ਇਹ ਸਫ਼ਾ ਪ੍ਰਮਾਣਿਤ ਹੈ

ਅ: ਭੂ-(ਤਨਜ਼ ਨਾਲ) ਕਿਸ ਚੀਜ਼ ਨੂੰ ਜ਼ਰੂਰੀ ਸਮਝਦੇ ਹੋ?
ਨਿਰੰਜਨ- ਇਨਸਾਨੀਅਤ ਨੂੰ।
ਅ: ਭੂ- (ਜ਼ਰਾ ਦਬਦਬੇ ਨਾਲ) ਤਾਂ ਤੁਹਾਡਾ ਕੀ ਖਿਆਲ ਏ ਕਿ ਹੋਰ ਥਾਵੇਂ ਇਨਸਾਨੀਅਤ ਨਹੀਂ?
ਨਿਰੰਜਨ- (ਖਸਿਆਨਾ ਹੋ ਕੇ) ਮਾਫ ਕਰਨਾ, ਮੇਰਾ ਇਹ ਮਤਲਬ ਨਹੀਂ ਸੀ।
ਅ: ਭੂ- (ਧੀਰਜ ਨਾਲ) ਦੇਖੋ ਮਿਸਟਰ ਨਿਰੰਜਨ! ਮੈਂ ਤੁਹਾਡੇ ਲਾਭ ਲਈ ਇਹ ਗਲ ਕਹਿਣ ਲਗਾ ਹਾਂ। ਤੁਸੀਂ ਨੌਜਵਾਨ ਹੋ, ਕਾਬਿਲ ਹੋ, ਪੜ੍ਹੇ ਲਿਖੇ ਹੋ ਤੇ ਹੁਣ ਸਮਝੋ ਚੰਗੇ ਬਾਇਜ਼ਤ ਕੱਮ ਤੇ ਵੀ ਲਗ ਗਏ
ਹੋ। ਤੁਸੀਂ ਆਪਣੀਆਂ ਇਨ੍ਹਾਂ ਸਿਫਤਾਂ ਨਾਲ ਆਪਣਾ ਅਗਾ ਸੁਆਰ ਸਕਦੇ ਹੋ।
ਨਿਰੰਜਨ- (ਹੈਰਾਨੀ ਨਾਲ ਉਹਦੇ ਮੂੰਹ ਵਲ ਤਕਦਾ ਹੋਇਆ)ਮਤਲਬ?
ਅ: ਭੂ-- ਹਰ ਕੋਈ ਤੁਹਾਡੇ ਜੇਹੇ ਲੜਕੇ ਲੋੜਦਾ ਹੈ, ਤੇ ਸਚੀ ਗਲ ਇਹ ਹੈ ਕਿ ਮੈਂ ਵੀ ਲੋੜਵੰਦ ਹਾਂ। ਮੇਰੀ ਭਤੀਜੀ ਹੈ, ਮੇਰੇ ਸੁਵਰਗਵਾਸੀ ਭਰਾਤਾ ਜੀ ਦੀ ਲੜਕੀ, ਜਿਨੂ ਮੈਂ ਆਪਣੀਆਂ ਲੜਕੀਆਂ ਤੋਂ ਵਧ ਸਮਝਦਾ ਹਾਂ; ਪੜ੍ਹੀ ਲਿਖੀ ਹੈ, ਚਜ-ਸਲੀਕੇ ਵਾਲੀ ਤੇ ਹਰ ਤਰ੍ਹਾਂ ਚੰਗੀ, ਉਸ ਵਿਚ ਲੜਕੀਆਂ ਵਾਲੇ ਸਭ ਚੰਗੇ ਗੁਣ ਹਨ।
(ਨਿਰੰਜਨ ਜਤੋ-ਤਕਿਆਂ ਵਿਚ ਪਿਆ ਹੋਇਆ ਅਨੰਦ ਭੂਸ਼ਨ ਦੇ ਚੇਹਰੇ ਵਲੋਂ ਤਕਦਾ ਹੈ)
ਅ: ਭੂ- ਰਿਸ਼ਤੇ ਨਾਤੇ ਦੇ ਮਾਮਲੇ ਵਿਚ ਬੜੇ ਮੁਹਤਾਤ ਰਹਿਣਾ ਚਾਹੀਦਾ ਏ, ਤੁਸੀਂ ਆਪਣੀ ਜ਼ਿੰਦਗੀ ਸਵਾਰ ਸਕਦੇ ਹੋ। ਇਸ ਵਿਚ
ਸ਼ਕ ਨਹੀਂ ਕਿ ਤੁਹਾਨੂੰ ਚੰਗੀ ਤਨਖਾਹ ਮਿਲ ਜਾਵੇਗੀ। ਪਰ ਤੁਹਾਨੂੰ ਆਪਣੀ ਪੋਜ਼ੀਸ਼ਨ ਰਖਣ ਲਈ ਉਸ ਤੋਂ ਵਧੀਕ ਖਰਚ

-੧੮-