ਇਹ ਸਫ਼ਾ ਪ੍ਰਮਾਣਿਤ ਹੈ

ਬਣਾ ਦਿਤਾ ਹੈ, ਤਾਂ ਤੁਹਾਨੂੰ ਕੋਈ ਅਖਤਿਆਰ ਨਹੀਂ ਸੀ ਕਿ ਇਸ ਉਮਰ ਵਿਚ ਇਕ ਅਨਭੋਲ
ਲੜਕੀ ਨਾਲ ਵਿਆਹ ਕਰਦੇ, ਜਿਹੜੀ ਯਤੀਮ ਤੇ ਬੇ-ਸਹਾਰਾ ਸੀ ਤੇ ਜੇ ਕਰ ਹੀ ਲਈ ਸੀ ਤਾਂ ਇੰਜ ਉਸ ਨੂੰ ਆਪਣੇ ਵਹਿਮਾਂ
ਤੇ ਸ਼ਭਿਹਾਂ ਦਾ ਸ਼ਿਕਾਰ ਨਾ ਬਣਾਂਦੇ। ਤੁਸੀ ਸੁਸਾਇਟੀ ਨੂੰ ਨੀਵਾਂ ਕਰਨ ਦੇ ਮੁਜਰਮ ਹੋ, ਜਿਨ੍ਹਾਂ ਨੂੰ ਕਦੀ ਮਾਫ਼ ਨਹੀਂ ਕੀਤਾ ਜਾ
ਸਕਦਾ। ਵਾਹ ਗੁਰਹਸਤ ਬੇੜੀ ਦੇ ਮਲਾਹ! ਵਾਹ ਨਈਆ ਖੇਵਨਹਾਰ!! ਇਸ ਦੇਵੀ ਦਾ ਅਪਮਾਨ ਤੇ ਇਹ ਦੁਖ ਭਰੀ ਅਵਸਥਾ
ਤੁਹਾਡੀ ਬੇਪਰਵਾਈ ਦਾ ਸ਼ਰਮਨਾਕ ਨਤੀਜਾ ਹੈ। ਤੁਸੀਂ ਇਕ ਕੋਮਲ-ਕਲੀ ਨੂੰ ਪਿਸਿਆ ਹੈ ਜਿਸਦਾ ਫਲ ਤੁਹਾਨੂੰ ਕੰਡਿਆਂ ਦੀਆਂ
ਚੋਭਾਂ ਬਰਦਾਸ਼ਤ ਕਰਨੀਆਂ ਪੈਣਗੀਆਂ।
(ਵਿਸ਼ਵਾ ਨਾਥ ਦਾ ਗੁੱਸਾ ਹਰਨ ਹੋ ਜਾਂਦਾ ਹੈ ਤੇ ਉਹ ਗ਼ਮਗੀਨ ਚਿਤ ਰੂਪ ਲਾਲ ਵਲੋਂ ਤਕਦਾ ਹੈ। ਰੂਪ ਲਾਲ ਗਲੇਡੂ ਭਰੀ
ਅਗ੍ਹਾਂ ਵਧਦਾ ਹੈ।
ਰੂਪ ਲਾਲ- (ਨਿਮ੍ਰਤਾ ਨਾਲ) ਹਛਾ। ਲਾਲਾ ਜੀ! ਆਓ ਹੁਣ ਇਸ ਦੇਵੀ ਦੀ ਸੁਰਤ ਲਈਏ,
ਜਿਹੜੀ ਸ਼ਾਇਦ ਕੁਝ ਘੜੀਆਂ ਦੀ ਮਹਿਮਾਨ ਹੈ।
ਵਿਸ਼ਵਾ ਨਾਥ- (ਸਹਿਮ ਕੇ) ਕੁਝ ਘੜੀਆਂ ਦੀ?
ਰੂਪ ਲਾਲ- ਹਾਂ! ਕੁਝ ਘੜੀਆਂ ਦੀ। ਦੋ ਬਜੇ ਜਦੋਂ ਮੈਂ ਕਾਲਜ ਤੋਂ ਆਇਆ ਤਾਂ ਇਨ੍ਹਾਂ ਦੀ ਦੁਖ
ਭਰੀ ਆਵਾਜ਼ ਸੁਣ ਕੇ ਮੈਂ ਅੰਦਰ ਆਕੇ ਵੇਖਿਆ। ਓਸੇ ਵੇਲੇ ਮੈਂ ਡਾਕਟਰ ਕੋਲ ਭੱਜਾ ਹੋਇਆ ਗਿਆ ਤੇ ਦਵਾਈ ਲਿਆ ਕੇ ਦਿਤੀ। ਉਸੇ
ਵੇਲੇ ਤੋਂ ਮੈਂ ਮੁਖਤਲਿਫ਼ ਹਕੀਮਾਂ, ਡਾਕਟਰਾਂ ਤੇ ਵੈਦਾਂ ਕੋਲ ਦੌੜ ਰਿਹਾ ਹਾਂ ਤੇ ਜੋ ਕੁਝ ਇਨ੍ਹਾਂ ਦੀ ਜ਼ਾਹਿਰਾ ਤੇ ਬੀਮਾਰੀ ਦੀ

-੫੪-