ਇਹ ਸਫ਼ਾ ਪ੍ਰਮਾਣਿਤ ਹੈ

ਲਈ ਆਖਦਾ ਹੈ]
ਦੇਸ- ਕਈ ਵਰ੍ਹੇ ਈ ਹੋ ਗਏ ਨੇ।
ਵਰਿਆਮ -[ਜ਼ਰਾ ਮਖੌਲ ਨਾਲ] ਸੁਣਾ ਫਿਰ ਵਿਆਹ ਕਦੋਂ ਕੀਤਾ ਈ?
ਦੇਸ- ਵਿਆਹ ਤੇ ਨਹੀਂ ਕੀਤਾ ਅਜੇ।
ਵਰਿਆਮ- [ਹੈਰਾਨੀ ਨਾਲ] ਤੇ ਇਹ ਕੌਣ ਨੇ ਫਿਰ?
ਦੇਸ- [ਹੌਲੀ ਜਿਹੀ] ਇਹ ਵੀ ਦਸੱਨਾਂ, ਅਸੀ ਬੜੈ ਥਕ ਗਏ ਹਾਂ। ਟਾਂਗੇ ਤੋਂ ਲਹਿ ਕੇ ਪੰਜ ਮੀਲ
ਟੁਰਨਾ ਪੈ ਗਿਆ, ਬੜੀ ਮੁਸ਼ਕਲ ਬਣੀ। [ਇਸਤ੍ਰੀ ਵਲ ਇਸ਼ਾਰਾ ਕਰਕੇ) ਇਨ੍ਹਾਂ ਵਾਸਤੇ ਤੇ ਮੁਸੀਬਤ ਬਣ ਗਈ। ਉਠਦੇ ਬਹਿੰਦੇ ਮਸਾਂ
ਇਥੋਂ ਤੀਕ ਅਪੜੇ ਹਾਂ।

[ਅਲੀ ਹਥ ਤੇ ਗੁੜ ਧਰੀ ਤੇ ਦੂਜੇ ਮਾੜੀ ਜਿਹੀ ਮੰਜੀ ਲੰਮਕਾਈ ਆਉਂਦਾ ਹੈ। ਵਰਿਆਮ ਮੰਜੀ ਫੜ ਕੇ ਸਰ੍ਹਾਂਦੀ ਪਰਾਂ ਤੇ ਪੁਆਂਦੀ
ਆਪਣੇ ਵਾਲੇ ਪਾਸੇ ਕਰਕੇ ਡਾਂਹਦਾ ਹੈ ਤੇ ਗਲ ਦੀ ਚਾਦਰ ਮੰਜੇ ਉਤੇ ਵਿਛਾ ਕੇ ਬੈਠਣ ਦਾ ਇਸ਼ਾਰਾ ਕਰਦਾ ਹੈ। ਇਸਤ੍ਰੀ ਥੋੜਾ
ਜਿਹਾ ਮੁੂੰਹ ਭੁਆ ਕੇ ਸਰ੍ਹਾਂਦੀ ਤੇ ਦੇਸ ਰਾਜ ਵਰਿਆਮ ਵਲ ਮੂੰਹ ਕਰਕੇ ਪੁਆਂਦੀ ਬਹਿ ਜਾਂਦਾ ਹੈ।

ਵਰਿਆਮ- [ਅਲੀ ਕੋਲੋਂ ਗੁੜ ਲੈ ਕੇ ਦੇਸ ਰਾਜ ਨੂੰ ਦੇਂਦਾ ਹੋਇਆ]
ਐਹ ਲਓ! ਥੋੜਾ ਥੋੜਾ ਮੁੂੰਹ ਪਾਓ, ਮੈਂ ਪਾਣੀ ਲਿਔਣਾਂ, ਦੋ ਕੁ ਘੁਟ ਭਰ ਲਓ, ਹੁਣੇ ਰੋਟੀ ਆ ਜਾਂਦੀ ਏ।
ਵਰਿਆਮ ਪਾਣੀ ਲੈਣ ਜਾਂਦਾ ਹੈ ਤੇ ਅਲੀ ਪਹਿਲਾਂ ਦੇਸ ਰਾਜ ਵਲੋਂ ਤੇ ਫਿਰ ਚੋਰ ਅਖੀਆਂ ਨਾਲ ਇਸਤ੍ਰੀ ਵਲ

-੩o-