ਪੰਨਾ:ਜ੍ਯੋਤਿਰੁਦਯ.pdf/64

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੬੦

ਜਯੋਤਿਰੁਦਯ

੭ਕਾਂਡ

  ਜੀਤੂੰ ਸਕਲ ਭੈ ਜਮ ਕੋ ਮ੍ਰਿਤ ਸਮੈ
  ਧੀਰਜ ਮੋਹਿ ਦੈ ਮੈਂ ਕਰੂੰ ਤੇਰੀ ਬਿਨੈ।। ੬

੭ ਰੇ ਚਿਤ ਪ੍ਰਭੂ ਪਤਿਤ ਪਾਵਨ ਪੂਜਨ ਦੈ

  ਅਤਿ ਸਭ ਅਰ ਨੀਤ ਹਿਰਦੈ ਸੇ ਝੁਕ ਲੈ ।
  ਤਬ ਜੋਤਿ ਅਨਾਦਿ ਅਨੰਤ ਕੀ ਪਰਛਾਈ ।
  ਚਮਕ ਕਰੈਂ ਮੋਹਿ ਸੱਭ ਰਵਿ ਮੰਡਲ ਨਿਆਈ।। ੭

੮ ਪਲ ਪਲ ਬੀਤਤ ਜਮ ਸੰਦੇਸ ਕੋ ਨਹਿੰ ।

  ਨਿਯਤ ਸਮੈ ਜੋ ਲੇਤ ਇਤ ਸੇ ਬਾਂਹ ਗਹਿ ।।
  ਰੇ ਮਨ ਬਹੁ ਬਰਸਨ ਲੋਂ ਨਾਹਿ ਬਸੇਰਾ ।
  ਪ੍ਰਭੁ ਪਰ ਧਿਆਨ ਧਰਹੁ ਤਬਹੀ ਨਿਬਟੇਰਾ ।।

੯ ਹਰਿ ਕ੍ਰਿਸਨ ਪੁਕਾਰੋ ਰੇਮਨ ਹਰਿ ਕ੍ਰਿਸਨ ਪੁਕਾਰੋ ।

  ਸੋ ਤੋਹਿ ਨਾਹਿ ਤਜੈ ਨਿਜਹੂੰ ਨ ਵਤਸਲ ਟੇਰੇ ।।
  ਰੇ ਮਨ ਤੋਹਿ ਬਨਾਵੇ ਪ੍ਰਭੁ ਜੈਸੇ ਚਾਹਿਤ ।
  ਧਰੋ ਧੀਰ ਅਰ ਕਰੋ ਜੈਸੇ ਉਨਾਂ ਭਾਵਤ ।। ੯

ਇਸ ਥੋਂ ਉਪਰੰਦ ਸਭਨਾਂ ਨੈ ਇਸ ਗੀਤ ਨੂੰ ਸਹਾਰਿਆ, ਅਤੇ ਉਸ ਨੈ ਦੂਜਾ ਛੋਹਿਆ, ਜੋ ਇੱਕ ਮਾਂ ਆਪਣੇ ਪੁਝ ਦੇ ਲਈ ਵੈਣ ਕਰ ਕਰ ਰੋਂਦੀ ਹੈ। ਬੰਗਾਲੀ ਵਿਚੋਂ ਜਦ ਤੁਸੀਂ ਇਸ ਦਾ ਉਲਥਾ ਕਰਨ ਲੱਗੇ ਤਾਂ ਇਹ ਦੇ ਕਰੁਣਾ ਰਸ ਅਰਥਾਤ ਕੁਰਲਾਉਣੇ ਅਤੇ ਨਿਰਾਸਤਾ ਦਾ ਉਲਥਾ ਨਹੀਂ ਹੋ ਸਕਦਾ। ਇਸ ਨੂੰ ਸੁਣੋ, ਤਾਂ ਰਾਹੀਲ ਜੇਹਾ ਕੁਰਲਾਉਣਾ, ਆਪਣੇ ਬਾਲਕਾਂ ਦੇ ਉੱਤੇ ਜਾਪਦਾ ਹੈ, ਜਿਹਾਭ ਰਾਹੀਲ ਕਿਸੇ ਤਰਾਂ ਬੀ ਨਹੀਂ ਸਮਝਦੀ ਸੀ।।

            ਗੀਤ ।। 

ਅਰੇ ਤੈ ਆਂਖੇ ਕਿੰਉ ਮੁੰਦੀ - ਅਰੇ ਗੋਪਾਲ ਅਰੇ ਗੋਪਾਲ ।। ਬੋਲੋ ਕਿੰਉ ਨਾ ਮਾਤਾ ਜੀ- ਜੋ ਮੋਇਆ ਜੀ ਜਿਵਾਓ ਲਾਲ ।।