ਪੰਨਾ:ਜ੍ਯੋਤਿਰੁਦਯ.pdf/95

ਇਹ ਸਫ਼ਾ ਪ੍ਰਮਾਣਿਤ ਹੈ

੯ ਕਾਂਡ

ਜਯੋਤਿਰੁਦਯ

੯੧

ਨਾ ਅਟਕਾਓ, ਪ੍ਰੇਮਚੰਦ ਨੇ ਰੁੱਖਿਆਂ ਹੋਕੇ ਆਖਿਆ। ਭਾਵੇਂ ਇਹੋ ਗੱਲ ਉਸ ਦੇ ਜੀ ਨੈ ਬੀ ਪੁੱਛੀ ਸੀ॥

(੨ ਤੁਕ) ਮੇਰੇ ਪਿਤਾ ਦੇ ਘਰ ਵਿੱਚ ਬਹੁਤ ਸਾਰੇ ਮਹਿਲ ਹਨ, ਜੋ ਅਜਿਹਾ ਨਾ ਹੁੰਦਾ, ਤਾਂ ਮੈਂ ਤੁਸਾ ਨੂੰ ਕਹਿੰਦਾ, ਮੈਂ ਤੁਹਾਡੇ ਵਾਸਤੇ ਜਾਗਾਂ ਤਿਆਰ ਕਰਨ ਜਾਂਦਾ ਹਾਂ॥

ਹੇ ਪ੍ਰੇਮਚੰਦ ਅਪਣੇ ਪਿਤਾ ਦੇ ਘਰ, ਇਸ ਆਖਣ ਥੋਂ ਉਸ ਦਾ ਕੀ ਪੁਰੋਜਨ ਹੈ?

ਮੈਂ ਸਮਝਦਾ ਹਾਂ ਸੁਰਗ॥

ਅਤੇ ਉਹ ਆਖਦਾ ਹੈ, ਜੋ ਮੈਂ ਤੁਹਾਡੇ ਲਈ ਜਾਗਾਂ ਤਿਆਰ ਸ਼ਰਨ ਨੂੰ ਜਾਂਦਾ ਹਾਂ?

ਹਾਂ, ਪਰ ਮੈ ਨੂੰ ਪੜ੍ਹਨ ਦਿਹ॥

(੩ ਤੁਕ) ਅਰ ਜੇ ਮੈਂ ਜਾਕੇ ਤੁਹਾਡੇ ਵਾਸਤੇ ਜਾਗਾਂ ਤਿਆਰ ਕਰਾਂ, ਤਾਂ ਮੈਂ ਫੇਰ ਆਕੇ ਤੁਸਾਂ ਨੂੰ ਆਪਣੇ ਪਾਸ ਲੈ ਲਵਾਂਗਾ, ਤਾਂ ਜਿੱਥੇ ਮੈਂ ਹਾਂ, ਤੁਸੀਂ ਬੀ ਹੋਵੋ॥

ਪ੍ਰੇਮਚੰਦ ਰਤੀ ਠਹਿਰੇ ਨਾਂ, ਉਹ ਕਿੱਕੁਰ ਆਵੇਗਾ, ਭਲਾ ਬੱਦਲਾਂ ਦੇ ਰਥ ਵਿੱਚ?

ਮੈਂ ਸੁਣਿਆ ਹੈ, ਇਸ ਆਉਣ ਦਾ ਪ੍ਰਯੋਜਨ ਮੌਤ ਦੀ ਘੜੀ ਨਾਲ ਹੈ, ਅਤੇ ਮੈਂ ਇਹ ਬੀ ਸੁਣਿਆ ਹੈ, ਜੋ ਖ੍ਰਿਸਟਾਨ ਮਰਨ ਤੇ ਨਹੀਂ ਡਰਦੇ॥

ਮਰਨ ਥੋਂ ਨਹੀਂ ਡਰਦੇ? ਇਹ ਗੱਲ ਬੜੇ ਅਚੰਭੇ ਦੀ ਹੈ, ਅਤੇ ਤਦ ਬੀ ਮੈਂ ਆਖਦੀ ਹਾਂ, ਕਿ ਜੇਕਰ ਉਨਾਂ ਦੀ ਇਹ ਪਰਤੀਤ ਹੈ, ਭਈ ਮਰਕੇ ਮਸੀਹ ਕੋਲ ਜਾਵਾਂਗੇ, ਅਰ ਸਦਾ ਦੇ ਲਈ ਉਸ ਕੋਲ ਰਹਾਂਗੇ, ਤਾਂ ਇਸ ਵਿੱਚ ਕੋਈ ਅਚੰਭਾ ਨਹੀਂ, ਪਰ ਅੱਗੇ ਪੜ੍ਹਦੇ ਚੱਲੋ॥