ਪੰਨਾ:ਜ੍ਯੋਤਿਰੁਦਯ.pdf/97

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੯੩

ਜਯੋਤਿਰੁਦਯ

੯ਕਾਂਡ

ਇਸ ਕਾਂਡ ਖੂਣੋ ਹੋਰ ਪੜਨ ਦਾ ਉਨਾਂ ਨੂੰ ਵੇਲਾ ਬੀ ਨਹੀਂ ਸੀ, ਕਿੰਉ ਜੋ ਪੰਡਿਤ ਨੈ ਆਪਣੇ ਮੁੰਡੇ ਨੂੰ ਸੱਦ ਲਿਆ ਸੀ। ਕਈ ਮਿਤ੍ ਗੱਲ ਬਾਤ ਕਰਨ ਨੂੰ ਆਏ ਸੇ, ਅਰ ਬਸੰਤ ਨੈ ਬੀ ਜਾਤਾ, ਜੋ ਕੱਈਆਂ ਗੱਲਾਂ ਦਾ ਵਿਚਾਰ ਕਰਨਾ ਹੈ॥

ਕਲਕੱਤਿਓਂ ਮੁੜਕੇ ਆਇਆਂ ਥੋਂ ਉਨਾਂ ਨੂੰ ਚਾਰ ਮਹੀਨੇ ਹੋਰ ਬੀਤ ਗਏ ਸੇ। ਕਈ ਸੰਸਿਆਂ ਅਤੇ ਭਰਮਾਂ ਦੀ ਬਸੰਤ ਦੇ ਮਨ ਵਿੱਚ ਜੜ ਲੱਗ ਗਈ ਸੀ। ਪ੍ਰੇਮਚੰਦ ਨੂੰ ਬੀ ਕਈ ਸੰਸੇ ਹੈਗੇ ਸਨ, ਜਿੰਨਕੁ ਉਹ ਬਸੰਤ ਨੂੰ ਜਣਾਉਂਦਾ ਸੀ, ਉਸ ਨਾਲੋਂ ਬੀ ਵਧੀਕ ਸਨ, ਅਤੇ ਬਾਹਰੋਂ ਸਭ ਪਹਿਲੇ ਵਾਙੂੰ ਤੁਰਿਆ ਜਾਂਦਾ ਸੀ, ਜਿਹਾਕੁ ਪਹਾੜ ਸਭ ਥੋਂ ਵਧੀਕ ਹਰਿਆ ਦਿੱਸਦਾ ਹੈ, ਪਰ ਜੇ ਉਹ ਵਿਚੋਂ ਅੱਗ ਨਾਲ ਭਰਿਆ ਹੋਇਆ ਹੋਵੇ, ਤਾਂ ਕੌਣ ਜਾਣਦਾ ਹੈ॥

                          ੧੦ ਕਾਂਡ
                       ਗਿਆਨ ਦੇ ਵਧਣ ਦੀ ਕਥਾ॥

ਮਹੀਨੇ ਦੇ ਪਿੱਛੋਂ ਮਹੀਨਾ ਇੱਕ ਨੂੰ ਕਾਹਲੀ ਨਾਲ ਇੱਕ ਨੂੰ ਔਖਿਆਈ ਨਾਲ ਬੀਤ ਗਿਆ। ਬਸੰਤ ਰੁੱਤ ਆਕੇ ਲੰਘ ਗਈ, ਕੋਇਲ ਦੀ ਅਵਾਜ ਇਸ ਵਿੱਚ ਸੁਣਾਈ ਦਿੰਦੀ ਸੀ, ਸਭ ਬ੍ਰਿਛਾਂ ਵਿੱਚ ਨਵੀਆਂ ਕਲੀਆਂ ਆਈਆਂ, ਅਤੇ ਆਪੋ ਆਪਣੀ ਚਮਤਕਾਰੀ ਸੋਭਾ ਨੂੰ ਨਵੀਂ ਨਵੀਂ ਤਰਾਂ ਪ੍ਰਗਟ ਕਰਦੇ ਸੇ। ਫੇਰ ਗਰਮੀ ਦੀ ਰੁੱਤ ਆਈ, ਦਿਨ ਨੂੰ ਤਾਂ ਸਭਿਆਚਾਰ ਗਰਮੀ ਦੇ ਮਹੀਨਿਆਂ ਵਿੱਚ ਕੁਛ ਬੀ ਪੜ੍ਹਿਆ ਨਾ ਜਾਵੇ। ਤਿੱਖੀ ਦੱਖਣੀ ਹਵਾ ਨਾਲ ਦੀਵਾ ਠਹਿਰਨਾ ਨਾ ਪਾਵੇ। ਇਸ ਖੁਣੋਂ ਚੌਕ ਵਿੱਚ ਬੈਠਕੇ ਇਸ ਮਿੱਠੀ ੨ ਹਵਾ ਦਾ ਸੁਖ ਛੱਡਣ ਨੂੰ ਜੀ ਬੀ