ਇਹ ਸਫ਼ਾ ਪ੍ਰਮਾਣਿਤ ਹੈ

ਵਿਸ਼ਵਾ ਨਾਥ- (ਗੁਸੇ ਨਾਲ ਅਖਾਂ ਲਾਲ ਕਰ ਕੇ) ਬਦਮਾਸ਼।
ਚਰਣ ਦਾਸ- ਇਸ ਵਿਚ ਗੁਸੇ ਹੋਣ ਵਾਲੀ ਕੀ ਗਲ ਏ?
ਚ: ਦ:- ਤੁਸੀਂ ਨਹੀਂ ਜਾਣਦੇ, ਮੈਂ ਏਨ੍ਹਾਂ ਕਾਲਜੀਏਟਾਂ ਨੂੰ ਖ਼ੂਬ ਸਮਝਨਾਂ।
ਚ: ਦ:- ਹੋਇਆ ਕੀ? ਜੇ ਤਕਲੀਫ———ਵੇਖ ਕੇ........?
ਵਿਸ਼ਵਾ ਨਾਥ- ਜੀ ਨਹੀਂ ਮੈਂ ਖ਼ੂਬ ਸਮਝਨਾਂ ਅਜਿਹੇ ਲਫੰਗਿਆਂ ਨੂੰ। ਇਕ ਦਿਨ ਅਗੇ ਵੀ ਅੰਦਰ ਲੰਘ ਆਇਆ, ਪਹਿਲਾਂ ਮੈਨੂੰ ਆਖਨ ਲਗਾ 'ਲਾਲਾ ਜੀ! ਪ੍ਰਣਾਮ, ਫਿਰ ਕਾਂਤਾ ਦੀ ਭਾਬੋ ਨੂੰ 'ਭੈਣ ਜੀ! ਨਮਸਤੇ।'
ਚਰਣ ਦਾਸ- ਤੁਹਾਡੀ ਕੋਈ ਪਹਿਲੀ ਵਾਕਫੀ ਹੋਣੀ ਏ ਨਾ?
ਵਿਸ਼ਵਾ ਨਾਥ-ਵਾਕਫ਼ੀ ਵੂਕਫ਼ੀ ਕੋਈ ਨਹੀਂ। ਇਹਦੀ ਭਾਬੋ ਆਖਦੀ ਸੀ ਪਈ ਓਹਦੀ ਭੈਣ ਦਾ ਦਿਓਰ ਹੈ।
ਚਰਣ ਦਾਸ- ਤੁਸੀ ਵੀ ਇਹਨੂੰ ਜਾਣਦੇ ਹੋ?
ਵਿਸ਼ਵਾ ਨਾਥ- ਮੈਂ ਨਹੀਂ ਕਿਸੇ ਨੂੰ ਜਾਣਦਾ। ਇਹਦੀ ਮਾਂ ਪਤਾ ਨਹੀਂ ਕਿਥੇ ਰੁਲਦੀ ਪਈ ਏ———ਭੈਣਾਂ ਦੋਵੇਂ ਵਿਆਹੀਆ ਹੋਈਆਂ ਨੇ, ਪਤਾ ਨਹੀਂ ਕਿਥੇ ਹੋਂਦੀਆਂ ਨੇ। ਕਈ ਵੇਰਾਂ ਖਤ ਆਉਂਦੇ ਨੇ, ਮੈਂ ਕਦੇ ਨਹੀਂ ਜਵਾਬ ਦਿਤਾ।
ਚਰਣ ਦਾਸ- ਇਹ ਵਤੀਰਾ ਕੋਈ ਚੰਗਾ ਨਹੀਂ।
ਵਿਸ਼ਵਾ ਨਾਥ- ਪਰ ਮੈਂ ਇਹ ਕਦੇ ਇਜਾਜ਼ਤ ਨਹੀਂ ਦੇ ਸਕਦਾ; ਚਰਣ ਦਾਸ ਜੀ! ਤੁਹਾਨੂੰ ਪਤਾ ਨਹੀਂ, ਔਰਤਾਂ ਤੇ ਵਿਸਾਹ ਕਦੀ ਨਹੀਂ ਕਰਨਾ ਚਹੀਦਾ, ਇਹ ਇਤਬਾਰ ਦੇ ਕਾਬਲ ਈ ਨਹੀਂ।
ਚਰਣ ਦਾਸ- ਜੇ ਤੁਸੀ ਆਪ ਹਮਦਰਦੀ ਨਹੀਂ ਕਰ ਸਕਦੇ ਤਾਂ ਤੁਹਾਨੂੰ ਕਿਸੇ ਦੀ ਪਵਿਤ੍ਰ ਹਮਦਰਦੀ ਦਾ ਇਤਰਾਜ਼ ਨਹੀਂ ਹੋਣਾ ਚਾਹੀਦਾ।
ਵਿਸ਼ਵਾ ਨਾਥ- ਇਤਰਾਜ਼ ਨਹੀਂ ਹੋਣਾ ਚਾਹੀਦਾ? ਕਿਉਂ?
ਚ: ਦ:- ਕਿਉਂਕਿ ਹਮਦਰਦੀ ਲੈਣਾ ਤੇ ਦੇਣਾਂ ਇਨਸਾਨ ਦਾ ਖ਼ਾਸਾ ਹੈ।

-੪੯-