ਪੰਨਾ:ਜ੍ਯੋਤਿਰੁਦਯ.pdf/71

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੬੭

ਜਯੋਤਿਰੁਦਯ

੮ਕਾਂਡ

ਬੜੀਆਂ ਹੀ ਪਰਸਿੰਨ ਹੋਈਆਂ। ਓਹ ਤੀਮਤਾਂ ਚਾਹੁੰਣ ਭਈ ਰੇਲ ਗੱਡੀ ਉੱਤੇ ਜਾਇਯੇ, ਪਰ ਇਹ ਪੁਰਸਾਂ ਨੈ ਨਾ ਮੰਨਿਆਂ। ਉਨਾਂ ਨੈ ਆਖਿਆ, ਭਈ ਰੇਲ ਵਿੱਚ ਕੁਛ ਪੜਦਾ ਨਹੀਂ ਰਹਿਣਾ, ਇਸ ਕਾਰਨ ਦੋ ਗੱਡੀਆਂ ਭਾੜੇ ਕੀਤੀਆਂ, ਅਤੇ ਦੁਪਹਿਰੋਂ ਪਿੱਛੇ ਚਾਰ ਬਜੇ ਦੇ ਵੇਲੇ ਓਹ ਤੁਰੇ। ਪੰਡਿਤ, ਅਰ ਉਹ ਦਾ ਭਰਾਉ, ਅਰ ਦੋ ਮੁੰਡੇ, ਇੱਕ ਗੱਡੀ ਵਿੱਚ, ਕੁਮਾਰੀ ਪ੍ਰਸੰਨੂ ਬਸੰਤ ਤਾਰਾਮਣੀ ਅਰ ਛੋਟੀ ਕਾਮਿਨੀ ਦੂਜੀ ਵਿੱਚ, ਅਤੇ ਹਿਰਨੀ ਨੂੰ ਘਰ ਦੀ ਰਖਵਾਲੀ ਛੱਡ ਗਏ। ਇਹ ਗੱਡੀ ਉੱਤੇ ਚੜ੍ਹਕੇ ਜਾਣਾ, ਸਭ ਦੇ ਮਨ ਨੂੰ ਚੰਗਾ ਲੱਗਾ ਉਸ ਵੱਡੇ ਨੱਗਰ ਵਿੱਚ ਜਾਣਾ, ਅਤੇ ਉਹ ਦੀ ਧੂਮ ਧਾਮ ਦੀ ਝਲਕ ਦੂਰੋਂ ਦੇਖਣ ਨਾਲ ਬੀ ਉਹ ਫੁੱਲੀਆਂ ਨਾ ਮੇਉਣ। ਤੀਮਤਾਂ ਕੌਤਕ ਵਿੱਚ ਸਨ, ਅਤੇ ਬੰਦ ਕੀਤੀ ਹੋਈ ਗੱਡੀ ਦੇ ਤਾਕਾਂ ਦੀਆਂ ਵਿੱਥਾਂ ਵਿਚੋਂ ਝਾਕਣ ਲੱਗੀਆਂ। ਉਨਾਂ ਨੈ ਵੱਡੇ ਗਿਰਜੇ ਨੂੰ ਡਿੱਠਾ, ਅਤੇ ਅਚਰਜ ਹੋਣ, ਭਈ ਖ੍ਰਿਸਟਾਨੀ ਕਿੱਕੁਰ ਪੂਜਾ ਕਰਦੇ ਹੋਣਗੇ? ਅਤੇ ਕਿਸ ਤਰਾਂ ਐਡਾ ਵੱਡਾ ਘਰ ਬਣਾਉਂਦੇ ਹਨ। ਹਿੰਦੂਆਂ ਵਿੱਚ ਅਜਿਹੇ ਵੱਡੇ ਅਰ ਮੋਕਲੇ ਮੰਦਰ ਅਵੱਸੋਂ ਨਹੀਂ ਹੁੰਦੇ, ਪੂਜਾ ਕਰਨਵਾਲੇ ਹਿੰਦੂ ਪਰਮੇਸੁਰ ਦੀ ਪ੍ਰਾਰਥਨਾ ਅਰ ਉਸਤੁਤਿ ਇਕੱਠੇ ਹੋ ਕੇ ਕਦੀ ਨਹੀਂ ਕਰਦੇ, ਸਭ ਗੱਡੀਆਂ ਜਦ ਕੋਲ ਆਉਣ, ਓਹ ਮੋਹੀਆਂ ਗੱਈਆਂ, ਸਭ ਗੱਡੀਆਂ ਜਦ ਕੋਲ ਆਉਣ, ਓਹ ਤੀਮੀਆਂ ਬਰੋਬਰ ਹੋਕੇ ਦੇਖਦੀਆਂ ਸਨ, ਜੋ ਉਨਾਂ ਦੇ ਵਿੱਚ ਬੈਠਿਆਂ ਹੋਇਆਂ ਨੂੰ ਵੇਖਣ ਜਿੰਵੇਂ ੨ ਉਹ ਅੱਗੇ ਵਧਦੇ ਗਏ, ਤਿੰਵੇਂ ੨ ਵੱਡੇ ੨ ਮਹਿਲ ਪਿੱਛੇ ਰਹਿੰਦੇ ਗਏ, ਅਤੇ ਉਨਾਂ ਨੈ ਦੇਸੀਆਂ ਨਾਲ ਵੱਸੇ ਹੋਏ ਕਟੜੇ ਵਿੱਚ ਪ੍ਰਵੇਸ ਕੀਤਾ। ਉਨਾਂ ਦੇ ਰਹਿਣ ਦਾ ਘਰ ਪ੍ਰੇਸੀਡਨਸੀ ਕਾਲਿਜ ਦੇ ਕੋਲ ਰੱਤੀ ਭੀੜੇ ਥਾਂ