ਇਹ ਸਫ਼ਾ ਪ੍ਰਮਾਣਿਤ ਹੈ

ਭ: ਦ:-ਪੜ੍ਹਨ ਤੋਂ ਪਿਛੋਂ ਕੀ ਕਰਨ ਦਾ ਇਰਾਦਾ ਏ?
ਨਿਰੰਜਨ- ਜੀ ਕੁਝ ਕਹਿ ਨਹੀਂ ਸਕਦਾ ਪਰ ਹਿੰਮਤ ਲੋੜੀਂਂਦੀ ਏ, ਜੋ ਚਾਹੀਏ ਜੋ ਜਾਂਦਾ ਹੈ। ਮੈਂ ਕਈ ਜਗ੍ਹਾ ਹੁਣ ਤੋਂ ਈ ਕੋਸ਼ਸ਼ ਕਰ ਰਿਹਾ ਹਾਂ ਤੇ ਉਮੈਦ ਹੈ, ਸ਼ਾਇਦ ਇਮਤਿਹਾਨ ਤੋਂ ਪਹਿਲਾਂ ਈ ਕਿਧਰੇ ਕਾਮਯਾਬ ਹੋ ਜਾਵਾਂ।
ਭ: ਦ:- ਤੇ ਫਿਰ ਇਮਤਿਹਾਨ ਨਹੀਂ ਦਿਓਗੇ?
ਨਿਰੰਜਨ- ਜੀ ਦਿਆਂਗਾ ਕਿਉਂ ਨਹੀਂ, ਪ੍ਰਾਈਵੇਟ ਇਮਤਿਹਾਨ ਦੇ ਦਿਆਂਗਾ!

ਨੌਕਰ ਟਰੇ ਵਿਚ ਟੀ ਸੈਟ ਰਖੀ ਚਾਹ ਲੈ ਕੇ ਆਉਂਦਾ ਹੈ ਤੇ ਮੇਜ਼ ਉਤੇ ਰਖ ਦੇਂਦਾ ਹੈ, ਸੁਮਿਤਰਾ ਖੰਡ, ਚਾਹ ਆਦਿ ਪਿਆਲੀਆਂ ਵਿਚੀ ਪਾਂਦੀ ਹੈ। ਸਾਰੇ ਚਮਚਿਆਂ ਨਾਲ ਪਿਆਲੀਆਂ ਵਿਚ ਖੰਡ ਰਲਾਂਦੇ ਨੇਂ, ਕਿ ਕੋਠੇ ਉਤੋਂ ਕਮਜ਼ੋਰ ਤੇ ਬਿਰਧ ਅਵਾਜ਼ ਆਉਂਦੀ ਏ
ਅਵਾਜ਼- ਭਗਵਾਨ ਦਈਏ, ਵਹੁਟੀਏ! ਹੇਠਾ ਕੀ ਪਈ ਕਰਨੀ ਏ, ਜ਼ਰਾ ਕੋਠੇ ਤੇ ਆ।
ਭਗਵਾਨ ਦਈ- ਲਓ ਜੀ ਬੁਲਾਵਾ ਵੀ ਆ ਗਿਆ ਏ (ਉਠਦੀ ਏ)
[ਨਿਰੰਜਨ ਪਿਆਲੀ ਵਿਚ ਚਮਚਾ ਫੇਰਦਾ ਨੀਵੀਂ ਨਜ਼ਰ ਕਰੀ ਕੁਝ ਸੋਚਦਾ ਏExpected an integer input (did you use 'em'?)

ਭਗਵਾਨ ਦਈ ਖਲੋਕੇ ਅਖਾਂ ਤੇ ਸਿਰ ਦੇ ਇਸ਼ਾਰੇ ਨਾਲ ਸੁਮਿਤਰਾ ਨੂੰ ਆਪਨੀ ਪਰਵਾਨਗੀ ਦੇਂਦੀ ਹੈ- ਸੁਮਿਤਰਾਂ ਮੁਸਕ੍ਰਾਂਦੀ ਹੈ, ਭਗਵਾਨ ਦਈ ਜਾਂਦੀ ਹੈ)
ਸੁਮਿਤਰਾ- (ਮੁਸਕਰਾ ਕੇ) ਨਿਰੰਜਨ! ਮੁਬਾਰਕ!

-੧੦-