ਪੰਨਾ:ਜ੍ਯੋਤਿਰੁਦਯ.pdf/8

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਯੋਤਿਰੁਦਯ

੧ ਕਾਂਡ

ਹਨ। ਉਹ ਇੱਕ ਬਹੁਤ ਹੀ ਸੋਹਣਾ ਰਾਹ ਹੈ। ਇੱਕ ਪਾਸੇ ਤਾਂ ਤਲਾਉ ਦਿਖਾਈ ਦਿੰਦੇ ਹਨ। ਜਿਨਾਂ ਵਿੱਚ ਫੁੱਲਾਂ ਦੇ ਰਾਜੇ, ਅਰਥਾਤ ਲਾਲ ਕਵਲਾ ਉੱਤੋਂ ਨਰੰਗੀ ਰੰਗ ਦੇ ਫੁੱਲ, ਅਰ ਲਾਲ ਲਾਲ, ਪਤ੍ਰ ਦਿਖਾਈ ਦਿੰਦੇ ਹਨ। ਅੱਗੇ ਵਧਕੇ ਵਾਸਾਂ ਦੀਆਂ ਲੰਮੀਆਂ ਲੰਮੀਆਂ ਪਾਲਾਂ ਅੱਤ ਸੁੰਦਰ ਦਿੱਖ ਆਉਂਦੀਆਂ ਹਨ, ਕਿੰਉ ਜੋ ਉਨਾਂ ਦੇ ਪਤ੍ਰਾਂ ਵਿੱਚ ਧੁੱਪ ਅਰ ਛਾਂ ਅਦਲ ਬਦਲਕੇ ਪੈ ਰਹੀ ਹੈ। ਇੱਧਰ ਤਾਂ ਮਟਰਾਂ ਦਾ ਖੇਤ ਨੀਲੇ ਰੰਗ ਦੇ ਅਣਗਿਣਤ ਫੁੱਲਾਂ ਨਾਲ ਸੋਭਾ ਪਾ ਰਿਹਾ ਹੈ, ਉੱਧਰ ਰਾਈ ਦਾ ਖੇਤ ਸੁਨਹਿਰੀ ਫੁੱਲਾਂ ਨੂੰ ਦੀ ਸੋਭਾ ਨਾਲ ਚਮਕ, ਅਰ ਉਸ ਦੀ ਸੁਗੰਧਤਾ ਕਰਕੇ ਮਹਿਕ ਰਿਹਾ ਹੈ। ਬਰਸਾਤ ਦੀ ਰੁੱਤ ਵਿੱਚ ਉੱਥੋਂ ਦੀ ਹਰੇਕ ਕੰਧ, ਅਰ ਮਿੱਟੀ ਦਾ ਬੰਨਾ ਰੰਗ ਰੰਗ ਦੇ ਛੋਟੇ ਛੋਟੇ ਬੂਟਿਆਂ ਨਾਲ ਸਜ ਜਾਂਦਾ ਹੈ। ਕਿੰਨਿਆਂ ਦੇ ਹਰੇ ਹਰੇ ਅਰਧ ਚੰਦ੍ਰਾਕਾਰ ਪਤ੍ਰ ਕੇਸਾਂ ਵਰਗੇ ਕਾਲੇ ਕਾਲੇ ਡੰਡਲਾਂ ਉੱਤੇ ਲਗੇ ਹੋਏ ਹਨ, ਅਰ ਕਿੰਨਿਆਂ ਦੇ ਵੈਂਗਨੀ ਪਤ੍ਰਾਂ ਵਿੱਚ ਫੁੱਲ ਬੂਟੇ ਦੀ ਕਾਢ ਦੇ ਕੰਮ ਵਾਙੂੰ ਛੋਟੀਆਂ ਛੋਟੀਆਂ, ਲਕੀਰਾਂ ਪੱਈਆਂ ਹੋਈਆਂ ਹਨ। ਵਰਖਾ ਵਿੱਚ ਇਹ ਸਭ ਪਤ੍ਰ ਪਾਣੀ ਨਾਲ ਭਰ ਜਾਂਦੇ ਹਨ, ਅਰ ਫੇਰ ਜਦ ਧੁੱਪ ਨਿਕਲਦੀ ਹੈ, ਤਾਂ ਉਹ ਇੱਕ ਅਚਰਜ ਤੇਜ ਨਾਲ਼ ਚਮਕਣ ਲਗਦੇ ਹਨ॥

ਬਾਜਾਰ ਨੱਗਰ ਦੇ ਮੁਹਰੇ ਉੱਤੇ ਹੀ ਵੱਸਿਆ ਹੋਇਆ ਹੈ, ਅਰ ਛੋਟੀਆਂ ਛੋਟੀਆਂ ਹੱਟਾਂ ਅਨੇਕ ਪਰਕਾਰ ਦੀਆਂ ਵੇਚਣਵਾਲੀਆਂ ਵਸਤਾਂ ਨਾਲ ਭਰੀਆਂ ਹੋਈਆਂ ਹਨ। ਕਿਸੇ ਹੱਟ ਵਿੱਚ ਇੱਕ ਬੁੱਢਾ ਮਨਿਹਾਰ ਨਿੱਕਆਂ ੨ ਆਰਸੀਆਂ ਦੀ ਥੈਲੀ ਖੋਹਲੀ ਬੈਠਾ ਹੈ, ਚਿੱਟੇ ਅਰ ਰੰਗੇ ਹੋਏ ਸੂਤਰ ਦੀਆਂ ਗੋਲੀਆਂ ਬੋਤਲਾਂ