ਪੰਨਾ:ਟੈਕਸੀਨਾਮਾ.pdf/104

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਈਆਂ ਸਨ। ਅੱਜ ਉਸ ਕੋਲ 4 ਟੈਕਸੀਆਂ ਹਨ ਅਤੇ ਉਹ ਮੁੜ ਬੌਨੀਜ਼ ਟੈਕਸੀ ਨੂੰ ਵੇਚ ਰਿਹਾ ਹੈ।

ਰੌਇਲ ਸਿਟੀ ਟੈਕਸੀ:ਨਿਊਵੈਸਟਮਨਿਸਟਰ ਸ਼ਹਿਰ ਦੀ ਇਹ ਟੈਕਸੀ ਕੰਪਨੀ 1930ਵਿਆਂ ਵਿੱਚ ਹੌਵਰਡ ਪਾਲ ਨੇ ਸ਼ੁਰੂ ਕੀਤੀ ਸੀ। ਦੂਜੇ ਸੰਸਾਰ ਯੁੱਧ ਤੋਂ ਬਾਅਦ ਨਿਊਵੈਸਮਨਿਸਟਰ ਸ਼ਹਿਰ ਦੇ ਬਹੁਤ ਸਾਰੇ ਸਾਬਕਾ ਫੌਜੀਆਂ ਨੂੰ ਟੈਕਸੀਆਂ ਦੇ ਲਾਈਸੈਂਸ ਮਿਲੇ ਸਨ। ਹੌਲੀ-ਹੌਲੀ ਉਹ ਇਸ ਕੰਪਨੀ ਦੇ ਹਿੱਸੇਦਾਰ ਬਣਦੇ ਗਏ। ਸੰਨ 1973 ਵਿੱਚ ਇਹ ਕੰਪਨੀ ਡਾਅਰਟ ਮਕਲੀਨ ਨੂੰ ਵੇਚ ਦਿੱਤੀ ਗਈ। ਫਿਰ ਸੰਨ 1991 ਵਿੱਚ ਇਸ ਕੰਪਨੀ ਵਿੱਚ ਫੇਰ- ਬਦਲ ਹੋਇਆ ਤੇ ਇਹ ਮਾਲਕ/ ਡਰਾਈਵਰ ਬਣ ਗਈ। ਅੱਜ ਰੌਇਲ ਸਿਟੀ ਟੈਕਸੀ ਕੋਲ 52 ਟੈਕਸੀਆਂ ਹਨ।

ਕੂਈਨ ਸਿਟੀ ਟੈਕਸੀ: ਇਸ ਕੰਪਨੀ ਦਾ ਘੇਰਾ ਨਿਊਵਿਸਟਮਿਨਿਸਟਰ ਸ਼ਹਿਰ ਹੈ। ਇਸ ਕੰਪਨੀ ਕੋਲ 11 ਟੈਕਸੀਆਂ ਹਨ ਅਤੇ ਇਹ ਕੰਪਨੀ ਬੌਨੀਜ਼ ਟੈਕਸੀ ਦਾ ਹਿੱਸਾ ਹੈ।

ਸਰਡਲ ਕੈਨੇਡੀ ਟੈਕਸੀ ਲਿਮਿਟਡ: ਇਹ ਟੈਕਸੀ ਕੰਪਨੀ ਸਰੀ ਅਤੇ ਡੈਲਟਾ ਸ਼ਹਿਰਾਂ ਵਿੱਚ ਕਾਰਜਸ਼ੀਲ ਹੈ। ਸਰਡਲ ਟੈਕਸੀ ਸੰਨ 1977 ਵਿੱਚ ਹੋਂਦ 'ਚ ਆਈ। ਸੰਨ 1992 ਵਿੱਚ ਸਰਡਲ ਟੈਕਸੀ ਲਿਮਿਟਡ ਅਤੇ ਕੈਨੇਡੀ ਟੈਕਸੀ ਲਿਮਿਟਡ(1980) ਨੇ ਰਲ ਕੇ ਇਕ ਨਵੀ ਕੰਪਨੀ ਸਰਡਲ ਕੈਨੇਡੀ ਟੈਕਸੀ ਲਿਮਿਟਡ ਬਣਾ ਲਈ। ਅੱਜ ਇਸ ਕੰਪਨੀ ਕੋਲ 69

104/ ਟੈਕਸੀਨਾਮਾ