ਪੰਨਾ:ਜ੍ਯੋਤਿਰੁਦਯ.pdf/69

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੬੫

ਜਯੋਤਿਰੁਦਯ

੭ਕਾਂਡ

ਮੈ ਨੂੰ ਕਿੰਉ ਛੱਡ ਗਿਆ। ਪਰ ਉਹ ਬੀਬੀ ਆਖਦੀ ਸੀ, ਜੋ ਸੁਰਗ ਨੂੰ ਇੱਕ ਰਾਹ ਹੈ, ਅਤੇ ਜੇ ਮੈ ਨੂੰ ਉਹ ਰਾਹ ਨਾ ਲੱਭੇ, ਤਾਂ ਕਦੀ ਨਾ ਅੱਪੜਾਂਗੀ,ਮੈਂ ਚਾਹੁੰਦੀ ਹਾਂ,ਜੋ ਉਹ ਗਾਉਣਵਾਲੀ ਵਿੱਚ ਨਾ ਆਉਂਦੀ, ਅਤੇ ਸਾਡੀ ਗੱਲ ਨੂੰ ਨਾ ਅਟਕਾਉਂਦੀ, ਤਾਂ ਮੈਂ ਉਸ ਰਾਹ ਦੀ ਬਾਬਤ ਕੁਛ ਪੁੱਛਦੀ। ਹੁਣ ਮੈ ਨੂੰ ਪੁੱਛਣ ਦਾ ਵੇਲਾ ਨਹੀਂ ਮਿਲਨਾ, ਕਿੰਉ ਜੋ ਉਹ ਬੀਬੀ ਛੇਤੀ ਤੁਰ ਜਾਣ ਦੀ ਬਾਬਤ ਕੁਛ ਆਖਦੀ ਸੀ।।

ਅਜਿਹੀਆਂ ਗਿਣਤੀਆਂ ਗਿਣਦੀ ਬਸੰਤ ਆਪਣੇ ਆਪ ਵਿੱਚ ਨਾ ਰਹੀ, ਅਰ ਸੌਂ ਗਈ। ਸੁਪਨੇ ਵਿੱਚ ਕੀ ਵੇਖਦੀ ਹੈ, ਜੋ ਸੁਰਗ ਦੇ ਦੂਤ ਉਹ ਨੂੰ ਬੱਦਲਾਂ ਤੇ ਬੀ ਪਰੇ, ਇੰਦ੍ਰਧਨੁਖ (ਅਰਥਾਤ ਪੀਂਘ) ਦੇ ਰਾਹ ਚੁੱਕ ਲੈ ਗਏ, ਸੂਰਜ ਅਤੇ ਤਾਰਿਆਂ ਤੇ ਬੀ ਪਰੇ, ਅਤੇ ਇੱਕ ਵੱਡੇ ਸਾਰੇ ਸੋਨੇ ਦੇ ਬੂਹਿਓਂ ਲੰਘਕੇ ਉਹ ਉਸ ਧਰਤੀ ਵਿੱਚ ਜਾ ਵੜੀ। ਉਸ ਨੈ ਬਥੇਰੇ ਬਾਲਕਾਂ ਨੂੰ ਜੀਉਣ ਦੇ ਸੁੰਬ ਦੇ ਕੋਲ ਖੇਡਦਿਆਂ ਡਿੱਠਾ। ਉਹ ਧਰਤੀ ਫੁੱਲਾਂ ਦੇ ਨਾਲ ਲੱਦੀ ਹੋਈ ਸੀ, ਅਰ ਉੱਥੇ ਕਲੀਆਂ ਵਿੱਚ ਕੋਈ ਸੱਪ ਨਹੀਂ ਲੁੱਕਾ ਹੋਇਆ ਸੀ, ਅਤੇ ਇੱਕ ਇੱਕ ਮੁੰਡੇ ਦੇ ਮਗਰ ਇੱਕ ਇੱਕ ਸੁੰਦਰ ਦੂਤ ਰਾਖੀ ਦੇ ਲਈ ਖੜਾ ਸੀ। ਜਦ ਉਹ ਇਨਾਂ ਬਾਲਕਿਆਂ ਦੀ ਵੱਲ ਧਿਆਨ ਮਾਰ ਰਹੀ ਸੀ, ਭਈ ਵੇਖਾਂ ਮੇਰਾ ਹਰੇਸ ਬੀ ਇਨਾਂ ਵਿੱਚ ਹੈ, ਤਾਂ ਉਸ ਨੈ ਡਿੱਠਾ ਇੱਕ ਛੋਟਾ ਮੁੰਡਾ ਉਸੇ ਦੇ ਪਿਆਰੇ ਪੁਝ ਦੇ ਹਾਣ ਦਾ ਉਹ ਦੀ ਵੱਲ ਤੁਰਿਆ ਆਉਂਦਾ ਹੈ, ਜਦ ਉਹ ਹੋਰ ਨੇੜੇ ਆਇਆ, ਤਾਂ ਬਸੰਤ ਨੈ ਸਿਞਾਣਿਆ, ਜੋ ਮੇਰਾ ਹੀ ਗੁਵਾਚਾ ਹੋਇਆ ਮੁੰਡਾ ਹੈ। ਬਸੰਤ ਨੈ ਉਹ ਨੂੰ ਕੁਛੜ ਲੈ ਲਿਆ। ਉਹ ਦੀਆਂ ਠੇਂਗਣੀਆਂ ਬਾਹਾਂ ਆਪਣੇ ਗਲ ਵਿੱਚ ਪੱਈਆਂ ਡਿੱਠੀਆਂ, ਅਰ ਆਪਣੇ ਹੋਠਾਂ ਨਾਲ ਉਹ ਨੂੰ ਚੁੰਮਿਆਂ। ਜਦ ਉਸ ਦਾ

I