ਇਹ ਸਫ਼ਾ ਪ੍ਰਮਾਣਿਤ ਹੈ

ਤੂੰ ਏਹ ਜਾਣ ਛਡ, ਚੌਧਰੀ! ਪਈ ਸ਼ਹਿਰਾਂ ਦਾ ਵਸਨਾਂ ਪਿੰਡਾਂ ਵਲਿਆਂ ਵਾਸ਼ਤੇ ਤੇ ਦੋਜ਼ਖ ਏ।
ਵਰਿਆਮ-- ਪਰ ਸੁਖ ਵੀ ਤੇ ਨਾਲ ਹੈ ਨੇ ਨਾਂ?
ਅਲੀ -ਸੁਖਾਂ ਦੀ ਵੀ ਭਲੀ ਪੁਛੀ ਆ ਚੌਧਰੀ! ਜਿਦ੍ਹੇ ਕੋਲ ਚਾਰ ਪੈਸੇ ਹੋਣ ਓਹ ਤੇ ਖਾ ਉਡਾ ਲਏ, ਤੇ ਦੂਜਿਆਂ ਦਾ ਰੱਬ ਰਾਖਾ।
ਵਰਿਆਮ-ਸ਼ਹਿਰਾਂ ਵਿਚ ਕੰਮ ਕਿਹੜਾ ਥੋੜੇ ਨੇ?
ਅਲੀ- (ਤਮਕ ਨਾਲ) ਬੜੇ ਕੰਮ ਨੇ ਆ, ਜਿਹੜਾ ਸਾਰੀ ਦਿਹਾੜੀ ਸਿਰ ਸੁਆਹ ਪੁਆਏ, ਰਾਤੀ ਚਾਰ ਪੈਸੇ ਮਜ਼ੂਰੀ ਲੈ ਲਵੇ, ਨਹੀਂ ਤੇ ਭਾਂਵੇ ਓਹ ਵੀ ਨਾਂ ਮਿਲੇ। ਪਿੰਡਾ ਜਿਹੀਆਂ ਬਾਦਸ਼ਾਹੀਆਂ ਓਥੇ ਕਿਥੇ?
ਵਰਿਆਮ-- [ਵਿਸਵਾਸ ਨਾਂ ਕਰਦਾ ਹੋਇਆ] ਨਹੀਂ ਓਏ। ਪਤਾ ਈ ਬਾਹਮਣਾਂ ਦਾ ਮੁੰਡਾ ਲਾਲ ਗਿਆ ਸੀ ਸ਼ਹਿਰ, ਕਿਕਨ ਟਸਾਂ ਕਢ ਕੇ ਆਇਆ ਸੀ; ਪੰਜਾਂ ਛੇਆਂ ਮਹੀਨਿਆਂ ਵਿਚ ਈ?
ਅਲੀ-ਬਸ ਨਿਰੀਆਂ ਟਸਾਂ ਈ ਲਿਆਇਆ ਸੀ। ਉਹਦੀ ਆਉਂਦੇ ਦੀ ਸ਼ਕਲ ਵੇਖਿਆਂ ਪਤਾ ਲਗਦਾ ਸੀ, ਨਾਂ ਨੂਰ ਨਾਂ ਤਾਣ ਛੇਆਂ ਮਹੀਨਿਆਂ ਵਿਚ ਈ ਪਿੰਜਰ ਬਣ ਗਿਆ ਸੀ।
ਵਰਿਆਮ- ਪਰ ਕਿਉਂ?
ਅਲੀ-- ਪਿੰਡਾ ਜਹੀ ਸਾਦਾ ਤੇ ਸੁਥਰੀ ਖੁਰਾਕ ਕਿਥੇ ਮਿਲਣੀ ਹੋਈ ਓਥੇ? ਜੇ ਦੁਧ ਮਿਲਿਆ ਤਾਂ ਅਧਾ ਪਾਣੀ ਅਧਾ ਦੁਧ ਤੇ ਓਹ ਵੀ ਤ੍ਰੋਕੜਾਂ ਨੂੰ ਫਕ ਪਾ ਪਾ ਕੇ ਚੋਇਆ ਹੋਇਆ, ਆਟਾ ਏ, ਓਹਦੇ ਵਿਚੋਂ ਰਵਾ ਕਢਿਆ ਹੋਇਆ। [ਸਵਾਦ ਨਾਲ] ਰੀਸਾਂ ਨੇ ਕੋਈ ਪਿੰਡਾਂ ਦੀਆਂ ਇਹ ਲਸੀਆਂ, ਏਹ ਸਾਗ, ਏਹ ਮਕਈ ਦੇ ਢੋਡੇ, ਇਹ ਗੰਨੇ, ਇਹ ਗਾਜਰਾਂ ਏਹ ਮੂਲੀਆਂ ਇਸ ਖੁਲ੍ਹੀਆਂ ਵਾਵਾਂ। (ਸਰੂਰ ਵਿਚ ਸਿਰ ਹਿਲਾਂਦਾ ਏ) ਚੁੱਪ ਈ ਕਰ ਰਹੇ

-੨੬-