ਇਹ ਸਫ਼ਾ ਪ੍ਰਮਾਣਿਤ ਹੈ

ਵੇਖਦਾ ਹੈ।
ਅਲੀ- ਬੜੇ ਥਕ ਗਏ ਹੋਵੋਗੇ ਬਾਬੂ ਜੀ?
ਦੇਸ- ਜ਼ਨਾਨੇ ਸਾਥ ਕਰਕੇ ਬੁਰਾ ਹਾਲ ਹੋਇਆ ਏ।

ਵਰਿਆਮ ਇਕ ਹਥ ਵਿਚ ਪਾਣੀ ਦੀ ਟਿੰਡ ਤੇ ਦੂਜੇ ਵਿਚ ਕਾਂਸੀ ਦਾ ਛੰਨਾ ਫੜੀ ਆਉਂਦਾ ਹੈ ਤੇ ਦੇਸ ਰਾਜ ਦੇ ਪਾਵੇ ਕੋਲ
ਰਖ ਦੇਂਦਾ ਏ। ਦੇਸ ਰਾਜ ਥੋੜਾ ਜਿਹਾ ਗੁੜ ਮੂੰਹ ਵਿਚ ਪਾ ਕੇ ਪਾਣੀ ਦਾ ਘੁਟ ਭਰਦਾ ਏ, ਫਿਰ ਇਸਤ੍ਰੀ ਨੂੰ ਦੇਂਦਾ ਏ।

ਅਲੀ--- ਚੰਗਾ ਚੌਧਰੀ ਮੈਂ ਜਾਨਾਂ, ਅਵੇਰ ਪਈ ਹੋਂਦੀ ਏ।
ਵਰਿਆਮ---ਪਰਤਦਾ ਹੋਇਆ ਵੀ ਆਵੀਂ।

ਅਲੀ ਚੰਗਾ ਆਖ ਕੇ ਜਾਂਦਾ ਏ, ਪਰ ਚੋਰ ਅਖੀਆਂ ਨਾਲ ਇਸਤ੍ਰੀ ਵਲ ਤਕਦਾ ਜਾਂਦਾ ਏ। ਵਰਿਆਮ ਦੇਸ ਰਾਜ ਦੇ ਪੈਰਾਂ ਕੋਲ,
ਪਠਿਆਂ ਦੇ ਉਤੇ ਈ, ਅਖੀਆਂ ਨੀਵੀਆਂ ਕਰੀ ਬਹਿ ਜਾਂਦਾ ਹੈ।

ਵਰਿਆਮ- [ਸ਼ਰਮਿੰਦਾ ਜਿਹਾ ਹੋ ਕੇ] ਇਥੇ ਅਸਾਂ ਜਟਾਂ-ਬੂਟਾਂ ਕੋਲ ਕੀ ਹੋਣਾ ਹੋਇਆ? ਤੁਸੀਂ ਹਿਲੇ ਹੋਏ ਓ ਜ਼ਹਿਰਾਂ ਦੀਆਂ ਵਸਤਾਂ ਖਾਣ! ਕੁਝ ਗੰਨੇ ਜਾਂ ਗਾਜਰਾਂ ਲਿਆਵਾਂ? [ਉਠਣ ਦੀ ਕੋਸ਼ਸ਼ ਕਰਦਾ ਏ।]
ਦੇਸ- [ਬਿਠਾਂਦਾਂ ਹੋਇਆ] ਨਹੀਂ! ਨਹੀਂ!! ਤੁਸੀਂ ਬੈਠੋ ਸਰਦਾਰ ਜੀ! ਅਜੇ ਲੋੜ ਨਹੀਂ।...........
ਵਰਿਆਮ--- ਚੰਗਾ! ਸੁਣਾ ਦੇਸ! ਕਿਥੇ ਹੋਨਾ ਏਂ ਅਜ ਕਲ?
ਦੇਸ--- ਮੈਂ ਸ਼ਹਿਰ ਕਮੇਟੀ ਦੇ ਸਕੂਲ ਵਿਚ ਮਾਸਟਰ ਹਾਂ।

-੩੧-