ਪੰਨਾ:ਟੈਕਸੀਨਾਮਾ.pdf/105

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਟੈਕਸੀਆਂ ਹਨ। ਇਨ੍ਹਾਂ ਵਿੱਚੋਂ 40 ਟੈਕਸੀਆਂ ਕੋਲ ਏਅਰਪੋਰਟ ਦੀ ਪਲੇਟ ਹੈ। ਇਸ ਕੰਪਨੀ ਵਿੱਚ 250 ਕੁੱਲ ਵਕਤੀ ਤੇ ਪਾਰਟ ਟਾਈਮ ਡਰਾਈਵਰ ਕੰਮ ਕਰਦੇ ਹਨ।

ਨਿਊਟਨ ਵਾਲ਼ੀ ਹਾਈ-ਵੇ ਟੈਕਸੀ ਲਿਮਿਟਡ:ਇਹ ਕੰਪਨੀ ਸਰੀ, ਡੈੱਲਟਾ ਅਤੇ ਵਾਈਟ ਰੌਕ ਸ਼ਹਿਰਾਂ ਵਿੱਚ ਕੰਮ ਕਰਦੀ ਹੈ। ਇਸ ਕੰਪਨੀ ਕੋਲ 70 ਟੈਕਸੀਆਂ ਹਨ। ਇਹ ਕੰਪਨੀ 1941 ਵਿੱਚ ਸ਼ੁਰੂ ਹੋਈ। ਸੰਨ 2010 ਵਿੱਚ ਇਸ ਕੰਪਨੀ ਨੇ ਆਪਣੀ ਇੱਕ ਹੋਰ ਸ਼ਾਖ ਬਣਾ ਲਈ ਹੈ, ਜਿਸਦਾ ਨਾਂ ਮੇਨਲੈਂਡ ਟੈਕਸੀ ਰੱਖਿਆ ਹੈ।

ਗਿਲਫਰਡ ਕੈਬਸ 1993 ਲਿਮਿਟਡ:ਇਹ ਕੰਪਨੀ 1993 ਵਿੱਚ ਸ਼ੁਰੂ ਹੋਈ। ਇਸ ਕੋਲ 50 ਟੈਕਸੀਆਂ ਹਨ। ਇਹ ਕੰਪਨੀ ਸਰੀ ਅਤੇ ਨੌਰਥ ਡੈੱਲਟਾ ਵਿੱਚ ਸੇਵਾਵਾਂ ਦਿੰਦੀ ਹੈ।

ਪੈਸੇਫਿਕ ਕੈਬਸ:ਇਸ ਕੰਪਨੀ ਦਾ ਘੇਰਾ ਸਰੀ, ਵਾਈਟ ਰੌਕ ਅਤੇ ਲੈਂਗਲੀ ਸ਼ਹਿਰ ਹਨ। ਇਸ ਕੰਪਨੀ ਕੋਲ 63 ਟੈਕਸੀਆਂ ਹਨ। ਸੰਨ 1990 ਵਿੱਚ ਵਾਈਟ ਰੌਕ ਟੈਕਸੀ, ਕਲੋਵਰ ਕੈਬਸ, ਲੈਂਗਲੀ ਕੈਬਸ ਤੇ ਕੈਨੀਅਨ ਕੈਬਸ ਨੂੰ ਮਿਲਾ ਕੇ ‘ਵਾਈਟ ਰੌਕ ਸਾਊਥ ਸਰੀ ਟੈਕਸੀ ਲਿਮਿਟਡ' ਨਾਂ ਦੀ ਟੈਕਸੀ ਕੰਪਨੀ ਹੋਂਦ ਵਿੱਚ ਆਈ। ਸੰਨ 1994 ਵਿੱਚ ਇਸ ਕੰਪਨੀ ਦਾ ਨਾਂ ਪਸੇਫਿਕ ਕੈਬਸ ਹੋ ਗਿਆ। ਇਸ ਕੰਪਨੀ ਦੇ 100 ਦੇ ਕਰੀਬ ਹਿੱਸੇਦਾਰ ਹਨ, ਜਿਨ੍ਹਾਂ ਵਿੱਚੋਂ 70 ਟੈਕਸੀ ਚਲਾਉਂਦੇ ਹਨ।



ਟੈਕਸੀਨਾਮਾ/105