੀ ਹੈ।

ਸਿਡਸ ਟੈਕਸੀ: ਇਹ ਕੰਪਨੀ ਮੇਪਲਰਿੱਜ ਤੇ ਪਿੱਟਮੀਡੋਜ਼ ਵਿੱਚ ਕੰਮ ਕਰਦੀ ਹੈ ਅਤੇ ਇਸ ਕੰਪਨੀ ਕੋਲ 10 ਟੈਕਸੀਆਂ ਹਨ।



ਟੈਕਸੀਨਾਮਾ/107